23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਤੇਜ਼ਧਾਰ ਹਥਿਆਰ ਨਾਲ ਚਾਚੇ ਦਾ ਕਤਲ ਕਰਨ ਦੇ ਮਾਮਲੇ ’ਚ ਭਤੀਜੇ ਨੂੰ ਉਮਰ ਕੈਦ

ਅੰਮ੍ਰਿਤਸਰ, 22 ਸਤੰਬਰ (ਰੇਸ਼ਮ ਸਿੰਘ)-ਪਰਿਵਾਰਕ ਨਾਰਾਜ਼ਗੀ ਕਾਰਨ ਆਪਣੇ ਹੀ ਸਕੇ ਚਾਚੇ ਦਾ ਤੇਜਧਾਰ ਹਥਿਆਰ ਨਾਲ ਵਾਰ ਕਰਕੇ ਬੇਹਰਿਮੀ ਨਾਲ ਕਤਲ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਭਤੀਜੇ ਨੂੰ ਅੱਜ ਇਥੇ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵਲੋਂ ਉਮਰ ਕੈਦ ਤੇ ਜੁਰਮਾਨ ਦੀ ਸਜ਼ਾ ਸੁਣਾਈ ਗਈ ਹੈ। ਇਥੇ ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਕੌਰ ਦੀ ਅਦਾਲਤ ਨੇ ਇਕ ਅਹਿਮ ਫ਼ੈਸਲਾ ਸੁਣਾਉਂਦਿਆਂ ਗਾਗੜਭਾਣਾ ਵਾਸੀ ਮੁਲਜ਼ਮ ਗੁਰਪਿੰਦਰ ਸਿੰਘ ਉਰਫ਼ ਗੋਪੀ ਨੂੰ ਆਪਣੇ ਚਾਚੇ ਨਰਿੰਦਰ ਸਿੰਘ ਦੇ ਕਤਲ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਹੈ।

ਅਜੀਤ ਡੈਸਕ 23-09-2026
ਅੰਮ੍ਰਿਤਸਰ, 22 ਸਤੰਬਰ (ਰੇਸ਼ਮ ਸਿੰਘ)-ਪਰਿਵਾਰਕ ਨਾਰਾਜ਼ਗੀ ਕਾਰਨ ਆਪਣੇ ਹੀ ਸਕੇ ਚਾਚੇ ਦਾ ਤੇਜਧਾਰ ਹਥਿਆਰ ਨਾਲ ਵਾਰ ਕਰਕੇ ਬੇਹਰਿਮੀ ਨਾਲ ਕਤਲ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਭਤੀਜੇ ਨੂੰ ਅੱਜ ਇਥੇ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵਲੋਂ ਉਮਰ ਕੈਦ ਤੇ ਜੁਰਮਾਨ ਦੀ ਸਜ਼ਾ ਸੁਣਾਈ ਗਈ ਹੈ। ਇਥੇ ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਕੌਰ ਦੀ ਅਦਾਲਤ ਨੇ ਇਕ ਅਹਿਮ ਫ਼ੈਸਲਾ ਸੁਣਾਉਂਦਿਆਂ ਗਾਗੜਭਾਣਾ ਵਾਸੀ ਮੁਲਜ਼ਮ ਗੁਰਪਿੰਦਰ ਸਿੰਘ ਉਰਫ਼ ਗੋਪੀ ਨੂੰ ਆਪਣੇ ਚਾਚੇ ਨਰਿੰਦਰ ਸਿੰਘ ਦੇ ਕਤਲ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਹੈ। ਇਹ ਮਾਮਲਾ 4 ਦਸੰਬਰ 2022 ਨੂੰ ਥਾਣਾ ਬਿਆਸ ਵਿਖੇ ਦਰਜ ਕੀਤਾ ਗਿਆ ਸੀ ਜਦੋਂ ਕਿ ਐੱਫ.ਆਰ.ਆਈ. ਮੁਤਾਬਕ ਵਾਪਰੀ ਘਟਨਾ ਵਾਲੇ ਦਿਨ ਸਵੇਰੇ ਸਾਢੇ 7 ਵਜੇ ਮੁਲਜ਼ਮ ਰਈਆ ਦੇ ਨੇੜੇ ਸਥਿਤ ਪੀੜਤ ਦੇ ਘਰ ਦੇ ਦਰਵਾਜ਼ੇ ’ਤੇ ਆਇਆ ਅਤੇ ਜਿਵੇਂ ਹੀ ਉਸਦੇ ਚਾਚੇ ਨਰਿੰਦਰ ਸਿੰਘ ਨੇ ਦਰਵਾਜ਼ਾ ਖੋਲ੍ਹਿਆ ਉਸ ਨੇ ਅਚਾਨਕ ਉਸ ’ਤੇ ਹਮਲਾ ਕਰ ਦਿੱਤਾ। ਮੁਲਜ਼ਮ ਨੇ ਕਥਿਤ ਤੌਰ ’ਤੇ ਨਰਿੰਦਰ ਸਿੰਘ ਦੇ ਪੇਟ ’ਤੇ ਤਿੰਨ-ਚਾਰ ਵਾਰ ਦਾਤਰ/ਛੁਰੀ ਨਾਲ ਕੀਤੇ ਅਤੇ ਸਿਰ ’ਤੇ ਵੀ ਗੰਭੀਰ ਸੱਟ ਮਾਰੀ। ਉਸ ਦੀਆਂ ਚੀਕਾਂ ਸੁਣ ਕੇ ਮ੍ਰਿਤਕ ਦੀ ਪਤਨੀ ਅਤੇ ਸ਼ਿਕਾਇਤਕਰਤਾ ਜਸਵੀਰ ਕੌਰ ਆਪਣੇ ਗੁਆਂਢੀ ਗੁਰਮੇਜ ਸਿੰਘ ਚੀਮਾ ਸਮੇਤ ਮੌਕੇ ’ਤੇ ਪਹੁੰਚੀ ਅਤੇ ਨਰਿੰਦਰ ਸਿੰਘ ਨੂੰ ਹੋਰ ਹਮਲੇ ਤੋਂ ਬਚਾਇਆ। ਜਿਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਜ਼ਖ਼ਮੀ ਨਰਿੰਦਰ ਸਿੰਘ ਨੂੰ ਤੁਰੰਤ ਕਲੇਰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਾਂਚ ਦੌਰਾਨ ਪ੍ਰੋਸੀਕਿਊਸ਼ਨ ਵਲੋਂ ਕਤਲ ਦਾ ਕਾਰਨ ਮੁਲਜ਼ਮ ਵਲੋਂ ਪੀੜਤ ਦੇ ਪਰਿਵਾਰ ਪ੍ਰਤੀ ਰੱਖੀ ਗਈ ਕਥਿਤ ਰੰਜਿਸ਼ ਨੂੰ ਦੱਸਿਆ ਗਿਆ। ਖ਼ਾਸ ਤੌਰ ’ਤੇ ਸ਼ਿਕਾਇਤਕਰਤਾ ਜਸਵੀਰ ਕੌਰ ਵਲੋਂ ਮੁਲਜ਼ਮ ਦੇ ਮਾਤਾ-ਪਿਤਾ ਦੀ ਕੀਤੀ ਜਾਂਦੀ ਮਦਦ ਨੂੰ ਲੈ ਕੇ ਮੁਲਜ਼ਮ ਵਲੋਂ ਨਾਰਾਜ਼ਗੀ ਰੱਖਣ ਦਾ ਦੋਸ਼ ਲਗਾਇਆ ਗਿਆ। ਇਹ ਵੀ ਦੋਸ਼ ਲਗਾਇਆ ਗਿਆ ਕਿ ਮੁਲਜ਼ਮ ਨਸ਼ੇ ਦਾ ਆਦੀ ਸੀ ਅਤੇ ਉਸ ਨੇ ਆਪਣਾ ਘਰ ਵੀ ਵੇਚ ਦਿੱਤਾ ਸੀ। ਐੱਸ.ਆਈ. ਰਘਬੀਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਮੁੱਢਲੀ ਪੁਲਿਸ ਕਾਰਵਾਈ ਦੌਰਾਨ ਐੱਫ.ਆਈ.ਆਰ. ਦਰਜ ਕਰਨ, ਮ੍ਰਿਤਕ ਦਾ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਪੋਸਟਮਾਰਟਮ ਕਰਵਾਉਣ ਅਤੇ ਸ਼ਿਕਾਇਤਕਰਤਾ ਵਲੋਂ ਪੈਨ ਡਰਾਈਵ ਵਿਚ ਮੁਹੱਈਆ ਕਰਵਾਈ ਗਈ ਸੰਬੰਧਿਤ ਸੀ.ਸੀ.ਟੀ.ਵੀ. ਫੁਟੇਜ ਨੂੰ ਕਬਜ਼ੇ ਵਿਚ ਲੈਣ ਸਮੇਤ ਲੋੜੀਂਦੀ ਕਾਰਵਾਈ ਕੀਤੀ ਗਈ। ਇਸ ਤੋਂ ਬਾਅਦ ਐੱਸ.ਆਈ. ਧਨਵਿੰਦਰ ਸਿੰਘ ਦੀ ਅਗਵਾਈ ਹੇਠ ਜਾਂਚ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ 16 ਜੂਨ ਨੂੰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਅੱਜ ਅਦਾਲਤ ਦਾ ਇਹ ਫ਼ੈਸਲਾ ਗੰਭੀਰ ਅਪਰਾਧਾਂ ਦੀ ਜਾਂਚ ਵਿਚ ਨਿਰਪੱਖ ਅਤੇ ਵਿਆਪਕ ਤਫ਼ਤੀਸ਼, ਸਬੂਤਾਂ ਦੀ ਸਹੀ ਸੰਭਾਲ ਅਤੇ ਨਿਆਂਇਕ ਪ੍ਰਕਿਰਿਆ ਦੀ ਮਹੱਤਤਾ ਨੂੰ ਦਰਸਾਉਂਦਾ ਹੈ ਅਤੇ ਪੀੜਤ ਪਰਿਵਾਰ ਨੂੰ ਨਿਆਂ ਪ੍ਰਦਾਨ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ।
ਪਿਛਲੀ ਖ਼ਬਰ ਖ਼ਾਲਸਾ ’ਵਰਸਿਟੀ ਵਿਖੇ ਸਾਈਬਰ ਸੁਰੱਖਿਆ, ਖਪਤਕਾਰ ਅਧਿਕਾਰਾਂ ਅਤੇ ਦੂਰਸੰਚਾਰ ਸੇਵਾਵਾਂ ਸੰਬੰਧੀ ਇਕ ਦਿਨਾ ਜਾਗਰੂਕਤਾ ਪ੍ਰੋਗ... ਅਗਲੀ ਖ਼ਬਰ ਪਿੰਡ ਮੂਧਲ ਵਿਖੇ ਝੋਨੇ ਦੀ ਪਰਾਲੀ ਨੂੰ ਲਗਾਈ ਜਾ ਰਹੀ ਅੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।