14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਜੀ.ਐੱਨ.ਡੀ.ਯੂ. ਕਾਲਜ ਵੇਰਕਾ ਵਿਖੇ ‘ਨਸ਼ਾ ਮੁਕਤ ਯੁਵਾ ਫ਼ਾਰ ਵਿਕਸਤ ਭਾਰਤ’ ਮੁਹਿੰਮ ਤਹਿਤ ਯੁਵਾ ਮੇਲਾ ਕਰਵਾਇਆ

ਵੇਰਕਾ, 13 ਅਕਤੂਬਰ (ਲਖਵਿੰਦਰ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ‘ਨਸ਼ਾ ਮੁਕਤ ਯੁਵਾ ਫ਼ਾਰ ਵਿਕਸਤ ਭਾਰਤ’ ਮੁਹਿੰਮ ਤਹਿਤ ਸੌ ਹਫ਼ਤਿਆਂ ਦੇ ਨਸ਼ਾ ਮੁਕਤੀ ਯੁਵਾ ਅਭਿਆਨ ਦੇ ਚੌਥੇ ਹਫ਼ਤੇ ਦੌਰਾਨ ਇਕ ਸ਼ਾਨਦਾਰ ਯੁਵਾ ਮੇਲਾ ਕਰਵਾਇਆ ਗਿਆ। ਕਾਲਜ ਦੇ ਐੱਨ.

ਅਜੀਤ ਡੈਸਕ 14-10-2026
ਵੇਰਕਾ, 13 ਅਕਤੂਬਰ (ਲਖਵਿੰਦਰ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ‘ਨਸ਼ਾ ਮੁਕਤ ਯੁਵਾ ਫ਼ਾਰ ਵਿਕਸਤ ਭਾਰਤ’ ਮੁਹਿੰਮ ਤਹਿਤ ਸੌ ਹਫ਼ਤਿਆਂ ਦੇ ਨਸ਼ਾ ਮੁਕਤੀ ਯੁਵਾ ਅਭਿਆਨ ਦੇ ਚੌਥੇ ਹਫ਼ਤੇ ਦੌਰਾਨ ਇਕ ਸ਼ਾਨਦਾਰ ਯੁਵਾ ਮੇਲਾ ਕਰਵਾਇਆ ਗਿਆ। ਕਾਲਜ ਦੇ ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰਾਂ ਡਾ. ਮਨਜੀਤ ਕੌਰ ਅਤੇ ਡਾ. ਜਤਿੰਦਰ ਕੌਰ ਦੀ ਦੇਖ-ਰੇਖ ਹੇਠ ਹੋਏ ਇਸ ਸਮਾਗਮ ਵਿਚ ਵਿਦਿਆਰਥੀਆਂ ਨੇ ਸਲੋਗਨ, ਕਵਿਤਾ ਉਚਾਰਨ, ਨੁੱਕੜ ਨਾਟਕ ਅਤੇ ਗਿੱਧੇ ਵਰਗੀਆਂ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਉਤਸ਼ਾਹ ਨਾਲ ਹਿੱਸਾ ਲਿਆ। ਸਮਾਗਮ ਵਿਚ ਬਲਜੀਤ ਸਿੰਘ (ਚੇਅਰਮੈਨ ਸਿੱਖ ਸਟੱਡੀ ਸਰਕਲ), ਮਿਸ ਸ਼ਵੇਤਾ ਸ਼ਰਮਾ (ਸੀਨੀਅਰ ਕੌਂਸਲਰ ਹਰਮਿਟੇਜ) ਅਤੇ ਮਿਸਟਰ ਜਤਿੰਦਰ ਕੁਮਾਰ (ਆਈ.ਬੀ.ਟੀ. ਇੰਸਟੀਚਿਊਟ) ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਸੁੱਖਪ੍ਰੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ । ਇਸ ਮੌਕੇ ਪ੍ਰਿੰਸੀਪਲ ਵਲੋਂ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ ਅਤੇ ਡਾ. ਰੁਪਿੰਦਰ ਪ੍ਰੀਤ ਕੌਰ ਵਲੋਂ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ। ਇਸ ਮੌਕੇ ਪੁਨੀਤ ਰੰਧਾਵਾ, ਡਾ.ਨਿਸ਼ਾ ਛਾਬੜਾ, ਡਾ.ਸੋਨਿਕਾ ਠਾਕੁਰ, ਕੋਮਲ ਸ਼ਰਮਾ, ਪੂਨਮ ਅਰੋੜਾ, ਡਾ.ਹਰਪ੍ਰੀਤ ਕੌਰ ਅਤੇ ਮੈਡਮ ਕਨੁਪਰੀਆ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਵਿਧਾਨ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ - ਡਾ. ਅਜੇ ਗੁਪਤਾ, ਆਹਲੂਵਾਲੀਆ ਅਗਲੀ ਖ਼ਬਰ ਭਵਨਜ਼ ਕਲਾ ਕੇਂਦਰ ਵਲੋਂ 124ਵਾਂ ਮਾਸਿਕ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।