31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਖਾਨਕੋਟ ਵਿਖੇ ਦੋ ਰੋਜ਼ਾ ਐਥਲੈਟਿਕ ਮੀਟ ਦਾ ਸ਼ਾਨਦਾਰ ਆਗਾਜ਼

ਮਾਨਾਂਵਾਲਾ, 30 ਅਕਤੂਬਰ (ਗੁਰਦੀਪ ਸਿੰਘ ਨਾਗੀ)- ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਖਾਨਕੋਟ, ਅੰਮ੍ਰਿਤਸਰ ਵਿਖੇ ਦੋ ਰੋਜ਼ਾ ਸਾਲਾਨਾ ਇੰਟਰ-ਹਾਊਸ ਅਥਲੈਟਿਕ ਮੀਟ 2026-27 ਸਕੂਲ ਪ੍ਰਿੰ: ਡਾ. ਸਿਮਰਨਜੀਤ ਕੌਰ ਦੀ ਰਹਿਨੁਮਾਈ ਹੇਠ, ਸਕੂਲ ਵਾਈਸ ਪ੍ਰਿੰ: ਸਤਜਿੰਦਰ ਸਿੰਘ ਅਤੇ ਡੀ.

ਅਜੀਤ ਡੈਸਕ 31-10-2026
ਮਾਨਾਂਵਾਲਾ, 30 ਅਕਤੂਬਰ (ਗੁਰਦੀਪ ਸਿੰਘ ਨਾਗੀ)- ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਖਾਨਕੋਟ, ਅੰਮ੍ਰਿਤਸਰ ਵਿਖੇ ਦੋ ਰੋਜ਼ਾ ਸਾਲਾਨਾ ਇੰਟਰ-ਹਾਊਸ ਅਥਲੈਟਿਕ ਮੀਟ 2026-27 ਸਕੂਲ ਪ੍ਰਿੰ: ਡਾ. ਸਿਮਰਨਜੀਤ ਕੌਰ ਦੀ ਰਹਿਨੁਮਾਈ ਹੇਠ, ਸਕੂਲ ਵਾਈਸ ਪ੍ਰਿੰ: ਸਤਜਿੰਦਰ ਸਿੰਘ ਅਤੇ ਡੀ. ਪੀ. ਈ. ਕੁਲਕਰਨ ਸਿੰਘ, ਜਤਿੰਦਰ ਸਿੰਘ ਤੇ ਲਭਜੀਤ ਸਿੰਘ ਦੇ ਸਹਿਯੋਗ ਨਾਲ ਕਰਵਾਈ ਗਈ, ਜਿਸਦਾ ਆਗਾਜ਼ ਸਕੂਲ ਸ਼ਬਦ ਗਾਇਨ ਨਾਲ ਹੋਇਆ । ਐਥਲੈਟਿਕ ਮੀਟ ਦੇ ਪਹਿਲੇ ਦਿਨ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਡਾ. ਪ੍ਰੀਤਮ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ਅਤੇ ਗੁਬਾਰੇ ਛੱਡਣ ਦੀ ਰਸਮ ਵੀ ਅਦਾ ਕਰਕੇ ਸ਼ਾਨਦਾਰ ਉਦਘਾਟਨ ਕੀਤਾ। ਸਕੂਲ ਦੇ ਰਾਜ ਪੱਧਰੀ ਖਿਡਾਰੀਆਂ ਰਾਜਵਿੰਦਰ ਸਿੰਘ, ਗੁਰਨਿਸ਼ਾਨ ਸਿੰਘ, ਜੈਵੀਰ ਸਿੰਘ, ਪਰਨੀਤ ਕੌਰ ਅਤੇ ਸਿਮਰਤਪ੍ਰੀਤ ਕੌਰ ਨੇ ਮਿਸ਼ਾਲ ਰੋਸ਼ਨ ਕਰਨ ਦੀ ਰਸਮ ਅਦਾ ਕੀਤੀ ਗਈ। ਡਾ. ਪ੍ਰੀਤਮ ਸਿੰਘ ਨੇ ਸਾਰੇ ਵਿਦਿਆਰਥੀਆਂ ਨੂੰ ਤੰਦਰੁਸਤ ਰਹਿਣ ਲਈ ਹਮੇਸ਼ਾ ਖੇਡਾਂ ਵਿਚ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ । ਪਹਿਲੇ ਦਿਨ ਦੀਆਂ ਖੇਡਾਂ ਵਿਚ ਖਿਡਾਰੀਆਂ ਨੇ 100, 400, 1500 ਮੀਟਰ ਦੌੜਾਂ, ਸ਼ਾਰਟਪੁੱਟ, ਡਿਸਕਸ ਥੋ੍, ਲੰਬੀ ਛਾਲ ਆਦਿ ਖੇਡਾਂ ਵਿਚ ਭਾਗ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਤ ਵਿਚ ਡਾਕਟਰ ਪ੍ਰੀਤਮ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਆਫ ਐਜੂਕੇਸ਼ਨ ਦੇ ਪ੍ਰਿੰ: ਡਾ. ਪੂਨਮ ਚੋਪੜਾ, ਵਾਈਸ ਪ੍ਰਿੰਸੀਪਲ ਡਾ. ਸਰਬਜੀਤ ਕੌਰ ਤੇ ਰਣਬੀਰ ਸਿੰਘ ਰਾਣਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੁਰਦਾਸਪੁਰ ’ਚ ਹੋਣ ਵਾਲੀ ਪੈਦਲ ਯਾਤਰਾ ਰੈਲੀ ਸੰਬੰਧੀ ਭਾਜਪਾ ਦੀ ਬੈਠਕ ਅਗਲੀ ਖ਼ਬਰ ਡੀ. ਏ. ਵੀ. ਸੀ. ਸੈਕੰ. ਸਕੂਲ ਹਾਥੀ ਗੇਟ ਦੇ ਖਿਡਾਰੀਆਂ ਦਾ ਡੀ. ਏ. ਵੀ. ਨੈਸ਼ਨਲ ਸਪੋਰਟਸ ਮੀਟ ’ਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।