ਸਿਹਤ ਵਿਭਾਗ ਵਲੋਂ ਮਠਿਆਈਆਂ ਦੀਆਂ ਦੁਕਾਨਾਂ ’ਤੇ ਦਿੱਤੀ ਦਸਤਕ
ਇਕ ਕੁਇੰਟਲ ਖ਼ਰਾਬ ਮਠਿਆਈਆਂ ਕੂੜੇਦਾਨ ’ਚ ਸੁੱਟ ਕੇ ਕੀਤੀਆਂ ਨਸ਼ਟ– ਪਨੀਰ, ਖੋਆ ਬਰਫੀ ਸਮੇਤ 5 ਨਮੂਨੇ ਭਰੇ
ਅੰਮ੍ਰਿਤਸਰ, 24 ਸਤੰਬਰ (ਰੇਸ਼ਮ ਸਿੰਘ)- ਖਾਣ ਪੀਣ ਦੀਆਂ ਗੈਰ ਮਿਆਰੀ ਵਸਤੂਆਂ ਪਰੋਸ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤੇ ਜਾਣਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜਿਸ ਤਹਿਤ ਸਿਹਤ ਵਿਭਾਗ ਤੇ ਫੂਡ ਸੇਫਟੀ ਵਿੰਗ ਪੂਰੀ ਤਰ੍ਹਾਂ ਚੌਕਸ ਹੈ ਜਿਸ ਵਲੋਂ ਨਿੰਰਤਰ ਜਾਂਚ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਅੱਜ ਇਥੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਮਨਜੀਤ ਸਿੰਘ ਰਟੌਲ ਨੇ ਕਰਦਿਆਂ ਦੱਸਿਆ ਕਿ ਫੂਡ ਸੇਫਟੀ ਕਮਿਸ਼ਨਰ ਕੰਵਲਪ੍ਰੀਤ ਕੌਰ ਬਰਾੜ, ਡੀ.
ਅੰਮ੍ਰਿਤਸਰ, 24 ਸਤੰਬਰ (ਰੇਸ਼ਮ ਸਿੰਘ)- ਖਾਣ ਪੀਣ ਦੀਆਂ ਗੈਰ ਮਿਆਰੀ ਵਸਤੂਆਂ ਪਰੋਸ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤੇ ਜਾਣਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜਿਸ ਤਹਿਤ ਸਿਹਤ ਵਿਭਾਗ ਤੇ ਫੂਡ ਸੇਫਟੀ ਵਿੰਗ ਪੂਰੀ ਤਰ੍ਹਾਂ ਚੌਕਸ ਹੈ ਜਿਸ ਵਲੋਂ ਨਿੰਰਤਰ ਜਾਂਚ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਅੱਜ ਇਥੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਮਨਜੀਤ ਸਿੰਘ ਰਟੌਲ ਨੇ ਕਰਦਿਆਂ ਦੱਸਿਆ ਕਿ ਫੂਡ ਸੇਫਟੀ ਕਮਿਸ਼ਨਰ ਕੰਵਲਪ੍ਰੀਤ ਕੌਰ ਬਰਾੜ, ਡੀ.ਸੀ. ਦਲਵਿੰਦਰਜੀਤ ਸਿੰਘ ਦੇ ਨਿਰਦੇਸ਼ਾਂ ਤਹਿਤ ਅੱਜ ਫੂਡ ਸੇਫਟੀ ਟੀਮ ਜਿਸ ’ਚ ਸਿਮਰਨਜੀਤ ਸਿੰਘ ਗਿੱਲ ਆਦਿ ਵਲੋਂ ਛੇਹਰਟਾ ਤੇ ਹੋਰ ਆਸ ਪਾਸ ਦੇ ਖੇਤਰਾਂ ਦੇ ਖੁਰਾਕ ਕਾਰੋਬਾਰੀ ਅਦਾਰਿਆਂ ਦੀ ਚੈਕਿੰਗ ਤੇ ਪੜਤਾਲ ਕੀਤੀ ਗਈ। ਇਸ ਤਹਿਤ ਇਕ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਬਲਿੰਕਟ ਈ ਕਾਮਰਸ ਸਟੋਰ ਦੀ ਵੀ ਜਾਂਚ ਕੀਤੀ ਗਈ । ਇਸ ਤਰ੍ਹਾਂ ਕੁਲ ਮਿਲਾ ਕੇ ਆਟਾ, ਮਿਕਸਡ ਦੁੱਧ, ਦੇਸੀ ਘਿਓ, ਪਨੀਰ ਅਤੇ ਖੋਆ ਬਰਫੀ ਦੇ 5 ਨਮੂਨੇ ਲਏ ਗਏ। ਇਸ ਤਹਿਤ ਮਠਿਆਈ ਬਣਾਉਣ ਲਈ ਇਕ ਅਦਾਰੇ ਨੂੰ ਸੁਧਾਰ ਲਈ ਨੋਟਿਸ ਵੀ ਜ਼ਾਰੀ ਕੀਤਾ ਗਿਆ ਤੇ ਸਾਫ ਸਫਾਈ ਦੀ ਘਾਟ ਕਾਰਨ ਇਕ ਚਲਾਨ ਕਟਿਆ ਗਿਆ । ਮੌਕੇ ਤੇ ਮਿਲੀਆਂ ਇਕ ਕੁਇੰਟਲ ਬਹੀ ਤੇ ਰੰਗ ਵਾਲੀਆਂ ਮਠਿਆਈਆਂ ਨੂੰ ਕੂੜੇ ਦਾਨ ’ਚ ਸੁੱਟ ਕੇ ਨਸ਼ਟ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤਹਿਤ ਭਲਕੇ ਮੁੜ ਛਾਪੇਮਾਰੀ ਕੀਤੀ ਜਾਵੇਗੀ ਜਿਸ ਤਹਿਤ ਖਾਣ ਪੀਣ ਦੇ ਅਦਾਰਿਆਂ ਨੂੰ ਸਾਫ ਸਫਾਈ ਦੇ ਨੋਟਿਸ, ਚਲਾਨ ਤੇ ਨਮੂਨੇ ਭਰਨ ਦੀ ਕਾਰਵਾਈ ਕਰਨਾ ਸ਼ਾਮਿਲ ਹੈ।