23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਰੇਲਵੇ ਮੈਗਾ ਬਲਾਕ ਕਾਰਨ ਯਾਤਰੀਆਂ ਨੂੰ ਕਰਨਾ ਪੈ ਰਿਹਾ ਮੁਸ਼ਕਿਲਾਂ ਦਾ ਸਾਹਮਣਾ

ਅੰਮ੍ਰਿਤਸਰ, 22 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਰੇਲਵੇ ਮੈਗਾ ਬਲਾਕ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਦੇ ਚੱਲਦੇ ਅੱਜ ਦੂਜੇ ਦਿਨ ਵੀ ਸੱਚਖੰਡ ਸਮੇਤ ਕਈ ਰੇਲਗੱਡੀਆਂ ਆਪਣੀ ਮੰਜਿਲ ਨੂੰ ਦੇਰੀ ਨਾਲ ਰਵਾਨਾ ਹੋਈਆਂ।

ਅਜੀਤ ਡੈਸਕ 23-09-2026
ਅੰਮ੍ਰਿਤਸਰ, 22 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਰੇਲਵੇ ਮੈਗਾ ਬਲਾਕ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਦੇ ਚੱਲਦੇ ਅੱਜ ਦੂਜੇ ਦਿਨ ਵੀ ਸੱਚਖੰਡ ਸਮੇਤ ਕਈ ਰੇਲਗੱਡੀਆਂ ਆਪਣੀ ਮੰਜਿਲ ਨੂੰ ਦੇਰੀ ਨਾਲ ਰਵਾਨਾ ਹੋਈਆਂ। ਜਾਣਕਾਰੀ ਮੁਤਾਬਕ ਸੱਚਖੰਡ ਐਕਸਪ੍ਰੈਸ (12716) ਦਾ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਚੱਲਣ ਦਾ ਨਿਰਧਾਰਤ ਸਮਾਂ ਸਵੇਰੇ 5:30 ਹੈ, ਲੇਕਿਨ ਇਹ ਗੱਡੀ 3:22 ਘੰਟੇ ਦੀ ਦੇਰੀ ਨਾਲ 8:52 ਵਜੇ ਆਪਣੀ ਮੰਜਿਲ ਨੂੰ ਰਵਾਨਾ ਹੋਈ। ਇਸੇ ਤਰ੍ਹਾਂ ਅਕਾਲ ਤਖ਼ਤ ਐਕਸਪ੍ਰੈਸ (12318) ਸਵੇਰੇ 5:55 ਦੀ ਥਾਂ ’ਤੇ 6:02 ਵਜੇ, ਦਿੱਲੀ ਇੰਟਰਸਿਟੀ ਐਕਸਪ੍ਰੈਸ (14680) ਸਵੇਰੇ 6:15 ਦੀ ਥਾਂ ’ਤੇ 8:08 ਵਜੇ, ਮੁੰਬਈ ਨੂੰ ਜਾਣ ਵਾਲੀ ਰੇਲਗੱਡੀ ਮੁੰਬਈ ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਐਕਸਪ੍ਰੈਸ (11058) ਸਵੇਰੇ 8:50 ਦੀ ਥਾਂ ’ਤੇ 9:11 ਵਜੇ, ਦਿੱਲੀ ਵੰਦੇ ਭਾਰਤ ਐਕਸਪ੍ਰੈਸ (22488) ਸਵੇਰੇ 8:20 ਦੀ ਥਾਂ ’ਤੇ 8:25 ਵਜੇ, ਛੱਤੀਸਗੜ੍ਹ ਐਕਸਪ੍ਰੈਸ (18238) ਦੁਪਹਿਰ 3:55 ਦੀ ਥਾਂ’’ਤੇ 4:09 ਵਜੇ, ਗੋਲਡਨ ਟੈਂਪਲ ਮੇਲ ਸ਼ਾਮ 6:55 ਦੀ ਥਾਂ ’ਤੇ 7:05 ਵਜੇ, ਕਾਨਪੁਰ ਸੈਂਟਰਲ ਸੁਪਰਫਾਸਟ ਐਕਸਪ੍ਰੈਸ ਦੁਪਹਿਰ 12:45 ਦੀ ਥਾਂ ’ਤੇ 12:51 ਵਜੇ, ਸ਼ਹੀਦ ਐਕਸਪ੍ਰੈਸ (14674) ਦੀ ਥਾਂ ’ਤੇ 1:11 ਵਜੇ, ਅੰਮ੍ਰਿਤਸਰ ਅਜਮੇਰ ਐਕਸਪ੍ਰੈਸ (19612) ਦੁਪਹਿਰ 1:25 ਦੀ ਥਾਂ ’ਤੇ 1:34 ਵਜੇ, ਨੰਗਲ ਡੈਮ ਐਕਸਪ੍ਰੈਸ (14505) ਦੁਪਹਿਰ 2:00 ਦੀ ਥਾਂ ’ਤੇ 2:18 ਵਜੇ, ਛੱਤੀਸਗੜ੍ਹ ਐਕਸਪ੍ਰੈਸ (18238) ਦੁਪਹਿਰ 3:55 ਦੀ ਥਾਂ ’ਤੇ 4:09 ਵਜੇ, ਚੰਡੀਗੜ੍ਹ ਇੰਟਰਸਿਟੀ ਐਕਸਪ੍ਰੈਸ (12412) ਸ਼ਾਮ 5:05 ਦੀ ਥਾਂ ’ਤੇ 5:17 ਵਜੇ, ਸਾਬਰਮਤੀ ਐਕਸਪ੍ਰੈਸ (19416) ਸ਼ਾਮ 5:45 ਦੀ ਥਾਂ ’ਤੇ 5:57 ਵਜੇ, ਅੰਮ੍ਰਿਤਸਰ ਹਿਸਾਰ ਐਕਸਪ੍ਰੈਸ (14654) ਸ਼ਾਮ 6:05 ਦੀ ਥਾਂ ’ਤੇ 6:19 ਵਜੇ ਰਵਾਨਾ ਹੋਈ। ਜਦਕਿ ਜੰਮੂਤਵੀ ਐਕਸਪ੍ਰੈਸ (18101) ਸਵੇਰੇ 8:35 ਦੀ ਥਾਂ ‘ਤੇ 9:27 ਵਜੇ ਅਤੇ ਸ੍ਰੀ ਮਾਤਾ ਵੈਸ਼ਨੋ ਦੇਵੀ ਵੰਦੇ ਭਾਰਤ ਐਕਸਪ੍ਰੈਸ (26405) ਦੁਪਹਿਰ 4:40 ਦੀ ਥਾਂ ‘ਤੇ 4:46 ਵਜੇ ਰਵਾਨਾ ਹੋਈ। ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਚੱਲਣ ਵਾਲੀ ਰੇਲਗੱਡੀਆਂ ਦਿੱਲੀ ਸੁਪਰਫਾਸਟ ਐਕਸਪ੍ਰੈਸ (22430) ਜਲੰਧਰ ਛਾਉਣੀ ਅਤੇ ਸ਼ਾਨ-ਏ-ਪੰਜਾਬ (12498) ਜਲੰਧਰ ਸਿਟੀ ਤੋਂ ਰਵਾਨਾ ਹੋਈਆਂ।
ਪਿਛਲੀ ਖ਼ਬਰ ਪਿੰਡ ਮਹਿਮਦ ਮੰਦਰਾਂਵਾਲਾ ਦਾ ਸਰਪੰਚ ਕੁਲਜੀਤ ਸਿੰਘ ਸੰਧੂ ਭੇਦ ਭਰੇ ਹਾਲਾਤ ’ਚ ਲਾਪਤਾ ਅਗਲੀ ਖ਼ਬਰ ਮੁੱਖ ਮੰਤਰੀ ਮਾਨ ਸਰੂਪ ਰਾਣੀ ਸਰਕਾਰੀ ਕਾਲਜ ਫਾਰ ਵੂਮੈਨ ਵਿਖੇ ਵਿਦਿਆਰਥਣਾਂ ਨਾਲ ਹੋਏ ਰੂਬਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।