02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਪਾਕਿ ’ਚ ਅੱਤਵਾਦੀ ਫੰਡਿੰਗ ’ਤੇ ਐੱਫ.ਏ.ਟੀ.ਐੱਫ. ਵਲੋਂ ਫਿਲਹਾਲ ਕੋਈ ਕਾਰਵਾਈ ਨਹੀਂ

ਅੰਮ੍ਰਿਤਸਰ, 1 ਨਵੰਬਰ (ਸੁਰਿੰਦਰ ਕੋਛੜ)-ਫ਼ਰਾਂਸ ਦੀ ਰਾਜਧਾਨੀ ਪੈਰਿਸ ’ਚ ਵਿੱਤੀ ਕਾਰਵਾਈ ਟਾਸਕ ਫੋਰਸ (ਐੱਫ. ਏ.

ਅਜੀਤ ਡੈਸਕ 02-11-2026
ਅੰਮ੍ਰਿਤਸਰ, 1 ਨਵੰਬਰ (ਸੁਰਿੰਦਰ ਕੋਛੜ)-ਫ਼ਰਾਂਸ ਦੀ ਰਾਜਧਾਨੀ ਪੈਰਿਸ ’ਚ ਵਿੱਤੀ ਕਾਰਵਾਈ ਟਾਸਕ ਫੋਰਸ (ਐੱਫ. ਏ. ਟੀ. ਐੱਫ.) ਦੀ ਚਾਰ ਦਿਨਾਂ ਪਲੇਨਰੀ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਵੀ ਪਾਕਿਸਤਾਨ ’ਚ ਸਰਗਰਮ ਆਲਮੀ ਅੱਤਵਾਦੀ ਜਥੇਬੰਦੀਆਂ ਨੂੰ ਡਿਜੀਟਲ ਜ਼ਰੀਏ ਮਿਲ ਰਹੀ ਫੰਡਿੰਗ ’ਤੇ ਸੰਸਥਾ ਵਲੋਂ ਫਿਲਹਾਲ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਜਦੋਂ ਮੀਡੀਆ ਵਲੋਂ ਫੋਰਸ ਦੇ ਮੁਖੀ ਗਿਲਜ਼ ਥੌਮਪਸਨ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਪਾਕਿ ’ਚ ਸਰਗਰਮ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਵਲੋਂ ਇਕੱਠੇ ਕੀਤੇ ਜਾ ਰਹੇ ਆਨਲਾਈਨ ਚੰਦੇ ਬਾਰੇ ਜਾਣਕਾਰੀ ਹੈ ਜਾਂ ਨਹੀਂ, ਤਾਂ ਉਨ੍ਹਾਂ ਮੀਟਿੰਗ ਦੀ ਗੁਪਤਤਾ ਦਾ ਹਵਾਲਾ ਦਿੰਦਿਆਂ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਅਸਮਰਥਾ ਜ਼ਾਹਿਰ ਕੀਤੀ। ਦਸਤਾਵੇਜ਼ਾਂ ਮੁਤਾਬਿਕ ਏ. ਪੀ. ਜੀ. 31 ਮਾਰਚ 2029 ਤੱਕ ਆਪਣਾ ਮੁਲਾਂਕਣ ਪੂਰਾ ਕਰਕੇ ਰਿਪੋਰਟ ਸੌਂਪੇਗਾ, ਜਿਸ ’ਤੇ ਸਾਲ 2030 ਦੀ ਪਲੇਨਰੀ ਮੀਟਿੰਗ ’ਚ ਚਰਚਾ ਤੋਂ ਬਾਅਦ ਹੀ ਐੱਫ. ਏ. ਟੀ. ਐੱਫ. ਕੋਈ ਫ਼ੈਸਲਾ ਲਵੇਗੀ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਨੇ ਆਨਲਾਈਨ ਮਾਧਿਅਮ ਰਾਹੀਂ 391 ਕਰੋੜ ਰੁਪਏ ਦਾ ਚੰਦਾ ਇਕੱਠਾ ਕੀਤਾ ਹੈ। ਇਸ ਪੈਸੇ ਅਤੇ ਪਾਕਿਸਤਾਨੀ ਸਰਕਾਰ ਦੀ ਮਦਦ ਨਾਲ ਸਮੂਹ ਦੁਆਰਾ ਆਪ੍ਰੇਸ਼ਨ ਸੰਧੂਰ ਦੌਰਾਨ ਤਬਾਹ ਹੋਏ ਆਪਣੇ ਬਹਾਵਲਪੁਰ ਸਥਿਤ ਮਰਕਜ਼ ਸੁਭਹਾਨ ਅੱਲ੍ਹਾ ਹੈੱਡਕੁਆਟਰ ਦੀ ਮੁੜ ਉਸਾਰੀ ਵੀ ਮੁਕੰਮਲ ਕਰ ਲਈ ਗਈ ਹੈ।
ਪਿਛਲੀ ਖ਼ਬਰ ਪਾਕਿ-ਅਫ਼ਗਾਨਿਸਤਾਨ ਸਰਹੱਦ ’ਤੇ ਭਾਰੀ ਗੋਲੀਬਾਰੀ ਅਗਲੀ ਖ਼ਬਰ ਕੰਧਾਰ ਨੇ ਛੇ ਮਹੀਨਿਆਂ ਦੌਰਾਨ ਕੀਤਾ 9.75 ਕਰੋੜ ਡਾਲਰ ਦਾ ਨਿਰਯਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।