23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸਿਹਤ ਵਿਭਾਗ ਦੀ ਇਕ ਹੋਰ ਕਾਰਵਾਈ : ਤਿੰਨ ਨਮੂਨੇ ਭਰੇ

ਅੰਮ੍ਰਿਤਸਰ, 22 ਸਤੰਬਰ (ਰੇਸ਼ਮ ਸਿੰਘ)-ਖਾਣ ਪੀਣ ਦੀਆਂ ਘਟੀਆ ਤੇ ਖ਼ਰਾਬ ਹੋਈਆਂ ਵਸਤੂਆਂ ਵੇਚ ਕੇ ਮੁਨਾਫਾ ਕਮਾਉਣ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ਼ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ ਜਿਸ ਸੰਬੰਧੀ ਰੋਜ਼ਾਨਾ ਹੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਜਿਲ੍ਹਾ ਸਿਹਤ ਅਧਿਕਾਰੀ ਡਾ: ਮਨਜੀਤ ਸਿੰਘ ਰਟੌਲ ਨੇ ਦੱਸਿਆ ਕਿ ਅੱਜ ਇਸੇ ਲੜੀ ਤਹਿਤ ਇਥੇ ਰਣਜੀਤ ਐਵੀਨਿਊ ਦੇ ਸਟੋਰ ਤੇ ਖੁਰਾਕ ਕਾਰੋਬਾਰੀ ਖੇਤਰਾਂ ’ਚ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਤੇ ਜਾਂਚ ਕੀਤੀ ਗਈ ਹੈ।

ਅਜੀਤ ਡੈਸਕ 23-09-2026
ਅੰਮ੍ਰਿਤਸਰ, 22 ਸਤੰਬਰ (ਰੇਸ਼ਮ ਸਿੰਘ)-ਖਾਣ ਪੀਣ ਦੀਆਂ ਘਟੀਆ ਤੇ ਖ਼ਰਾਬ ਹੋਈਆਂ ਵਸਤੂਆਂ ਵੇਚ ਕੇ ਮੁਨਾਫਾ ਕਮਾਉਣ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ਼ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ ਜਿਸ ਸੰਬੰਧੀ ਰੋਜ਼ਾਨਾ ਹੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਜਿਲ੍ਹਾ ਸਿਹਤ ਅਧਿਕਾਰੀ ਡਾ: ਮਨਜੀਤ ਸਿੰਘ ਰਟੌਲ ਨੇ ਦੱਸਿਆ ਕਿ ਅੱਜ ਇਸੇ ਲੜੀ ਤਹਿਤ ਇਥੇ ਰਣਜੀਤ ਐਵੀਨਿਊ ਦੇ ਸਟੋਰ ਤੇ ਖੁਰਾਕ ਕਾਰੋਬਾਰੀ ਖੇਤਰਾਂ ’ਚ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਤੇ ਜਾਂਚ ਕੀਤੀ ਗਈ ਹੈ। ਜਿਸ ਦੌਰਾਨ ਤਿੰਨ ਨਮੂਨੇ ਜਿਵੇਂ ਸ਼ਹਿਦ, ਬਦਾਮ ਕੇਕ ਤੇ ਮਰਿੰਡਾ ਕੋਲਡ ਡਰਿੰਕ ਸ਼ਾਮਿਲ ਹਨ। ਇਸ ਮੌਕੇ ਫੂਡ ਸੇਫਟੀ ਅਧਿਕਾਰੀ ਸਤਨਾਮ ਸਿੰਘ ਤੇ ਹੋਰ ਟੀਮ ਮੈਂਬਰਾਂ ਦੀ ਮੌਜੂਦਗੀ ’ਚ ਕੀਤੀ ਜਾਂਚ ਅਤੇ ਨਮੂਨੈ ਭਰਨ ਦੀ ਪ੍ਰਕ੍ਰਿਆ ਤਹਿਤ ਟੀਮ ਵਲੋਂ 30 ਲੀਟਰ ਮਿਆਦ ਪੁੱਗ ਚੁੱਕੀ ਕੋਲਡ ਡਰਿੰਕ ਤੇ 5 ਕਿਲੋ ਗਲੇ ਸੜੇ ਫਲਾਂ ਨੂੰ ਨਸ਼ਟ ਕਰ ਦਿੱਤਾ ਹੈ ਜਿਨ੍ਹਾਂ ਨੂੰ ਸ਼ੇਕ ਬਣਾਉਣ ਲਈ ਵਰਤਿਆ ਜਾ ਰਿਹਾ ਸੀ। ਖਾਧ ਅਦਾਰਿਆ ਦੇ ਮਾਲਕਾਂ ਨੂੰ ਸੁਧਾਰ ਲਈ ਨੋਟਿਸ ਜ਼ਾਰੀ ਕਰ ਦਿੱਤਾ ਗਿਆ ਹੈ ਅਤੇ ਸਫਾਈ ਦੇ ਸਖ਼ਤ ਨਿਯਮਾਂ ਦੀ ਪਾਲਣਾ ਕਰਨ ਦੀ ਵੀ ਹਦਾਇਤ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਭਲਕੇ ਜ਼ਿਲ੍ਹੇ ਭਰ ਦੇ ਹੋਰ ਖੇਤਰਾਂ ’ਚ ਵੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਹਾਈ ਕੋਰਟ ਦੇ ਹੁਕਮਾਂ ’ਤੇ ਨਗਰ ਨਿਗਮ ਨੇ ਗੈਰ-ਕਾਨੂੰਨੀ ਪਸ਼ੂ ਡੇਅਰੀਆਂ ਵਿਰੁੱਧ ਕੀਤੀ ਕਾਰਵਾਈ ਅਗਲੀ ਖ਼ਬਰ ਪਿੰਡ ਮਹਿਮਦ ਮੰਦਰਾਂਵਾਲਾ ਦਾ ਸਰਪੰਚ ਕੁਲਜੀਤ ਸਿੰਘ ਸੰਧੂ ਭੇਦ ਭਰੇ ਹਾਲਾਤ ’ਚ ਲਾਪਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।