ਨਵਾਂ ਟੈਕਸ ਭਰਨ ਵਾਲਿਆਂ ਦੀ ਪੋਰਟਲ ’ਤੇ ਨਹੀਂ ਹੋ ਰਹੀ ‘ਐਂਟਰੀ’
ਅੰਮ੍ਰਿਤਸਰ, 29 ਅਕਤੂਬਰ (ਹਰਮਿੰਦਰ ਸਿੰਘ)-ਪ੍ਰਾਪਰਟੀ ਟੈਕਸ ਵਿਭਾਗ ਦੇ ਪੋਰਟਲ ’ਤੇ ਸੂਬੇ ਸੈਂਟਰ ਵਲੋਂ ਸਰਵਰ ’ਚ ਬਦਲਾਅ ਲਿਆਉਣ ਲਈ ਕੀਤੀ ਗਈ ਛੇੜਛਾੜ ਕਾਰਨ ਪੈਦਾ ਹੋਈ ਤਕਨੀਕੀ ਰੁਕਾਵਟ ਦੇ ਚਲਦਿਆਂ ਨਵੇਂ ਸਿਰੇ ਤੋਂ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਵਾਲਿਆਂ ਨੂੰ ਮੁਸ਼ਕਿਲ ਦਾ ਸਾਹਮਣਾ ਪੈ ਰਿਹਾ ਹੈ। ਉਨ੍ਹਾਂ ਦੀ ਐਂਟਰੀ ਪੋਰਟਲ ’ਤੇ ਦਰਜ ਨਹੀਂ ਹੋ ਰਹੀ।
ਅਜੀਤ ਡੈਸਕ
30-10-2026