22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਪਾਕਿ ਅਤੇ ਮਾਲਦੀਵ ਵਿਚਾਲੇ 20 ਸਮਝੌਤੇ ਸਹੀਬੱਧ; ਦੁਵੱਲੇ ਵਪਾਰ ਨੂੰ 20 ਕਰੋੜ ਡਾਲਰ ਤੱਕ ਲਿਜਾਉਣ ਦਾ ਟੀਚਾ

ਅੰਮ੍ਰਿਤਸਰ, 21 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਅਤੇ ਮਾਲਦੀਵ ਵਿਚਾਲੇ ਦੁਵੱਲੇ ਵਪਾਰ ਨੂੰ ਅਗਲੇ ਦੋ ਸਾਲਾਂ ਵਿਚ ਵਧਾ ਕੇ 20 ਕਰੋੜ ਡਾਲਰ ਕਰਨ ’ਤੇ ਸਹਿਮਤੀ ਬਣੀ ਹੈ । ਮਾਲਦੀਵ ਦੇ ਰਾਸ਼ਟਰਪਤੀ ਡਾ.

ਅਜੀਤ ਡੈਸਕ 22-10-2026
ਅੰਮ੍ਰਿਤਸਰ, 21 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਅਤੇ ਮਾਲਦੀਵ ਵਿਚਾਲੇ ਦੁਵੱਲੇ ਵਪਾਰ ਨੂੰ ਅਗਲੇ ਦੋ ਸਾਲਾਂ ਵਿਚ ਵਧਾ ਕੇ 20 ਕਰੋੜ ਡਾਲਰ ਕਰਨ ’ਤੇ ਸਹਿਮਤੀ ਬਣੀ ਹੈ । ਮਾਲਦੀਵ ਦੇ ਰਾਸ਼ਟਰਪਤੀ ਡਾ. ਮੁਹੰਮਦ ਮੁਇਜ਼ੂ ਦੇ ਇਸਲਾਮਾਬਾਦ ਦੌਰੇ ਦੌਰਾਨ ਦੋਵਾਂ ਦੇਸ਼ਾਂ ਨੇ ਵੱਖ-ਵੱਖ ਖੇਤਰਾਂ ਵਿਚ ਸਹਿਯੋਗ ਵਧਾਉਣ ਲਈ 20 ਸਮਝੌਤਾ ਪੱਤਰਾਂ ਦਾ ਆਦਾਨ-ਪ੍ਰਦਾਨ ਕੀਤਾ। ਇਨ੍ਹਾਂ ਵਿਚ ਆਈ.ਟੀ., ਸਾਈਬਰ ਸੁਰੱਖਿਆ, ਏ.ਆਈ., ਰੱਖਿਆ, ਸਿਹਤ, ਸਿੱਖਿਆ, ਖੇਤੀਬਾੜੀ ਅਤੇ ਸਮੁੰਦਰੀ ਸੁਰੱਖਿਆ ਸ਼ਾਮਿਲ ਹਨ। ਦੋਵਾਂ ਆਗੂਆਂ ਨੇ ਵਪਾਰਕ ਸਬੰਧ ਮਜ਼ਬੂਤ ਕਰਨ ਲਈ ਪਾਕਿ-ਮਾਲਦੀਵ ਬਿਜ਼ਨਸ ਫੋਰਮ ਦੀ ਮਹੱਤਤਾ ਉਜਾਗਰ ਕੀਤੀ। ਇਸ ਦੌਰਾਨ ਸ਼ਾਹਬਾਜ਼ ਸ਼ਰੀਫ ਨੇ ਕਸ਼ਮੀਰ ਮਸਲੇ ਅਤੇ ਸਿੰਧੂ ਜਲ ਸੰਧੀ ਬਾਰੇ ਪਾਕਿਸਤਾਨ ਦਾ ਪੱਖ ਵੀ ਰੱਖਿਆ।
ਪਿਛਲੀ ਖ਼ਬਰ ਹੋਟਲ ਸੰਚਾਲਕ ਵਲੋਂ ਕੀਤੀ ਖੁਦਕੁਸ਼ੀ ਦੇ ਮਾਮਲੇ ’ਚ ਇਕ ਲੜਕੀ ਸਮੇਤ 2 ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਭਾਰਤ ਵਲੋਂ ਪ੍ਰਮਾਣੂ ਰੁਖ਼ ’ਚ ਕੀਤੇ ਜਾ ਰਹੇ ਬਦਲਾਵਾਂ ਦੇ ਮੱਦੇਨਜ਼ਰ ਪਾਕਿ ਆਪਣੇ ਪ੍ਰਮਾਣੂ ਵਿਕਲਪਾਂ ’ਤੇ ਮੁੜ ਕਰ ਸਕਦਾ ਵਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।