ਅਮਰੀਕਾ ਦਾ ਸੈਟਲ ਜੀਵਨ ਛੱਡ ਕੇ ਪੰਜਾਬ ਦੀ ਸੇਵਾ ਲਈ ਪਰਤੇ ਨੌਜਵਾਨ ਕੌਰਵਦੀਪ ਸਿੰਘ ਰੰਧਾਵਾ ਕਾਂਗਰਸ ’ਚ ਸ਼ਾਮਿਲ
ਚਵਿੰਡਾ ਦੇਵੀ, 25 ਨਵੰਬਰ (ਸਤਪਾਲ ਸਿੰਘ ਢੱਡੇ)-ਹਲਕਾ ਮਜੀਠਾ ਅਧੀਨ ਪੈਂਦੇ ਪਿੰਡ ਕੱਥੂਨੰਗਲ ਦੇ ਜੰਮਪਲ ਅਤੇ ਸਾਬਕਾ ਵਿਧਾਇਕ ਸ. ਕਿਰਪਾਲ ਸਿੰਘ ਰੰਧਾਵਾ ਦੇ ਪੋਤਰੇ ਨੌਜਵਾਨ ਕੌਰਵਦੀਪ ਸਿੰਘ ਰੰਧਾਵਾ ਅਮਰੀਕਾ ਦੀ ਨਾਗਰਿਕਤਾ ਅਤੇ ਉੱਥੋਂ ਦਾ ਸੈਟਲ ਜੀਵਨ ਛੱਡ ਕੇ ਪੰਜਾਬ ਦੀ ਸੇਵਾ ਕਰਨ ਲਈ ਵਤਨ ਪਰਤ ਆਏ ਹਨ ਅਤੇ ਉਹ ਆਲ ਇੰਡੀਆ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਹਨ।
ਅਜੀਤ ਡੈਸਕ
26-11-2026