ਸੰਤ ਰਾਜਿੰਦਰ ਸਿੰਘ ਮਹਾਰਾਜ ਵਲੋਂ ਰਜਿੰਦਰ ਸਤਿਸੰਗ ਹਾਲ ਤੇ ਬਾਲ ਸਤਿਸੰਗ ਹਾਲ ਦਾ ਉਦਘਾਟਨ
ਅੰਮ੍ਰਿਤਸਰ, 11 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)- ਸਾਵਣ ਕ੍ਰਿਪਾਲ ਅਧਿਆਤਮਿਕ ਮਿਸ਼ਨ ਦੇ ਮੁਖੀ ਸੰਤ ਰਾਜਿੰਦਰ ਸਿੰਘ ਮਹਾਰਾਜ ਨੇ ਫਤਿਹਗੜ੍ਹ ਚੂੜੀਆਂ ਰੋਡ ਸਥਿਤ ਕ੍ਰਿਪਾਲ ਆਸ਼ਰਮ ਵਿਖੇ ਨਵੇਂ ਬਣੇ ਰਾਜਿੰਦਰ ਸਤਿਸੰਗ ਹਾਲ ਅਤੇ ਬਾਲ ਸਤਿਸੰਗ ਹਾਲ ਦਾ ਉਦਘਾਟਨ ਕੀਤਾ। ਦੋਵੇਂ ਹਾਲ ਨਵੇਂ ਬਣੇ ਹਨ ਅਤੇ ਆਸ਼ਰਮ ‘ਚ ਸਤਿਸੰਗ, ਅਧਿਆਤਮਿਕ ਗਤੀਵਿਧੀਆਂ ਅਤੇ ਬੱਚਿਆਂ ਦੇ ਸਤਿਸੰਗ ਲਈ ਮਹੱਤਵਪੂਰਨ ਸਥਾਨਾਂ ਵਜੋਂ ਕੰਮ ਕਰਨਗੇ।
ਅੰਮ੍ਰਿਤਸਰ, 11 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)- ਸਾਵਣ ਕ੍ਰਿਪਾਲ ਅਧਿਆਤਮਿਕ ਮਿਸ਼ਨ ਦੇ ਮੁਖੀ ਸੰਤ ਰਾਜਿੰਦਰ ਸਿੰਘ ਮਹਾਰਾਜ ਨੇ ਫਤਿਹਗੜ੍ਹ ਚੂੜੀਆਂ ਰੋਡ ਸਥਿਤ ਕ੍ਰਿਪਾਲ ਆਸ਼ਰਮ ਵਿਖੇ ਨਵੇਂ ਬਣੇ ਰਾਜਿੰਦਰ ਸਤਿਸੰਗ ਹਾਲ ਅਤੇ ਬਾਲ ਸਤਿਸੰਗ ਹਾਲ ਦਾ ਉਦਘਾਟਨ ਕੀਤਾ। ਦੋਵੇਂ ਹਾਲ ਨਵੇਂ ਬਣੇ ਹਨ ਅਤੇ ਆਸ਼ਰਮ ‘ਚ ਸਤਿਸੰਗ, ਅਧਿਆਤਮਿਕ ਗਤੀਵਿਧੀਆਂ ਅਤੇ ਬੱਚਿਆਂ ਦੇ ਸਤਿਸੰਗ ਲਈ ਮਹੱਤਵਪੂਰਨ ਸਥਾਨਾਂ ਵਜੋਂ ਕੰਮ ਕਰਨਗੇ। ਇਸ ਮੌਕੇ ਬਾਲ ਸਤਿਸੰਗ ਹਾਲ ‘ਚ ਬੱਚਿਆਂ ਨੇ ਇੱਕ ਸੁੰਦਰ ਸਵਾਗਤ ਗੀਤ ਪੇਸ਼ ਕੀਤਾ। ਬੱਚਿਆਂ ਦੇ ਇਸ ਭਾਵਪੂਰਨ ਪ੍ਰਦਰਸ਼ਨ ਨੇ ਸਮਾਰੋਹ ਦੇ ਆਨੰਦਮਈ ਅਤੇ ਅਧਿਆਤਮਿਕ ਮਾਹੌਲ ਨੂੰ ਹੋਰ ਵਧਾ ਦਿੱਤਾ। ਇਸ ਤੋਂ ਇਲਾਵਾ ਯੰਗ ਅਡਲਟਸ ਅੰਮ੍ਰਿਤਸਰ ਟੀਮ ਨੇ ਦਇਆਵਾਨ ਸੰਤ ਦਰਸ਼ਨ ਸਿੰਘ ਮਹਾਰਾਜ ਦੇ ਕਲਾਮ ਦੀ ਸੁਰੀਲੀ ਪੇਸ਼ਕਾਰੀ ਪੇਸ਼ ਕੀਤੀ। ਇਸ ਦੌਰਾਨ ਸੰਤ ਰਜਿੰਦਰ ਸਿੰਘ ਮਹਾਰਾਜ ਦਾ 80ਵਾਂ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ ਅਤੇ ਸਮੁੱਚੀ ਸੰਗਤ ਨੇ ਉਨ੍ਹਾਂ ਨੂੰੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਕ੍ਰਿਪਾਲ ਆਸ਼ਰਮ ਦੇ ਸਕੱਤਰ ਦੀਪਕ ਸੇਠ ਨੇ ਪਿਛਲੇ 15 ਸਾਲਾਂ ਦੌਰਾਨ ਆਸ਼ਰਮ ਦੀਆਂ ਗਤੀਵਿਧੀਆਂ ਅਤੇ ਸੇਵਾਵਾਂ ਬਾਰੇ ਇੱਕ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਨੇ ਆਸ਼ਰਮ ਵਿਚ ਚੱਲ ਰਹੀਆਂ ਅਧਿਆਤਮਿਕ, ਸਮਾਜਿਕ ਅਤੇ ਬੱਚਿਆਂ ਨਾਲ ਸੰਬੰਧਿਤ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।