19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਪੈਨਸ਼ਨਰਜ਼ ਐਸੋਸੀਏਸ਼ਨ ਤਰਨ ਤਾਰਨ ਵਲੋਂ ਏ.ਡੀ.ਸੀ. ਨੂੰ ਮੰਗ ਪੱਤਰ ਸੌਂਪਿਆ <br/>

ਅਜੀਤ ਡੈਸਕ 14-02-2026
ਤਰਨ ਤਾਰਨ, 13 ਫਰਵਰੀ (ਹਰਿੰਦਰ ਸਿੰਘ)-ਪੈਨਸ਼ਨਰਜ਼ ਐਸੋਸੀਏਸ਼ਨ ਸਰਕਲ ਤਰਨ ਤਾਰਨ ਦੇ ਵਫ਼ਦ ਵਲੋਂ ਪੰਜਾਬ ਗੌਰਮਿੰਟ ਪੈਨਸ਼ਨਰ ਫਰੰਟ ਦੇ ਸੱਦੇ 'ਤੇ ਏ.ਡੀ.ਸੀ. ਕਰਮਜੀਤ ਸਿੰਘ ਮੰਗ ਪੱਤਰ ਦਿੱਤਾ ਗਿਆ | ਏ.ਡੀ.ਸੀ ਤਰਨ ਤਾਰਨ ਨੇ ਵਿਸ਼ਵਾਸ ਦਿਵਾਇਆ ਕਿ ਤੁਹਾਡੀਆਂ ਮੰਗਾਂ ਬਹੁਤ ਜਾਇਜ਼ ਹਨ ਅਤੇ ਇਹ ਮੰਗ ਪੱਤਰ ਇੰਨ ਬਿੰਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤੁਰੰਤ ਭੇਜ ਦਿੱਤਾ ਜਾਵੇਗਾ | ਮੰਗ ਪੱਤਰ ਵਿਚ 16 ਫੀਸਦੀ ਡੀ.ਏ. ਤੁਰੰਤ ਦੇਣ ਬਾਰੇ ਮੰਗ ਕੀਤੀ, ਪਿਛਲਾ ਡੀ.ਏ. ਦਾ ਬਕਾਇਆ ਤੁਰੰਤ ਦਿੱਤਾ ਜਾਵੇ, ਬੱਝਵਾਂ ਮੈਡੀਕਲ ਭੱਤਾ 2 ਹਜ਼ਾਰ ਰੁਪਏ ਦਿੱਤਾ ਜਾਵੇ, ਪੇ-ਕਮਿਸ਼ਨ ਦਾ ਰਹਿੰਦਾ ਬਕਾਇਆ ਇੱਕੋ ਕਿਸ਼ਤ ਵਿਚ ਦੇਣ, ਐੱਲ.ਟੀ.ਸੀ. ਰੀਵਾਇਜ ਪੈਨਸ਼ਨ ਬੇਸਿਕ ਪੇ 'ਤੇ 1 ਜਨਵਰੀ 2016 ਤੋਂ ਦਿੱਤੀ ਜਾਵੇ ਤੇ ਪਾਵਰਕਾਮ ਦੇ ਰਿਟਾਇਰ ਹੋਏ ਪੈਨਸ਼ਨਰਾਂ ਨੂੰ ਮੁਫ਼ਤ ਬਿਜਲੀ ਯੂਨਿਟਾਂ ਦੀ ਰਿਆਇਤ ਪ੍ਰਤੀ ਮਹੀਨਾ 200 ਯੂਨਿਟ ਦਿੱਤੀ ਜਾਵੇ | ਇਸ ਮੰਗ ਪੱਤਰ ਦੇਣ ਸਮੇਂ ਸਰਕਲ ਪ੍ਰਧਾਨ ਗੁਰਪ੍ਰੀਤ ਸਿੰਘ ਮੰਨਣ, ਸਕੱਤਰ ਬਲਵਿੰਦਰ ਸਿੰਘ ਪਲਾਸੌਰ, ਸਾਧਾ ਸਿੰਘ ਸਹਾਬਪੁਰ, ਪ੍ਰਗਟ ਸਿੰਘ ਗਿੱਲ ਤੇ ਸਕੱਤਰ ਸਿੰਘ ਭਿੱਖੀਵਿੰਡ ਹਾਜ਼ਰ ਸਨ | ਪੈਨਸ਼ਨਰਾਂ ਨੇੇ ਮੰਗ ਕੀਤੀ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪੈਨਸ਼ਨਰਜ ਫਰੰਟ ਨੂੰ ਤੁਰੰਤ ਮੀਟਿੰਗ ਦੇ ਕੇ ਪੈਨਸ਼ਨਰਾਂ ਦੇ ਮਸਲੇ ਹੱਲ ਕਰਨ ਨਹੀਂ ਤੇ ਸਰਕਾਰ ਨੂੰ 2027 ਵਿਚ ਪੈਨਸ਼ਨਰਾਂ ਦੀ ਅਣਦੇਖੀ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ | ਪੈਨਸ਼ਨਰਾਂ ਨੂੰ ਆਉਣ ਵਾਲੇ ਤਿੱਖੇ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ |

ਪਿਛਲੀ ਖ਼ਬਰ ਮਜੀਠੀਆ ਨਾਲ ਬ੍ਰਹਮਪੁਰਾ ਤੇ ਲਾਹੌਰੀਆਂ ਨੇ ਕੀਤੀ ਮੁਲਾਕਾਤ, ਰਿਹਾਈ 'ਤੇ ਦਿੱਤੀ ਵਧਾਈ <br/> ਅਗਲੀ ਖ਼ਬਰ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ 'ਤੇ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।