ਤਰਨ ਤਾਰਨ, 13 ਫਰਵਰੀ (ਹਰਿੰਦਰ ਸਿੰਘ)-ਗੁਰਮਤਿ ਪ੍ਰਚਾਰ ਫੇਰੀ 'ਤੇ ਚੱਲਦਿਆਂ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਇਨ੍ਹੀਂ ਦਿਨੀਂ ਹਰਿਆਣਾ ਸਟੇਟ ਦੀਆਂ ਸੰਗਤਾਂ 'ਚ ਵਿਚਰ ਰਹੇ ਹਨ | ਬਾਬਾ ਸੁੱਖਾ ਸਿੰਘ ਵਲੋਂ ਸਾਲ 2023 ਅਤੇ ਸਾਲ 2015 ਵਿਚ ਪੰਜਾਬ 'ਚ ਆਏ ਹੜ੍ਹਾਂ ਦੌਰਾਨ ਮਾਨਵਤਾ ਦੇ ਭਲੇ ਹਿੱਤ ਨਿਭਾਈਆਂ ਗਈਆਂ ਸੇਵਾਵਾਂ ਨੂੰ ਆਦਰ ਦਿੰਦਿਆਂ ਸੰਤ ਬਾਬਾ ਸੁੱਖਾ ਸਿੰਘ ਨੂੰ ਸਨਮਾਨਿਤ ਕੀਤੇ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਗੁਰਪੁਰ ਵਾਸੀ ਜਸਵੰਤ ਸਿੰਘ ਦੇ ਸਮੂਹ ਪਰਿਵਾਰ, ਪਿੰਡ ਲਾਂਬਾ ਅਤੇ ਇਲਾਕਾ ਨਿਵਾਸੀ ਸੰਗਤਾਂ ਵਲੋਂ ਸੰਤ ਬਾਬਾ ਸੁੱਖਾ ਸਿੰਘ ਨੂੰ ਸਨਮਾਨਤ ਕੀਤਾ ਗਿਆ | ਇਸ ਮੌਕੇ ਦਲਜੀਤ ਸਿੰਘ ਹਾਂਸਪੁਰ, ਪਰਮਜੀਤ ਸਿੰਘ ਮੀਰਆਣਾ, ਪ੍ਰਗਟ ਸਿੰਘ ਪ੍ਰਧਾਨ ਲਾਂਬਾ, ਪਾਲਾ ਸਿੰਘ ਲਾਂਬਾ, ਸਰਪੰਚ ਗੁਰਦੇਵ ਸਿੰਘ, ਬਾਬਾ ਬੂਟਾ ਸਿੰਘ, ਰੰਗੇਜ ਸਿੰਘ ਮੂਸਾਖੇੜਾ, ਨਿਰਵੈਲ ਸਿੰਘ ਮੂਸਾਖੇੜਾ, ਜਲੌਰ ਸਿੰਘ ਮੂਸਾਖੇੜਾ, ਚਮਕੌਰ ਸਿੰਘ ਪਟਿਆਲਾ, ਕਰਨਵੀਰ ਸਿੰਘ ਪਟਿਆਲਾ, ਭਿੰਦਾ ਸਿੰਘ ਹਾਂਸਪੁਰ ਅਤੇ ਹੋਰ ਕਈ ਪਤਵੰਤੇ ਸੰਗਤ ਵਿਚ ਹਾਜ਼ਰ ਸਨ | ਦਲਜੀਤ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਾਲੇ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਜੀ ਦੀ ਮਹਾਨ ਕਮਾਈ ਨੂੰ ਅੱਗੇ ਤੋਰਦਿਆਂ ਸੰਤ ਬਾਬਾ ਚਰਨ ਸਿੰਘ ਜੀ ਨੇ ਅਤੇ ਤੀਸਰੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਨੇ ਮਾਨਵਤਾ ਦੇ ਭਲੇ ਹਿੱਤ ਮਹਾਨ ਪਰਉਪਕਾਰ ਕੀਤੇ ਹਨ | ਸੰਤ ਬਾਬਾ ਸੁੱਖਾ ਸਿੰਘ ਨੇ ਹੜ੍ਹਾਂ ਦੌਰਾਨ ਪੰਜਾਬ ਦੇ ਲੋਕਾਂ ਦੀ ਇਕ ਮਹਾਨ ਅਗਵਾਈ ਕੀਤੀ ਅਤੇ ਬਿਪਤਾ ਭਰੇ ਸਮੇਂ ਵਿਚ ਮਾਨਵਤਾ ਦੇ ਹਿਰਦੇ ਠਾਰੇ | ਅੱਜ ਅਸੀਂ ਜ਼ਿਲ੍ਹਾ ਫਤਿਆਬਾਦ ਦੇ ਕਈ ਪਿੰਡਾਂ ਦੀ ਸੰਗਤ ਇੱਥੇ ਪਹੁੰਚੇ ਹਾਂ | ਅਸੀਂ ਬਾਬਾ ਸੁੱਖਾ ਸਿੰਘ ਦੇ ਬਹੁਤ-ਬਹੁਤ ਧੰਨਵਾਦੀ ਹਾਂ, ਜੋ ਉਨ੍ਹਾਂ ਨੇ ਹਰਿਆਣੇ ਵਿਚ ਆ ਕੇ ਸੰਗਤਾਂ ਨੂੰ ਦਰਸ਼ਨ ਦਿੱਤੇ ਅਤੇ ਸੇਵਾ ਸਿਮਰਨ ਦੀ ਮਹਾਨ ਪ੍ਰੇਰਨਾ ਬਖਸ਼ੀ | ਆਪ ਜੀ ਦੀ ਪਰਉਪਕਾਰੀ ਸ਼ਖਸ਼ੀਅਤ ਤੋਂ ਨਵੀਂ ਪੀੜੀ ਮਹਾਨ ਪ੍ਰੇਰਨਾ ਲੈ ਰਹੀ ਹੈ |