ਨਿਊ ਅੰਮ੍ਰਿਤਸਰ ਭਾਈ ਗੁਰਦਾਸ ਜੀ ਨਗਰ ਦੀ 7 ਏਕੜ ਪਾਰਕ ਦੀ ਸੈਰਗਾਹ ਬਣੀ ਖਿੱਚ ਦਾ ਕੇਂਦਰ
ਸੁਲਤਾਨਵਿੰਡ, 1 ਨਵੰਬਰ (ਗੁਰਨਾਮ ਸਿੰਘ ਬੁੱਟਰ)-ਹਲਕਾ ਪੂਰਬੀ ਅਧੀਨ ਆਉਂਦੇ ਇਲਾਕੇ ਨਿਊ ਅੰਮ੍ਰਿਤਸਰ ਭਾਈ ਗੁਰਦਾਸ ਜੀ ਨਗਰ ਵਿਖੇ ਸਥਿਤ 7 ਏਕੜ ਪਾਰਕ, ਜੋ ਪਿਛਲੇ ਸਮੇਂ ਦੌਰਾਨ ਖਸਤਾ ਹਾਲਤ ਵਿਚ ਸੀ ਅਤੇ ਇਲਾਕਾ ਵਾਸੀਆਂ ਨੂੰ ਸੈਰ ਕਰਨ ਸਮੇਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਹੁਣ ਨਵੀਂ ਦਿੱਖ ਨਾਲ ਸੁੰਦਰ ਬਣ ਕੇ ਇਲਾਕਾ ਵਾਸੀਆਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਪਾਰਕ ਦੀ ਕਾਇਆ-ਕਲਪ ਕਰਨ ਅਤੇ ਇਸ ਨੂੰ ਸੁੰਦਰ ਬਣਾਉਣ ਲਈ ਇਲਾਕੇ ਦੀ ਕੌਂਸਲਰ ਬੀਬੀ ਅਮਰਜੀਤ ਕੌਰ ਮਾਨ ਅਤੇ ਉਨ੍ਹਾਂ ਦੇ ਪਤੀ ਗੁਰਕੰਵਲ ਸਿੰਘ ਮਾਨ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ।
ਸੁਲਤਾਨਵਿੰਡ, 1 ਨਵੰਬਰ (ਗੁਰਨਾਮ ਸਿੰਘ ਬੁੱਟਰ)-ਹਲਕਾ ਪੂਰਬੀ ਅਧੀਨ ਆਉਂਦੇ ਇਲਾਕੇ ਨਿਊ ਅੰਮ੍ਰਿਤਸਰ ਭਾਈ ਗੁਰਦਾਸ ਜੀ ਨਗਰ ਵਿਖੇ ਸਥਿਤ 7 ਏਕੜ ਪਾਰਕ, ਜੋ ਪਿਛਲੇ ਸਮੇਂ ਦੌਰਾਨ ਖਸਤਾ ਹਾਲਤ ਵਿਚ ਸੀ ਅਤੇ ਇਲਾਕਾ ਵਾਸੀਆਂ ਨੂੰ ਸੈਰ ਕਰਨ ਸਮੇਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਹੁਣ ਨਵੀਂ ਦਿੱਖ ਨਾਲ ਸੁੰਦਰ ਬਣ ਕੇ ਇਲਾਕਾ ਵਾਸੀਆਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਪਾਰਕ ਦੀ ਕਾਇਆ-ਕਲਪ ਕਰਨ ਅਤੇ ਇਸ ਨੂੰ ਸੁੰਦਰ ਬਣਾਉਣ ਲਈ ਇਲਾਕੇ ਦੀ ਕੌਂਸਲਰ ਬੀਬੀ ਅਮਰਜੀਤ ਕੌਰ ਮਾਨ ਅਤੇ ਉਨ੍ਹਾਂ ਦੇ ਪਤੀ ਗੁਰਕੰਵਲ ਸਿੰਘ ਮਾਨ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਪਾਰਕ ਨੂੰ ਨਵੀਂ ਦਿੱਖ ਮਿਲੀ ਹੈ, ਜਿਸ ਕਾਰਨ ਹੁਣ ਇਲਾਕੇ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਲਾਕਾ ਵਾਸੀ ਸਵੇਰ ਅਤੇ ਸ਼ਾਮ ਸਮੇਂ ਇਸ ਪਾਰਕ ਵਿਚ ਸੈਰ ਕਰਨ ਲਈ ਪਹੁੰਚ ਰਹੇ ਹਨ। ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਲਈ ਇਹ ਪਾਰਕ ਸਮਾਂ ਬਿਤਾਉਣ ਅਤੇ ਸਿਹਤ ਨੂੰ ਤੰਦਰੁਸਤ ਰੱਖਣ ਦਾ ਵਧੀਆ ਸਥਾਨ ਬਣ ਰਹੀ ਹੈ। ਪਾਰਕ ਦੇ ਸੁੰਦਰ ਵਾਤਾਵਰਨ ਕਾਰਨ ਇਥੇ ਆਉਣ ਵਾਲੇ ਲੋਕਾਂ ਦੀ ਗਿਣਤੀ ਵਿਚ ਵੀ ਵਾਧਾ ਹੋ ਰਿਹਾ ਹੈ। ਇਸ ਮੌਕੇ ਇਲਾਕਾ ਵਾਸੀਆਂ ਨੇ ਕੌਂਸਲਰ ਬੀਬੀ ਅਮਰਜੀਤ ਕੌਰ ਮਾਨ ਅਤੇ ਉਨ੍ਹਾਂ ਦੇ ਪਤੀ ਗੁਰਕੰਵਲ ਸਿੰਘ ਮਾਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਲਾਕੇ ਵਿਚ ਅਜਿਹੇ ਵਿਕਾਸ ਕਾਰਜ ਹੋਣੇ ਬਹੁਤ ਜ਼ਰੂਰੀ ਹਨ। ਇਲਾਕਾ ਵਾਸੀਆਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਵੀ ਸ਼ਲਾਘਾ ਕਰਦਿਆਂ ਆਸ ਪ੍ਰਗਟਾਈ ਕਿ ਸਰਕਾਰ ਵਲੋਂ ਇਸੇ ਤਰ੍ਹਾਂ ਇਲਾਕੇ ਦੇ ਵਿਕਾਸ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਉਪਰਾਲੇ ਜਾਰੀ ਰੱਖੇ ਜਾਣਗੇ।