22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸੱਜਣ ਕੁਮਾਰ ਨੂੰ ਬਰੀ ਕਰਨ ਨਾਲ '84 ਦੇ ਜ਼ਖ਼ਮ ਇਕ ਵਾਰ ਫਿਰ ਅੱਲੇ ਹੋਏ-ਜਥੇ. ਮੇਘ ਸਿੰਘ <br/>

ਅਜੀਤ ਡੈਸਕ 26-01-2026
ਖਡੂਰ ਸਾਹਿਬ, 25 ਜਨਵਰੀ (ਰਸ਼ਪਾਲ ਸਿੰਘ ਕੁਲਾਰ)-ਜਦੋਂ ਅੱਖਾਂ ਦੇ ਸਾਹਮਣੇ ਆਪਣਿਆਂ ਨੂੰ ਗਲਾਂ ਵਿਚ ਟਾਇਰ ਪਾ ਕੇ ਜ਼ਿੰਦਾ ਸਾੜਿਆ ਗਿਆ ਹੋਵੇ ਤੇ ਘਰੋਂ ਬੇਘਰ ਕੀਤਾ ਹੋਵੇ ਕਾਰੋਬਾਰ ਖਤਮ ਹੋ ਗਏ ਹੋਣ ਅਤੇ ਅਗਲੇ ਪਾਸੇ ਕੁਝ ਦਿਸਦਾ ਨਾ ਹੋਵੇ ਤਾਂ ਫਿਰ ਉਸ ਸਮੇਂ ਜੋ ਇਨਸਾਨ ਉਪਰ ਬੀਤਦੀ ਹੈ ਉਹ ਸਿਰਫ ਤੇ ਸਿਰਫ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੌਰਾਨ ਉਜੜੇ ਪਰਿਵਾਰ ਅਤੇ ਉਨ੍ਹਾਂ ਦੇ ਹਮਦਰਦ ਹੀ ਬਿਆਨ ਕਰ ਸਕਦੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਥੇਦਾਰ ਮੇਘ ਸਿੰਘ ਪ੍ਰੈਸ ਸਕੱਤਰ ਹਲਕਾ ਖਡੂਰ ਸਾਹਿਬ ਨੇ ਕਰਦਿਆਂ ਕਿਹਾ ਕਿ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਬਰੀ ਕਰਨ ਦੇ ਫੈਸਲੇ ਨੇ 1984 ਦੇ ਸਿੱਖ ਨਸਲਕੁਸ਼ੀ ਪਰਿਵਾਰਾਂ ਦੇ ਇਕ ਵਾਰ ਫਿਰ ਜ਼ਖ਼ਮ ਅੱਲ੍ਹੇ ਕਰ ਦਿੱਤੇ ਹਨ ਅਤੇ ਇਹ ਫੈਸਲਾ ਅੱਖਾਂ ਅੱਗੇ ਹਨੇਰਾ ਕਰਨ ਦੇ ਬਰਾਬਰ ਹੈ | ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਬੇਕਸੂਰ ਸਿੱਖਾਂ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਅਤੇ ਮਗਰ ਬਚੇ ਹੋਏ ਪਰਿਵਾਰ ਪਿਛਲੇ 42 ਸਾਲਾਂ ਤੋਂ ਇਨਸਾਫ਼ ਦਾ ਰਸਤਾ ਦੇਖਦੇ ਦੇਖਦੇ ਥੱਕ ਗਏ ਹਨ ਅਤੇ ਇਨਸਾਫ਼ ਮਿਲਣ ਦੀ ਬਜਾਇ ਸੱਜਣ ਕੁਮਾਰ ਨੂੰ ਬਰੀ ਕਰਕੇ ਘੋਰ ਅਨਿਆਏ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸਿੱਖ ਕੌਮ ਵੀ ਉਸ ਦਸ਼ਮ ਪਾਤਸ਼ਾਹ ਦੀ ਕੌਮ ਹੈ, ਜਿਸ ਨੇ ਹਮੇਸ਼ਾ ਜਿੱਤ ਦੇ ਝੰਡੇ ਗੱਡੇ ਹਨ ਅਤੇ ਸਿੱਖ ਪੀੜਤ ਪਰਿਵਾਰ ਵੀ ਸੱਜਣ ਕੁਮਾਰ ਨੂੰ ਕੀਤੇ ਗੁਨਾਹਾਂ ਦੀ ਸਜ਼ਾ ਦਵਾਉਣ ਲਈ ਆਖਰੀ ਦਮ ਤੱਕ ਲੜਦੇ ਰਹਿਣਗੇ |

ਪਿਛਲੀ ਖ਼ਬਰ ਹੈਰੋਇਨ, ਦੇਸੀ ਪਿਸਟਲ, ਮੋਟਰਸਾਈਕਲ, ਡਰੱਗ ਮਨੀ ਅਤੇ ਨਾਜਾਇਜ਼ ਸ਼ਰਾਬ ਸਮੇਤ 8 ਵਿਅਕਤੀ ਜ਼ਿਲ੍ਹਾ ਪੁਲਿਸ ਵਲੋਂ ਕਾਬੂ ਅਗਲੀ ਖ਼ਬਰ ਐਸ.ਐਸ.ਪੀ. ਲਾਂਬਾ ਦੀ ਅਗਵਾਈ ਹੇਠ 26 ਜਨਵਰੀ ਮੌਕੇ ਸ਼ਹਿਰ ਵਿਚ ਫਲੈਗ ਮਾਰਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।