02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਹੋਲੀ ਦਾ ਤਿਉਹਾਰ-* ਪ੍ਰੋ. ਨਵ ਸੰਗੀਤ ਸਿੰਘ *

ਅਜੀਤ ਡੈਸਕ 04-03-2026

ਰੰਗ-ਬਰੰਗਾ ਆ ਗਿਆ ਫਿਰ ਤੋਂ,

ਹੋਲੀ ਦਾ ਤਿਉਹਾਰ।
ਹਰ ਪਾਸੇ ਛਾਈ ਹੈ ਮਸਤੀ,
ਰੰਗਾਂ ਦੀ ਬੌਛਾਰ।

ਨੀਲੇ, ਪੀਲੇ, ਲਾਲ, ਗੁਲਾਬੀ,
ਮੂੰਹ-ਸਿਰ ਸਭ ਦੇ ਰੰਗੇ।
ਆਵੇ ਨਾ ਪਹਿਚਾਣ ਕਿਸੇ ਦੀ,
ਕੱਲ੍ਹ ਤੱਕ ਜੋ ਸਨ ਚੰਗੇ।
ਰੰਗਾਂ ਨਾਲ ਹੀ ਭਰੇ ਪਏ ਨੇ,
ਸਾਰੇ ਗਲੀ-ਬਾਜ਼ਾਰ।

ਛੱਡੀਏ ਸਾੜਾ, ਨਫ਼ਰਤ, ਦੂਰੀ,
ਮਨ ਚੋਂ ਮੈਲ ਮਿਟਾਈਏ।
ਪਾਈਏ ਘੁੱਟ ਗਲਵੱਕੜੀ ਸਭ ਨੂੰ,
ਨਾਲ ਗਲੇ ਦੇ ਲਾਈਏ।
ਪਿਆਰ, ਮੁਹੱਬਤ ਤੇ ਖੁਸ਼ੀਆਂ ਵਿਚ,
ਰੰਗਿਆ ਹੈ ਸੰਸਾਰ।

ਦੂਰ ਪਰ੍ਹੇ ਇਕ ਟੋਲੀ ਨਿਕਲੀ,
ਕਰਕੇ ਖ਼ੂਬ ਤਿਆਰੀ।
ਕਿਸੇ ਕੋਲ ਨੇ ਭਰੇ ਗੁਬਾਰੇ,
ਕਿਸੇ ਕੋਲ ਪਿਚਕਾਰੀ।
ਵੱਡੇ-ਛੋਟੇ ਰਲ ਮਸਤੀ ਵਿਚ,
ਕਰਦੇ ਜੈ-ਜੈਕਾਰ।

ਸਭ ਧਰਮਾਂ, ਵਰਗਾਂ ਦੇ ਲੋਕੀਂ,
ਮਿਲ ਕੇ ਗੀਤ ਨੇ ਗਾਉਂਦੇ।
ਕੁਝ ਸੁੱਕੇ, ਕੁਝ ਗਿੱਲੇ ਰੰਗਾਂ ਨੂੰ,
ਇਕ-ਦੂਜੇ ਤੇ ਪਾਉਂਦੇ।
'ਨਵ ਸੰਗੀਤ' ਦਾ ਫਿੱਕਾ ਜੀਵਨ ਵੀ,
ਬਣਿਆ ਹੈ ਗੁਲਜ਼ਾਰ।

-# 1, ਲਤਾ ਗਰੀਨ ਇਨਕਲੇਵ, ਪਟਿਆਲਾ-147002
ਮੋਬਾਈਲ :94176-92015

ਪਿਛਲੀ ਖ਼ਬਰ ਸਰਵ ਸਮਾਜ ਲੰਗਰ ਸੇਵਾ ਚੈਰਿਟੀ ਫਾਊਾਡੇਸ਼ਨ ਵਲੋਂ ਹੋਲਿਕਾ ਦਹਨ ਮਨਾਇਆ <br/> ਅਗਲੀ ਖ਼ਬਰ ਸ਼ਾਨਾਮੱਤਾ ਹੈ ਨਿਹੰਗ ਸੰਪਰਦਾ ਦਾ ਇਤਿਹਾਸ-ਰਵਾਇਤੀ ਲਿਬਾਸ, ਘੋੜੇ ਤੇ ਪੁਰਾਤਨ ਹਥਿਆਰ ਹਨ ਮੁੱਖ ਪਛਾਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।