ਅਜੀਤ ਵਿਦਿਆਲਯ ਸਕੂਲ ਵਿਖੇ ਤਾਈਕਵਾਂਡੋ ਦੇ ਟਰਾਇਲ ਕਰਵਾਏ
ਅੰਮ੍ਰਿਤਸਰ, 12 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਅਜੀਤ ਵਿਦਿਆਲਯ ਸੀਨੀਅਰ ਸੈਕੰਡਰੀ ਸਕੂਲ, ਅਜੀਤ ਨਗਰ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਤਾਈਕਵਾਂਡੋ ਦੇ ਟਰਾਇਲ ਕਰਵਾਏ ਗਏ, ਜਿਸ ’ਚ ਅੰਮ੍ਰਿਤਸਰ ਜ਼ਿਲ੍ਹੇ ਦੇ ਲਗਪਗ 150 ਖਿਡਾਰੀਆਂ ਨੇ ਭਾਗ ਲਿਆ। ਇਸ ਦੌਰਾਨ ਸਕੂਲ ਡਾਇਰੈਕਟਰ ਪ੍ਰਿੰ: ਰਮਾ ਮਹਾਜਨ ਨੇ ਉਦਘਾਟਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ ਨਾਲ ਖੇਡਾਂ ਲਈ ਬੇਹੱਦ ਲਾਜ਼ਮੀ ਹਨ।
ਅਜੀਤ ਡੈਸਕ
13-10-2026