30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਖੇਡਾਂ ਵਤਨ ਪੰਜਾਬ ਸੀਜ਼ਨ-4 ਤਹਿਤ ਜ਼ਿਲ੍ਹਾ ਪੱਧਰੀ ਕਿੱਕਬਾਕਸਿੰਗ ਮੁਕਾਬਲੇ ਸ਼ੁਰੂ

ਅੰਮ੍ਰਿਤਸਰ, 29 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਖੇਡਾਂ ਵਤਨ ਪੰਜਾਬ ਸੀਜ਼ਨ-4 ਤਹਿਤ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਪੱਧਰੀ ਕਿੱਕ ਬਾਕਸਿੰਗ ਮੁਕਾਬਲੇ ਅੱਜ ਅਜੀਤ ਵਿਦਿਆਲਾ ਸੀਨੀਅਰ ਸੈਕੰਡਰੀ ਸਕੂਲ, ਅਜੀਤ ਨਗਰ, ਸੁਲਤਾਨਵਿੰਡ ਰੋਡ ਵਿਖੇ ਸ਼ਾਨਦਾਰ ਢੰਗ ਨਾਲ ਸ਼ੁਰੂ ਹੋਏ। ਮੁਕਾਬਲਿਆਂ ਦਾ ਉਦਘਾਟਨ ਅਜੀਤ ਵਿਦਿਆਲਾ ਸਕੂਲ ਦੇ ਡਾਇਰੈਕਟਰ ਸ੍ਰੀਮਤੀ ਰਮਾ ਮਹਾਜਨ ਵਲੋਂ ਕੀਤਾ ਗਿਆ।

ਸ: ਅਮਰਦੀਪ ਸਿੰਘ ਬੈਂਸ ਸੀ.ਜੇ.ਐੱਮ. ਪੋਕਸੋ ਐਕਟ-2012 ਬਾਰੇ ਜਾਗਰੂਕਤਾ-ਕਮ-ਸਿਖਲਾਈ ਸੈਮੀਨਾਰ ਦੌਰਾਨ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ । ਤਸਵੀਰ : ਹਰਜੀਤ ਸਿੰਘ 30-09-2026
ਅੰਮ੍ਰਿਤਸਰ, 29 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਖੇਡਾਂ ਵਤਨ ਪੰਜਾਬ ਸੀਜ਼ਨ-4 ਤਹਿਤ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਪੱਧਰੀ ਕਿੱਕ ਬਾਕਸਿੰਗ ਮੁਕਾਬਲੇ ਅੱਜ ਅਜੀਤ ਵਿਦਿਆਲਾ ਸੀਨੀਅਰ ਸੈਕੰਡਰੀ ਸਕੂਲ, ਅਜੀਤ ਨਗਰ, ਸੁਲਤਾਨਵਿੰਡ ਰੋਡ ਵਿਖੇ ਸ਼ਾਨਦਾਰ ਢੰਗ ਨਾਲ ਸ਼ੁਰੂ ਹੋਏ। ਮੁਕਾਬਲਿਆਂ ਦਾ ਉਦਘਾਟਨ ਅਜੀਤ ਵਿਦਿਆਲਾ ਸਕੂਲ ਦੇ ਡਾਇਰੈਕਟਰ ਸ੍ਰੀਮਤੀ ਰਮਾ ਮਹਾਜਨ ਵਲੋਂ ਕੀਤਾ ਗਿਆ। ਉਨ੍ਹਾਂ ਵੱਖ-ਵੱਖ ਸਕੂਲਾਂ ਤੋਂ ਮੁਕਾਬਲਿਆਂ ਵਿਚ ਭਾਗ ਲੈਣ ਲਈ ਪਹੁੰਚੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਅਤੇ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਨਵੀਨਰ ਰਾਜੇਸ਼ ਥਾਪਾ, ਕੋ-ਕਨਵੀਨਰ ਅਨੁਰਾਧਾ, ਡੀ.ਪੀ. ਮਧੂ ਮੈਡਮ ਸਮੇਤ ਸਮੂਹ ਅਧਿਕਾਰੀ ਅਤੇ ਖੇਡ ਸਟਾਫ਼ ਹਾਜ਼ਰ ਸਨ। ਕਨਵੀਨਰ ਰਾਜੇਸ਼ ਥਾਪਾ ਨੇ ਸਮੂਹ ਅਧਿਕਾਰੀਆਂ, ਕੋਚਾਂ, ਡੀ.ਪੀ. ਅਧਿਆਪਕਾਂ ਰੈਫਰੀ ਨੈਂਨਾ, ਮਨਮੀਤ, ਸੁਨੀਤਾ, ਭਾਵਨਾ, ਗੁਰਲੀਨ ਅਤੇ ਸਹਿਯੋਗੀ ਸਟਾਫ਼ ਦਾ ਧੰਨਵਾਦ ਕੀਤਾ। ਝੋਨੇ ਦੀ ਚੁਕਾਈ ਢਿੱਲੀ ਹੋਣ ਕਾਰਨ ਦਾਣਾ ਮੰਡੀ ਸਠਿਆਲਾ ਵਿਖੇ ਲੱਗੇ ਅੰਬਾਰ ਸਠਿਆਲਾ, 29 ਸਤੰਬਰ (ਜਗੀਰ ਸਿੰਘ ਸਫਰੀ) ਦਾਣਾ ਮੰਡੀ ਸਠਿਆਲਾ ਵਿਖੇ ਝੋਨੇ ਦੀ ਜਿਨਸ ਦੀ ਸਰਕਾਰੀ ਖਰੀਦ ਨਾ ਹੋਣ ਕਾਰਨ ਅਤੇ ਚੁਕਾਈ ਦੀ ਰਫ਼ਤਾਰ ਢਿੱਲੀ ਹੋਣ ਕਰਕੇ ਕਈ ਥਾਵਾਂ ’ਤੇ ਝੋਨੇ ਦੇ ਅੰਬਾਰ ਲੱਗੇ ਹੋਏ ਹਨ, ਜਿਸ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਬਾਰੇ ਕਿਸਾਨ ਗੁਰਮੇਜ ਸਿੰਘ, ਹਰਪਾਲ ਸਿੰਘ ਤੇ ਇੰਸ: ਸਰਬਜੀਤ ਸਿੰਘ ਬੱਲ ਨੇ ਕਿਹਾ ਕਿ ਕਿਸਾਨਾਂ ਵਲੋਂ ਲਿਆਂਦੀ ਜਾ ਰਹੀ ਫ਼ਸਲ ਦੀ ਆਮਦ ਲਗਾਤਾਰ ਵਧ ਰਹੀ ਹੈ, ਪਰ ਚੁਕਾਈ ਦੀ ਰਫ਼ਤਾਰ ਉਸ ਦੇ ਮੁਕਾਬਲੇ ਘੱਟ ਹੋਣ ਕਾਰਨ ਝੋਨੇ ਦੀਆਂ ਢੇਰੀਆਂ ਵਧਦੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸਰਕਾਰੀ ਬੋਲੀ ਸਮੇਂ ਸਿਰ ਨਾ ਹੋਣ ਕਾਰਨ ਵੀ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਵਿਕਰੀ ਲਈ ਉਡੀਕ ਕਰਨੀ ਪੈ ਰਹੀ ਹੈ। ਉਨ੍ਹਾਂ ਨੇ ਸਰਕਾਰ ਪਾਸੋਂ ਨੇ ਮੰਗ ਕੀਤੀ ਕਿ ਮੰਡੀ ਵਿਚ ਝੋਨੇ ਦੀ ਸਰਕਾਰੀ ਬੋਲੀ ਨਿਯਮਤ ਅਤੇ ਸਮੇਂ ਸਿਰ ਕਰਵਾਈ ਜਾਵੇ ਅਤੇ ਖਰੀਦੇ ਗਏ ਝੋਨੇ ਦੀ ਚੁਕਾਈ ਵਿਚ ਤੇਜ਼ੀ ਲਿਆਂਦੀ ਜਾਵੇ ।
ਪਿਛਲੀ ਖ਼ਬਰ ਕੈਨੇਡਾ ’ਚ ਪੁੱਤਰ ਦੇ ਹਾਦਸੇ ਦਾ ਡਰ ਦਿਖਾ ਕੇ 11.50 ਲੱਖ ਦੀ ਆਨਲਾਈਨ ਠੱਗੀ ਅਗਲੀ ਖ਼ਬਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਦੇ ਦੂਜੇ ਦਿਨ ਵੱਡੀ ਗਿਣਤੀ ਸੰਗਤਾਂ ਨਤਮਸਤਕ ਹੋਣ ਲਈ ਪਹੁੰਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।