16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਪਾਕਿ ’ਚ ਭਖ ਰਿਹਾ ਘਰੇਲੂ ਸਿਆਸੀ ਯੁੱਧ ਖ਼ੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਨੇ ਲਗਾਇਆ ਅਗਵਾ ਦਾ ਦੋਸ਼ ਮਰੀਅਮ ਨਵਾਜ਼ ਦੀ ਸਰਕਾਰ ਨੇ ਦੱਸਿਆ ‘ਸਿਆਸੀ ਡਰਾਮਾ’

ਅੰਮ੍ਰਿਤਸਰ, 15 ਸਤੰਬਰ (ਸੁਰਿੰਦਰ ਕੋਛੜ)-ਖ਼ੈਬਰ ਪਖਤੂਨਖਵਾ (ਕੇ. ਪੀ.

ਪੁਲਿਸ ਵਲੋਂ ਛੱਡੇ ਜਾਣ ’ਤੇ ਫੁੱਟਪਾਥ ’ਤੇ ਬੈਠ ਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਸੁਹੇਲ ਅਫ਼ਰੀਦੀ। ਤਸਵੀਰ ਰਾਹੀਂ : ਸੁਰਿੰਦਰ ਕੋਛੜ 16-09-2026
ਅੰਮ੍ਰਿਤਸਰ, 15 ਸਤੰਬਰ (ਸੁਰਿੰਦਰ ਕੋਛੜ)-ਖ਼ੈਬਰ ਪਖਤੂਨਖਵਾ (ਕੇ. ਪੀ. ਕੇ.) ਸੂਬੇ ਦੇ ਮੁੱਖ ਮੰਤਰੀ ਸੁਹੇਲ ਅਫ਼ਰੀਦੀ ਦੇ ਲਾਹੌਰ ਦੌਰੇ ਦੌਰਾਨ ਲਹਿੰਦੇ ਪੰਜਾਬ ਅਤੇ ਕੇ. ਪੀ. ਕੇ. ਸਰਕਾਰਾਂ ਵਿਚਾਲੇ ਤਿੱਖੀ ਸਿਆਸੀ ਟੱਕਰ ਹੋ ਗਈ। ਪਾਕਿ ’ਚ ਭਖ ਰਹੇ ਘਰੇਲੂ ਸਿਆਸੀ ਯੁੱਧ ਦੌਰਾਨ ਮੁੱਖ ਮੰਤਰੀ ਅਫ਼ਰੀਦੀ ਨੇ ਦੋਸ਼ ਲਗਾਇਆ ਕਿ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਅਗਵਾ ਕੀਤਾ ਤੇ ਬਾਅਦ ’ਚ ਦਬਾਅ ਪੈਣ ’ਤੇ ਬਿਨਾਂ ਕਿਸੇ ਸੁਰੱਖਿਆ ਦੇ ਸੜਕ ਕਿਨਾਰੇ ਛੱਡ ਕੇ ਚਲੀ ਗਈ। ਦੂਜੇ ਪਾਸੇ, ਲਹਿੰਦੇ ਪੰਜਾਬ ਦੀ ਸੂਚਨਾ ਮੰਤਰੀ ਅਜ਼ਮਾ ਬੁਖ਼ਾਰੀ ਨੇ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਨਕਾਰਦਿਆਂ ਇਸ ਨੂੰ ਪੂਰੀ ਤਰ੍ਹਾਂ ਸਿਆਸੀ ਡਰਾਮਾ ਕਰਾਰ ਦਿੱਤਾ ਹੈ। ਮੁੱਖ ਮੰਤਰੀ ਅਫ਼ਰੀਦੀ ਨੇ ਦਾਅਵਾ ਕੀਤਾ ਕਿ ਇਹ ਇਕ ਸੂਬੇ ਦੇ ਚੁਣੇ ਹੋਏ ਮੁੱਖ ਮੰਤਰੀ ਨੂੰ ਅਗਵਾ ਕਰਨ ਦੀ ਸਾਜ਼ਿਸ਼ ਸੀ, ਜਿਸ ਦਾ ਮਕਸਦ ਦੇਸ਼ ’ਚ ਵੰਡੀਆਂ ਪਾਉਣਾ ਹੈ। ਖ਼ੈਬਰ ਪਖਤੂਨਖਵਾ ਦੇ ਸੂਚਨਾ ਮੰਤਰੀ ਸ਼ਫ਼ੀ ਜਾਨ ਨੇ ਘਟਨਾ ਦੀ ਸਖ਼ਤ ਨਿਖੇਧੀ ਕੀਤੀ। ਅਫ਼ਰੀਦੀ ਨੇ ਐਲਾਨ ਕੀਤਾ ਕਿ ਮੌਜੂਦਾ ‘ਜਾਅਲੀ ਹੁਕਮਰਾਨਾਂ’ ਖ਼ਿਲਾਫ਼ 27 ਸਤੰਬਰ ਤੋਂ ਦੇਸ਼ ਭਰ ‘ਚ ਇਕ ਵੱਡੀ ਵਿਰੋਧ ਮੁਹਿੰਮ ਸ਼ੁਰੂ ਕੀਤੀ ਜਾਵੇਗੀ।
ਪਿਛਲੀ ਖ਼ਬਰ ਖੇਤਰੀ ਤਣਾਅ ਘਟਾਉਣ ਲਈ ਇਸਲਾਮਾਬਾਦ ਸਮਝੌਤਾ ਸਭ ਤੋਂ ਬਿਹਤਰ ਕਦਮ ਅਗਲੀ ਖ਼ਬਰ ਬੀ.ਵੌਕ.ਐਂਟਰਟੇਨਮੈਂਟ ਵਿਚ ਬੀ.ਬੀ.ਕੇ. ਡੀ.ਏ.ਵੀ. ਕਾਲਜ ਨੇ ਯੂਨੀਵਰਸਿਟੀ ਪੱਧਰ ’ਤੇ ਹਾਸਿਲ ਕੀਤੇ ਉੱਚ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।