23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਜਤਿੰਦਰਪਾਲ (ਭੋਲੇ ਸ਼ਾਹ) ਦੀ ਯਾਦ ਵਿਚ ਸਾਲਾਨਾ ਸਮਾਗਮ ਮੌਕੇ ਵੱਖ-ਵੱਖ ਪਾਰਟੀਆਂ ਦੇ ਆਗੂ ਤੇ ਸੰਤ-ਮਹਾਂਪੁਰਸ਼ ਸ਼ਾਮਿਲ <br/>

ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਦੇ ਹੋਏ ਰਾਮੇਸ਼ ਕੁਮਾਰ ਲੱਕੀ | ਤਸਵੀਰ: ਸੁਖਦੇਵ ਸਿੰਘ <br/> 26-01-2026
ਝਬਾਲ, 25 ਜਨਵਰੀ (ਸੁਖਦੇਵ ਸਿੰਘ)-ਜਤਿੰਦਰਪਾਲ (ਭੋਲੇ ਸ਼ਾਹ ਜੀ) ਦੀ ਯਾਦ ਵਿਚ ਉਨ੍ਹਾਂ ਦੇ ਸਪੁੱਤਰ ਰਾਕੇਸ਼ ਕੁਮਾਰ ਲੱਕੀ (ਲੱਕੀ ਕਰਿਆਨਾ ਸਟੋਰ) ਅਤੇ ਸਮੂਹ ਪਰਿਵਾਰ ਵਲੋਂ ਅੱਡਾ ਝਬਾਲ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ | ਉਪਰੰਤ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਦੇ ਕਥਾਵਾਚਕ ਭਾਈ ਸੁਖਵੰਤ ਸਿੰਘ ਨੇ ਕਥਾ ਵਿਚਾਰਾਂ ਕੀਤੀਆਂ ਅਤੇ ਸੰਗਤਾਂ ਨੂੰ ਗੁਰੂ ਸਾਹਿਬਾਨਾਂ ਵਲੋਂ ਦਰਸਾਏ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਬਾਬਾ ਬਿਧੀ ਚੰਦ ਸੰਪ੍ਰਦਾਇ ਦੇ ਮੁੱਖੀ ਬਾਬਾ ਅਵਤਾਰ ਸਿੰਘ, ਬਾਬਾ ਨਰਿੰਜਣ ਸਿੰਘ ਪੰਜਵੜ, ਬਾਬਾ ਗੁਰਸੇਵਕ ਸਿੰਘ ਝਬਾਲ, ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ, ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ, ਬਾਬਾ ਬੁੱਢਾ ਸੇਵਾ ਸੁਸਾਇਟੀ ਦੇ ਸਕੱਤਰ ਦਲਜੀਤ ਸਿੰਘ ਐਮਾ, ਚੈਅਰਮੈਨ ਹਰਵੰਤ ਸਿੰਘ ਝਬਾਲ, ਅਕਾਲੀ ਆਗੂ ਇਕਬਾਲ ਸਿੰਘ ਸੰਧੂ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ, ਹਰਜੀਤ ਸਿੰਘ, ਨਾਮੇ ਸ਼ਾਹ, ਹਰਪ੍ਰਤਾਪ ਸਿੰਘ ਪੁਰੀ, ਸਾਬਕਾ ਸਰਪੰਚ ਗੁਰਬਚਨ ਸਿੰਘ ਕਸੇਲ, ਗੁਰਪਾਲ ਸਿੰਘ ਜਗਤਪੁਰਾ, ਗੁਰਪਿੰਦਰ ਸਿੰਘ ਨਾਥੂ, ਅਸ਼ੋਕ ਕੁਮਾਰ ਸੋਹਲ, ਨਿਸ਼ਾਨ ਸਿੰਘ ਦੋਦੇ, ਰਣਜੀਤ ਸਿੰਘ ਰਾਣਾ ਦੋਦੇ, ਸਾਬਕਾ ਸਰਪੰਚ ਪ੍ਰਗਟ ਸਿੰਘ, ਬਲਜਿੰਦਰ ਸਿੰਘ ਬਾਬਾ ਕਾਲਾ, ਸਰੂਪ ਸਿੰਘ ਝਬਾਲ, ਸਾਬਕਾ ਸਰਪੰਚ ਸੁੱਚਾ ਸਿੰਘ ਖੈਰਦੀ, ਸਰਪੰਚ ਗੁਰਚਰਨ ਸਿੰਘ, ਜਥੇਦਾਰ ਜਗੀਰ ਸਿੰਘ ਮਾੜੀਮੇਘਾ, ਜੱਜ ਜਿਊਲਰ, ਹੀਰਾ ਸਿੰਘ ਮੱਲ੍ਹੀ, ਮਨਪ੍ਰੀਤ ਸਿੰਘ ਪੰਜਵੜ੍ਹ, ਰਾਜਵਿੰਦਰ ਸਿੰਘ ਰਾਜੂ, ਹਰਜੋਤ ਸਿੰਘ ਛਾਪਾ, ਥਾਣੇਦਾਰ ਚਰਨਜੀਤ ਸਿੰਘ, ਅੰਗਰੇਜ਼ ਸਿੰਘ ਬਾਊ, ਗੁਰਭੇਜ ਸਿੰਘ ਆਦਿ ਹਾਜ਼ਰ ਸਨ | ਇਸ ਮੌਕੇ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਰਾਕੇਸ਼ ਕੁਮਾਰ ਲੱਕੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਮਾਝੇ ਦੇ ਪ੍ਰਵੇਸ਼ ਦੁਆਰ ਹਰੀਕੇ ਪੱਤਣ ਨੂੰ ਵਿਕਾਸ ਕਾਰਜਾਂ ਨਾਲ ਨਵੀਂ ਦਿੱਖ ਦਿੱਤੀ ਜਾਵੇਗੀ-ਸਰਪੰਚ ਇਕਬਾਲ ਸਿੰਘ ਸਿੱਧੂ... ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਨੂੰ ਜ਼ਿਲ੍ਹਾ ਤਰਨ ਤਾਰਨ ਵਿਚ ਮਿਲ ਰਿਹਾ ਭਰਵਾਂ ਹੁੰਗਾਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।