24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਭੰਗਵਾਂ ਦੇ ਪੀੜਤ ਵਿਅਕਤੀ ਨੇ ਪੁਲਿਸ ਵਲੋਂ ਕਾਰਵਾਈ ਨਾ ਹੋਣ ’ਤੇ ਥਾਣੇ ਸਾਹਮਣੇ ਆਤਮ ਦਾਹ ਦੀ ਦਿੱਤੀ ਚਿਤਾਵਨੀ

ਮਜੀਠਾ, 23 ਸਤੰਬਰ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)- ਸ਼ਹਿਰ ਮਜੀਠਾ ਅਤੇ ਆਸ ਪਾਸ ਇਲਾਕੇ ਵਿਚ ਲੁੱਟਾਂ ਖੋਹਾਂ, ਚੋਰੀ ਅਤੇ ਗੁੰਡਾ ਗਰਦੀ ਦਾ ਨੰਗਾ ਨਾਚ ਹੋਣਾ ਆਮ ਜਿਹੀ ਗੱਲ ਹੋ ਗਈ ਅਤੇ ਹਰ ਰੋਜ ਇਹ ਵਾਰਦਾਤਾਂ ਵਾਪਰ ਰਹੀਆਂ ਹਨ ਪਰ ਸਥਾਨਕ ਪੁਲਿਸ ਮੂਕ ਦਰਸ਼ਕ ਬਣ ਕੇ ਕਿਸੇ ਵੱਡੀ ਵਾਰਦਾਤ ਦੀ ਇੰਤਜਾਰ ਵਿਚ ਹੈ। ਆਪਣੇ ਨਾਲ ਗੁੰਡਾ ਗਰਦੀ ਦਾ ਨੰਗਾ ਨਾਚ ਹੋਣ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਤਨਾਮ ਸਿੰਘ ਵਾਸੀ ਪਿੰਡ ਭੰਗਵਾਂ ਨੇ ਥਾਣਾ ਮਜੀਠਾ ਵਿਖੇ ਤੇਲ ਪਾ ਕੇ ਆਤਮ ਦਾਹ ਕਰਨ ਦੀ ਚਿਤਾਵਨੀ ਦਿੰਦੇ ਹੋਏ ਬੀਤੇ ਕੱਲ ਉਸ ਨਾਲ ਵਾਪਰੀ ਵਾਰਦਾਤ ਸੰਬੰਧੀ ਦੱਸਿਆ ਕਿ ਉਹ ਦੁਪਹਿਰ ਵਕਤ ਆਪਣੇ ਪਿੰਡ ਤੋਂ ਬਰਾਸਤਾ ਕੋਟਲਾ ਸੁਲਤਾਨ ਸਿੰਘ ਪਿੰਡ ਚੰਡੇ ਜਾ ਰਿਹਾ ਸੀ ਕਿ ਪਿੰਡ ਢਿੰਗ ਨੰਗਲ ਦੇ ਨਜ਼ਦੀਕ ਪਿਛੋਂ ਇਕ ਮੋਟਰ ਸਾਈਕਲ ’ਤੇ ਸਵਾਰ ਦੋ ਮੋਨੇ ਨੌਜਵਾਨ ਜਿਨ੍ਹਾਂ ਨੇ ਉਸ ਦਾ ਰਸਤਾ ਰੋਕ ਕੇ ਉਸ ’ਤੇ ਤੇਜ਼ਧਾਰ ਦਾਤਰ ਨਾਲ ਜਾਨਲੇਵਾ ਹਮਲਾ ਕੀਤਾ ਅਤੇ ਉਸ ’ਤੇ ਕਈ ਵਾਰ ਦਾਤਰ ਦੇ ਵਾਰ ਕਰਕੇ ਉਸ ਨੂੰ ਜਖਮੀ ਕਰ ਦਿੱਤਾ।

ਅਜੀਤ ਡੈਸਕ 24-09-2026
ਮਜੀਠਾ, 23 ਸਤੰਬਰ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)- ਸ਼ਹਿਰ ਮਜੀਠਾ ਅਤੇ ਆਸ ਪਾਸ ਇਲਾਕੇ ਵਿਚ ਲੁੱਟਾਂ ਖੋਹਾਂ, ਚੋਰੀ ਅਤੇ ਗੁੰਡਾ ਗਰਦੀ ਦਾ ਨੰਗਾ ਨਾਚ ਹੋਣਾ ਆਮ ਜਿਹੀ ਗੱਲ ਹੋ ਗਈ ਅਤੇ ਹਰ ਰੋਜ ਇਹ ਵਾਰਦਾਤਾਂ ਵਾਪਰ ਰਹੀਆਂ ਹਨ ਪਰ ਸਥਾਨਕ ਪੁਲਿਸ ਮੂਕ ਦਰਸ਼ਕ ਬਣ ਕੇ ਕਿਸੇ ਵੱਡੀ ਵਾਰਦਾਤ ਦੀ ਇੰਤਜਾਰ ਵਿਚ ਹੈ। ਆਪਣੇ ਨਾਲ ਗੁੰਡਾ ਗਰਦੀ ਦਾ ਨੰਗਾ ਨਾਚ ਹੋਣ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਤਨਾਮ ਸਿੰਘ ਵਾਸੀ ਪਿੰਡ ਭੰਗਵਾਂ ਨੇ ਥਾਣਾ ਮਜੀਠਾ ਵਿਖੇ ਤੇਲ ਪਾ ਕੇ ਆਤਮ ਦਾਹ ਕਰਨ ਦੀ ਚਿਤਾਵਨੀ ਦਿੰਦੇ ਹੋਏ ਬੀਤੇ ਕੱਲ ਉਸ ਨਾਲ ਵਾਪਰੀ ਵਾਰਦਾਤ ਸੰਬੰਧੀ ਦੱਸਿਆ ਕਿ ਉਹ ਦੁਪਹਿਰ ਵਕਤ ਆਪਣੇ ਪਿੰਡ ਤੋਂ ਬਰਾਸਤਾ ਕੋਟਲਾ ਸੁਲਤਾਨ ਸਿੰਘ ਪਿੰਡ ਚੰਡੇ ਜਾ ਰਿਹਾ ਸੀ ਕਿ ਪਿੰਡ ਢਿੰਗ ਨੰਗਲ ਦੇ ਨਜ਼ਦੀਕ ਪਿਛੋਂ ਇਕ ਮੋਟਰ ਸਾਈਕਲ ’ਤੇ ਸਵਾਰ ਦੋ ਮੋਨੇ ਨੌਜਵਾਨ ਜਿਨ੍ਹਾਂ ਨੇ ਉਸ ਦਾ ਰਸਤਾ ਰੋਕ ਕੇ ਉਸ ’ਤੇ ਤੇਜ਼ਧਾਰ ਦਾਤਰ ਨਾਲ ਜਾਨਲੇਵਾ ਹਮਲਾ ਕੀਤਾ ਅਤੇ ਉਸ ’ਤੇ ਕਈ ਵਾਰ ਦਾਤਰ ਦੇ ਵਾਰ ਕਰਕੇ ਉਸ ਨੂੰ ਜਖਮੀ ਕਰ ਦਿੱਤਾ। ਉਸ ਨੇ ਤੁਰੰਤ ਆਪਣੇ ਆਪ ਨੂੰ ਸੰਭਾਲ ਕੇ ਮੋਟਰ ਸਾਈਕਲ ਭਜਾ ਲਿਆ ਅਤੇ ਥਾਣਾ ਮਜੀਠਾ ਵਿਖੇ ਆ ਕੇ ਲਿਖਤੀ ਦਰਖਾਸਤ ਦੇਣ ਦੀ ਕੋਸ਼ਿਸ਼ ਕੀਤੀ ਉਸ ਦੇ ਦੱਸਣ ਅਨੁਸਾਰ ਥਾਣਾ ਵਿਖੇ ਮੌਜੂਦ ਕਰਮਚਾਰੀਆਂ ਨੇ ਉਸ ਦੀ ਦਰਖਾਸਤ ਲੈਣ ਤੋਂ ਆਨਾ ਕਾਨੀ ਕੀਤੀ, ਜਿਆਦਾ ਜ਼ੋਰ ਦੇਣ ’ਤੇ ਇਕ ਮਾਮੂਲੀ ਜਿਹੀ ਦਰਖਾਸਤ ਲਿਖ ਕੇ ਰੱਖ ਲਈ ਪਰ ਇਕ ਦਿਨ ਬੀਤ ਜਾਣ ’ਤੇ ਵੀ ਉਸ ਦਰਖਾਸਤ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ’ਤੇ ਉਹ ਅੱਜ ਆਪਣੇ ਨਾਲ ਪਿੰਡ ਤੋਂ ਕੁਝ ਮੁਹਤਬਰ ਵਿਅਕਤੀਆਂ ਨੂੰ ਨਾਲ ਲੈਕੇ ਆਇਆ ਪਰ ਪੁਲਿਸ ਵਲੋਂ ਕੋਈ ਠੋਸ ਹੁੰਗਾਰਾ ਨਾਂ ਮਿਲਣ ਕਰਕੇ ਉਸ ਨੇ ਬਜ਼ਾਰ ਤੋਂ ਇਕ ਬੋਤਲ ਵਿਚ ਪੈਟਰੋਲ ਅਤੇ ਮਾਚਿਸ ਲਿਆਂਦੀ ਅਤੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਅਗਰ ਉਸ ਦੀ ਦਰਖਾਸਤ ਤੇ ਕੋਈ ਕਾਰਵਾਈ ਨਾਂ ਹੋਈ ਤਾਂ ਉਹ ਥਾਣਾ ਮਜੀਠਾ ਦੇ ਸਾਹਮਣੇ ਤੇਲ ਪਾਕੇ ਆਪਣੇ ਆਪ ਨੂੰ ਅੱਗ ਲਗਾ ਲਵੇਗਾ । ਉਸ ਨੇ ਮਜੀਠਾ ਦੇ ਲਾਗੇ ਹੋਰ ਵਾਰਦਾਤਾਂ ਦਾ ਜਿਕਰ ਕਰਦਿਆਂ ਦੱਸਿਆ ਕਿ ਉਸੇ ਦਿਨ ਮਜੀਠਾ ਵਿਚ ਖਾਸਾ ਪੱਤੀ ਮੁਹੱਲੇ ਵਿਚ ਦਿਨ ਦਿਹਾੜੇ ਇਕ ਵਿਅਕਤੀ ਵਲੋਂ ਇਕ ਔਰਤ ਦੀਆਂ ਕੰਨਾਂ ਦੀਆਂ ਵਾਲੀਆਂ ਧੂਹ ਲਈਆਂ ਗਈਆਂ ਅਤੇ ਔਰਤ ਨੂੰ ਜ਼ਖਮੀ ਕਰਕੇ ਭੱਜਣ ਵਿਚ ਸਫਲ ਹੋ ਗਿਆ ਜਿਸ ਦੀ ਸਾਰੀ ਰਿਕਾਰਡਿੰਗ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਵੀ ਕੈਦ ਹੋ ਗਈ ਜਿਹੜੀ ਕਿ ਸ਼ਹਿਰ ਵਿਚ ਆਮ ਚਰਚਾ ਦਾ ਵਿਸ਼ਾ ਬਣੀ ਹੈ। ਇਸ ਸੰਬੰਧ ਵਿਚ ਐੱਸ.ਐੱਚ.ਓ. ਮਜੀਠਾ ਕਰਮਪਾਲ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਕਤ ਵਾਰਦਾਤਾਂ ਸੰਬੰਧੀ ਦਰਖਾਸਤਾਂ ਪ੍ਰਾਪਤ ਹੋਈਆਂ ਹਨ ਕਾਰਵਾਈ ਕੀਤੀ ਜਾ ਰਹੀ ਹੈ ।
ਪਿਛਲੀ ਖ਼ਬਰ ਐੱਨ.ਆਰ.ਆਈ. ਮਿਲਣੀ ਦੌਰਾਨ ਮਾਝੇ ਦੇ ਚਾਰ ਜ਼ਿਲ੍ਹਿਆਂ ਨਾਲ ਸੰਬੰਧਿਤ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਗਲੀ ਖ਼ਬਰ ਪਿੰਡ ਨੰਗਲੀ ’ਚ ਨਸ਼ਿਆਂ ਦੀ ਹੋ ਰਹੀ ਵਿਕਰੀ ਦੀਆਂ ਵੀਡੀਓਜ਼ ਹੋਈਆਂ ਵਾਇਰਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।