ਰੋਟਰੀ ਕਲੱਬ ਆਸਥਾ ਨੇ ਜ਼ਿਲ੍ਹੇ ਦੇ ਤਿੰਨ ਸਕੂਲਾਂ ’ਚ ਵਿਦਿਆਰਥੀਆਂ ਨੂੰ ਵੰਡੀਆਂ ਕਾਪੀਆਂ ਅਤੇ ਸਟੇਸ਼ਨਰੀ
ਅੰਮ੍ਰਿਤਸਰ, 1 ਨਵੰਬਰ (ਸੁਰਿੰਦਰ ਕੋਛੜ)-ਰੋਟਰੀ ਕਲੱਬ ਆਸਥਾ ਨੇ ਸ਼ਹੀਦ ਮਦਨ ਲਾਲ ਢੀਂਗਰਾ ਨੂੰ ਸਮਰਪਿਤ ਵਿਸ਼ੇਸ਼ ਪ੍ਰੋਜੈਕਟ ਤਹਿਤ ਜ਼ਿਲ੍ਹੇ ਦੇ ਤਿੰਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਵੰਡੀ। ਸ਼ਹੀਦ ਢੀਂਗਰਾ ਦੀ ਤਸਵੀਰ ਨਾਲ ਸਜੀਆਂ ਨੋਟ-ਬੁੱਕਾਂ ਵੰਡਦੇ ਹੋਏ ਬੱਚਿਆਂ ਨੂੰ ਸ਼ਹੀਦ ਦੀ ਜੀਵਨੀ ਅਤੇ ਦੇਸ਼ ਲਈ ਦਿੱਤੀ ਕੁਰਬਾਨੀ ਦਾ ਇਤਿਹਾਸ ਦੱਸਿਆ।
ਅਜੀਤ ਡੈਸਕ
02-11-2026