23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਬਾਬਾ ਭੂਰੀ ਵਾਲੇ ਪਬਲਿਕ ਸਕੂਲ ਵਿਖੇ ਡਰਾਇੰਗ ਮੁਕਾਬਲੇ ਕਰਵਾਏ

ਸੁਲਤਾਨਵਿੰਡ, 22 ਸਤੰਬਰ ( ਗੁਰਨਾਮ ਸਿੰਘ ਬੁੱਟਰ)-ਸੰਤ ਬਾਬਾ ਕਸ਼ਮੀਰ ਭੂਰੀ ਵਾਲਿਆਂ ਦੀ ਰਹਿਨੁਮਾਈ ਹੇਠ ਚੱਲ ਰਹੇ ਬਾਬਾ ਭੂਰੀ ਵਾਲੇ ਸੀਨੀਅਰ ਸੰਕੈਡਰੀ ਪਬਲਿਕ ਸਕੂਲ ਖੂਹ ਭਾਈ ਮੰਝ ਸਾਹਿਬ ਰੋਡ ਸੁਲਤਾਨਵਿੰਡ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਡਰਾਇੰਗ ਮੁਕਾਬਲੇ ਕਰਵਾਏ ਗਏ। ਮੁਬਾਬਲਿਆਂ ਦੌਰਾਨ ਏ ਗਰੁੱਪ ਵਿਚ ਪੰਜਵੀਂ, ਛੇਵੀਂ, ਸੱਤਵੀਂ ਅਤੇ ਬੀ ਗਰੁੱਪ ਵਿਚ 8ਵੀਂ, 9ਵੀਂ ਅਤੇ 10ਵੀਂ ਕਲਾਸ ਦੇ ਵਿਦਿਆਰਥੀਆਂ ਨੇ ਭਾਗ ਲਿਆ।

ਅਜੀਤ ਡੈਸਕ 23-09-2026
ਸੁਲਤਾਨਵਿੰਡ, 22 ਸਤੰਬਰ ( ਗੁਰਨਾਮ ਸਿੰਘ ਬੁੱਟਰ)-ਸੰਤ ਬਾਬਾ ਕਸ਼ਮੀਰ ਭੂਰੀ ਵਾਲਿਆਂ ਦੀ ਰਹਿਨੁਮਾਈ ਹੇਠ ਚੱਲ ਰਹੇ ਬਾਬਾ ਭੂਰੀ ਵਾਲੇ ਸੀਨੀਅਰ ਸੰਕੈਡਰੀ ਪਬਲਿਕ ਸਕੂਲ ਖੂਹ ਭਾਈ ਮੰਝ ਸਾਹਿਬ ਰੋਡ ਸੁਲਤਾਨਵਿੰਡ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਡਰਾਇੰਗ ਮੁਕਾਬਲੇ ਕਰਵਾਏ ਗਏ। ਮੁਬਾਬਲਿਆਂ ਦੌਰਾਨ ਏ ਗਰੁੱਪ ਵਿਚ ਪੰਜਵੀਂ, ਛੇਵੀਂ, ਸੱਤਵੀਂ ਅਤੇ ਬੀ ਗਰੁੱਪ ਵਿਚ 8ਵੀਂ, 9ਵੀਂ ਅਤੇ 10ਵੀਂ ਕਲਾਸ ਦੇ ਵਿਦਿਆਰਥੀਆਂ ਨੇ ਭਾਗ ਲਿਆ। ਡਰਾਇੰਗ ਮੁਕਾਬਲਿਆਂ ਵਿਚ 7ਵੀਂ ਜਮਾਤ ਦੀ ਮੁਸਕਾਨ ਅਰੋੜਾ ਅਤੇ ਹਰਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। 7ਵੀਂ ਜਮਾਤ ਦੀ ਰੋਜਦੀਪ ਕੌਰ ਅਤੇ ਛੇਵੀਂ ਜਮਾਤ ਦੀ ਵਿਦਿਆਰਥਣ ਦੂਜਾ, ਪੰਜਵੀਂ ਜਮਾਤ ਦੇ ਵਿਦਿਆਰਥੀ ਸ਼ਿਰਰਾਜ ਯਾਦਵ ਨੇ ਏ ਗਰੁੱਪ ਵਿਚੋਂ ਨੌਵੀਂ ਜਮਾਤ ਤੀਸਰਾ, ਬੀ ਗਰੁੱਪ ਵਿਚੋਂ ਨੌਵੀਂ ਜਮਾਤ ਦੀ ਵਿਦਿਆਰਥਣ ਨਵਦੀਪ ਕੌਰ ਅਤੇ ਦੱਸਵੀਂ ਜਮਾਤ ਦੀ ਨਵਲੀਨ ਕੌਰ ਪਹਿਲਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਨੌਵੀਂ ਜਮਾਤ ਦੀ ਹਰਸਿਮਰਤ ਕੌਰ ਅਤੇ ਦੱਸਵੀਂ ਜਮਾਤ ਦੀ ਵਿਦਿਆਰਥਣ ਨੇਹਾ ਕੌਰ ਨੇ ਦੂਸਰਾ ਸਥਾਨ ਅਤੇ ਅੱਠਵੀਂ ਜਮਾਤ ਦੇ ਮਹਿਤਾਬ ਸਿੰਘ ਤੀਸਰਾ ਸਥਾਨ ਕਰਕੇ ਜਿੱਥੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਸ ਮੌਕੇ ਸਕੂਲ ਪ੍ਰਿੰ: ਕੁਲਜਿੰਦਰ ਸਿੰਘ ਅਤੇ ਸਮੂਹ ਸਕੂਲ ਸਟਾਫ ਵਲੋਂ ਜਿੱਤ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਅਤੇ ਵਿਦਿਆਰਥਣਾ ਦਾ ਮਾਨ ਵਧਾਉਂਦਿਆਂ ਉਨ੍ਹਾ ਨੂੰ ਸਰਟੀਫਿਕੇਟ ਵੰਡ ਕੇ ਸਨਮਾਨਿਤ ਕੀਤਾ ਗਿਆ। ਅਤੇ ਅੱਗੇ ਹੋਰ ਮਿਹਨਤ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਪਿੰਡ ਸੁਲਤਾਨਵਿੰਡ ਦੇ ਮੇਨ ਰਸਤੇ ’ਤੇ ਖੁੱਲ੍ਹੇ ਸ਼ਰਾਬ ਦੇ ਠੇਕੇ ਖ਼ਿਲਾਫ਼ ਪਿੰਡ ਵਾਸੀਆਂ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਵੇਰਕਾ ਵਿਖੇ ਭਾਜਪਾ ਵਲੋਂ ਗਰੀਬ ਲੜਕੀਆਂ ਲਈ ਮੁਫ਼ਤ ਸਿਲਾਈ ਸੈਂਟਰ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।