ਮੁੱਖ ਮੰਤਰੀ ਦੇਵੇ ਅਸਤੀਫਾ – ਮਜੀਠੀਆ
ਮਜੀਠਾ, 13 ਅਕਤੂਬਰ (ਮਨਿੰਦਰ ਸਿੰਘ ਸੋਖੀ)-ਉੱਘੇ ਸਮਾਜ ਸੇਵਕ ਅਤੇ ਨਸ਼ਿਆਂ ਖ਼ਿਲਾਫ ਲਗਾਤਾਰ ਆਵਾਜ਼ ਚੁੱਕਣ ਵਾਲੇ ਪਰਮਿੰਦਰ ਸਿੰਘ ਝੋਟਾ ਦਾ ਅੱਜ ਸਵੇਰੇ ਮਾਨਸਾ ਸ਼ਹਿਰ ਵਿਚ ਬੜੀ ਬੇਰਹਿਮੀ ਨਾਲ ਕਤਲ ਕੀਤੇ ਜਾਣ ’ਤੇ ਬਿਕਰਮ ਸਿੰਘ ਮਜੀਠੀਆ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਕਿਹਾ ਕਿ ਪੰਜਾਬ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ ਪਰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਇਸ ਸੰਬੰਧੀ ਸੰਜੀਦਾ ਨਹੀਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਿਕਰਮ ਸਿੰਘ ਮਜੀਠੀਆ ਨੇ ਅੱਜ ਸ਼ਹਿਰ ਮਜੀਠਾ ਵਿਖੇ ਅਕਾਲੀ ਵਰਕਰਾਂ ਨਾਲ ਕੀਤੀ ਬੈਠਕ ਦੌਰਾਨ ਗੱਲਬਾਤ ਕਰਦਿਆਂ ਕੀਤਾ।
ਅਕਾਲੀ ਵਰਕਰਾਂ ਨਾਲ ਇਕੱਤਰਤਾ ਉਪਰੰਤ ਗੱਲਬਾਤ ਕਰਦੇ ਹੋਏ ਬਿਕਰਮ ਸਿੰਘ ਮਜੀਠੀਆ ਨਾਲ ਐਡਵੋਕੇਟ ਰਾਕੇਸ਼ ਪ੍ਰਾਸ਼ਰ, ਗਗਨਦੀਪ ਸਿੰਘ ਭਕਨਾ, ਤਰੁਨ ਅਬਰੋਲ, ਅਮਰਬੀਰ ਸਿੰਘ ਗਿੱਲ ਅਤੇ ਹੋਰ। ਤਸਵੀਰ : ਮਨਿੰਦਰ ਸਿੰਘ ਸੋਖੀ
14-10-2026