15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਬਾਬਾ ਦੀਪ ਸਿੰਘ ਜੀ ਐਜ਼ੂਕੇਸ਼ਨਲ ਸੁਸਾਇਟੀ ਦੇ ਦੀਪ ਮਿਹਰ ਕੰਪਲੈਕਸ ਵਿਖੇ ਲੋੜਵੰਦ ਲੜਕੀਆਂ ਲਈ ਮੁਫ਼ਤ ਕੰਪਿਊਟਰ ਸਿਖਲਾਈ ਅਕੈਡਮੀ ਆਰੰਭ

ਅੰਮ੍ਰਿਤਸਰ, 15 ਨਵੰਬਰ (ਹਰਮਿੰਦਰ ਸਿੰਘ)-ਸਥਾਨਕ ਧਾਰਮਿਕ ਅਤੇ ਸਮਾਜਿਕ ਸੰਸਥਾ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਤੇਰਾ ਆਸਰਾ ਸੇਵਾ ਸਹਿਯੋਗ ਭਲਾਈ ਸੈਂਟਰ ਵਿਖੇ ਚਲ ਰਹੀਆਂ ਲੋਕ ਭਲਾਈ ਸੇਵਾਵਾਂ ’ਚ ਵਿਸਥਾਰ ਕਰਦਿਆਂ ਗੁਰੂ ਅਮਰਦਾਸ ਐਵੀਨਿਊ ਏਅਰਪੋਰਟ ਰੋਡ ਸਥਿਤ ਬਾਬਾ ਦੀਪ ਸਿੰਘ ਜੀ ਐਜ਼ੂਕੇਸ਼ਨਲ ਸੁਸਾਇਟੀ ਦੇ ਦੀਪ ਮਿਹਰ ਕੰਪਲੈਕਸ ਵਿਖੇ ਗ਼ਰੀਬ ਲੋੜਵੰਦ ਲੜਕੀਆਂ ਨੂੰ ਮੁਫ਼ਤ ਕੰਪਿਊਟਰ ਸਿਖਲਾਈ ਦੇਣ ਲਈ ਕੰਪਿਊਟਰ ਅਕੈਡਮੀ ਦਾ ਆਰੰਭ ਕੀਤਾ। ਸ੍ਰੀ ਜਪੁਜੀ ਸਾਹਿਬ ਦੇ ਸੰਗਤੀ ਪਾਠ ਉਪਰੰਤ ਭਾਈ ਜਸਬੀਰ ਸਿੰਘ ਬੈਂਕ ਵਾਲੇ, ਭਾਈ ਜਗਪ੍ਰੀਤ ਸਿੰਘ, ਕਾਕਾ ਵਿਸਮਾਦ ਰੂਪ ਸਿੰਘ, ਬੀਬੀ ਪਰਵਿੰਦਰ ਕੌਰ ਨੇ ਗੁਰਬਾਣੀ ਦੇ ਰਸ਼ਭਿੰਨੇ ਕੀਰਤਨ ਦੀ ਛਹਿਬਰ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ।

ਅਜੀਤ ਡੈਸਕ 16-11-2026
ਅੰਮ੍ਰਿਤਸਰ, 15 ਨਵੰਬਰ (ਹਰਮਿੰਦਰ ਸਿੰਘ)-ਸਥਾਨਕ ਧਾਰਮਿਕ ਅਤੇ ਸਮਾਜਿਕ ਸੰਸਥਾ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਤੇਰਾ ਆਸਰਾ ਸੇਵਾ ਸਹਿਯੋਗ ਭਲਾਈ ਸੈਂਟਰ ਵਿਖੇ ਚਲ ਰਹੀਆਂ ਲੋਕ ਭਲਾਈ ਸੇਵਾਵਾਂ ’ਚ ਵਿਸਥਾਰ ਕਰਦਿਆਂ ਗੁਰੂ ਅਮਰਦਾਸ ਐਵੀਨਿਊ ਏਅਰਪੋਰਟ ਰੋਡ ਸਥਿਤ ਬਾਬਾ ਦੀਪ ਸਿੰਘ ਜੀ ਐਜ਼ੂਕੇਸ਼ਨਲ ਸੁਸਾਇਟੀ ਦੇ ਦੀਪ ਮਿਹਰ ਕੰਪਲੈਕਸ ਵਿਖੇ ਗ਼ਰੀਬ ਲੋੜਵੰਦ ਲੜਕੀਆਂ ਨੂੰ ਮੁਫ਼ਤ ਕੰਪਿਊਟਰ ਸਿਖਲਾਈ ਦੇਣ ਲਈ ਕੰਪਿਊਟਰ ਅਕੈਡਮੀ ਦਾ ਆਰੰਭ ਕੀਤਾ। ਸ੍ਰੀ ਜਪੁਜੀ ਸਾਹਿਬ ਦੇ ਸੰਗਤੀ ਪਾਠ ਉਪਰੰਤ ਭਾਈ ਜਸਬੀਰ ਸਿੰਘ ਬੈਂਕ ਵਾਲੇ, ਭਾਈ ਜਗਪ੍ਰੀਤ ਸਿੰਘ, ਕਾਕਾ ਵਿਸਮਾਦ ਰੂਪ ਸਿੰਘ, ਬੀਬੀ ਪਰਵਿੰਦਰ ਕੌਰ ਨੇ ਗੁਰਬਾਣੀ ਦੇ ਰਸ਼ਭਿੰਨੇ ਕੀਰਤਨ ਦੀ ਛਹਿਬਰ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਭਾਈ ਕਮਲਪ੍ਰੀਤ ਸਿੰਘ ਨੇ ਦੀਪ ਮਿਹਰ ਵਿਖੇ ਕੰਪਿਊਟਰ ਅਕੈਡਮੀ ਖੋਲਣ ਲਈ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਜਥੇਬੰਦੀ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਭਾਈ ਜਗਦੀਸ਼ ਸਿੰਘ ਨੇ ਸ਼ੁਕਰਾਨੇ ਦੀ ਅਰਦਾਸ ਕੀਤੀ। ਕੰਪਿਊਟਰ ਅਕੈਡਮੀ ਦੀ ਉਦਘਾਟਨੀ ਸਮਾਗਮ ਵਿਚ ਭਾਈ ਕੁਲਵੰਤ ਸਿੰਘ, ਭਾਈ ਕਮਲਪ੍ਰੀਤ ਸਿੰਘ, ਭਾਈ ਜਗਦੀਸ਼ ਸਿੰਘ, ਸਤਿੰਦਰ ਸਿੰਘ ਚਾਵਲਾ, ਜਸਬੀਰ ਸਿੰਘ, ਭੁਪਿੰਦਰ ਸਿੰਘ, ਜਗਜੀਤ ਸਿੰਘ, ਜਗਦੀਸ਼ ਸਿੰਘ ਵਾਲੀਆ, ਦਵਿੰਦਰ ਸਿੰਘ, ਸਤਬੀਰ ਸਿੰਘ ਬੈਂਕ ਵਾਲੇ, ਜੋਗਿੰਦਰ ਸਿੰਘ ਟੰਡਨ, ਗੁਰਸਬਪ੍ਰੀਤ ਸਿੰਘ ਅਤੇ ਹੋਰ ਸੰਗਤਾਂ ਹਾਜ਼ਰ ਸਨ ।
ਪਿਛਲੀ ਖ਼ਬਰ ਰਾਜੀਵ ਗੁਲਾਟੀ ਨੇ ਭਾਜਪਾ ਟ੍ਰੇਡ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਸੰਭਾਲੀ ਜ਼ਿੰਮੇਵਾਰੀ ਅਗਲੀ ਖ਼ਬਰ ਕਬੱਡੀ ਕੱਪ ਪ੍ਰੋਗਰਾਮ ਲਈ ਚੇਅਰਮੈਨ ਬਾਲਕ੍ਰਿਸ਼ਨ ਸ਼ਰਮਾ ਨੂੰ ਸੱਦਾ ਪੱਤਰ ਦਿੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।