16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਆਯੂਸ਼ ਵਿਭਾਗ ਵਲੋਂ ਪਿੰਡ ਕੈਰੋਂ ਵਿਖੇ ਲਗਾਇਆ ਗਿਆ ਫ੍ਰੀ ਮੈਡੀਕਲ ਕੈਂਪ

ਅਜੀਤ ਡੈਸਕ 15-02-2026
ਪੱਟੀ, 14 ਫਰਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਆਯੂਸ਼ ਵਿਭਾਗ ਪੰਜਾਬ ਜ਼ਿਲ੍ਹਾ ਤਰਨ ਤਾਰਨ ਵਲੋਂ ਲਗਾਏ ਜਾ ਰਹੇ ਮੁਫਤ ਹੋਮਿਓਪੈਥਿਕ ਅਤੇ ਆਯੂਰਵੈਦਿਕ ਮੈਡੀਕਲ ਕੈਂਪਾਂ ਦੀ ਲੜੀ ਤਹਿਤ 9 ਵਾਂ ਮੁਫਤ ਮੈਡੀਕਲ ਕੈਂਪ ਗੁਰਦੁਆਰਾ ਸਾਹਿਬ ਕੈਰੋਂ ਵਿਖੇ ਲਗਾਇਆ ਗਿਆ | ਇਹ ਕੈਂਪ ਡਾ. ਰੁਪਿੰਦਰ ਕੌਰ ਹੋਮਿਓਪੈਥਿਕ ਜ਼ਿਲ੍ਹਾ ਅਫਸਰ ਤਰਨਤਾਰਨ ਅਤੇ ਡਾ. ਸੀਮਾ ਜੈਨ ਜ਼ਿਲ੍ਹਾ ਆਯੂਰਵੈਦਿਕ ਅਫਸਰ ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ਾ ਤਹਿਤ ਲਗਾਇਆ ਗਿਆ | ਕੈਂਪ ਵਿਚ ਆਏ ਮਰੀਜਾਂ ਲਈ ਆਯੂਸ਼ ਪੈਥੀਆ ਸੰਬੰਧੀ ਸੈਮੀਨਾਰ ਜਾਗਰੂਕਤਾ ਲਈ ਲਗਾਇਆ ਗਿਆ | ਜਾਣਕਾਰੀ ਦਿੰਦੇ ਹੋਏ ਡਾ. ਦਿਲਬਾਗ ਸਿੰਘ ਸੰਧੂ ਹੋਮਿਓਪੈਥਿਕ ਮੈਡੀਕਲ ਅਫਸਰ ਸੀ.ਐੱਚ.ਸੀ.ਕੈਰੋਂ ਵਲੋਂ ਦੱਸਿਆ ਗਿਆ ਕਿ ਸਾਨੂੰ ਆਪਣੇ ਘਰਾਂ ਵਿਚ ਸੁਹਾਜਨਾ, ਨਿੰਮ, ਆਵਲਾ, ਜੁਵੈਨ, ਕੜੀਪੱਤਾ, ਪਾਲਕ, ਮੇਥੀ, ਧਨੀਆਂ ਨੂੰ ਲਗਾ ਕੇ ਕੁਦਰਤੀ ਤੌਰ ਤੇ ਉਗਾ ਕੇ ਵਰਤਣ ਨਾਲ ਸਾਡਾ ਸਰੀਰ ਤੰਦਰੁਸਤ ਰਹਿ ਸਕਦਾ ਹੈ ਅਤੇ ਬਿਮਾਰੀਆਂ ਤੋਂ ਬਚ ਸਕਦਾ ਹੈ | ਕੈਂਪ ਵਿਚ ਡਾ. ਦਿਲਬਾਗ ਸਿੰਘ ਸੰਧੂ, ਡਾ. ਮਾਨਵਦੀਪ ਕੌਰ ਢਿੱਲੋਂ, ਡਾ. ਚਾਰੂ ਅਰੋੜਾ, ਡਾ. ਮਨਵਿੰਦਰ ਕੌਰ, ਪ੍ਰਭਪ੍ਰੀਤ ਸਿੰਘ ਵਾਲੀਆ, ਬਲਜੀਤ ਕੌਰ, ਡਾ. ਰਜਿੰਦਰ ਕੁਮਾਰ ਅਤੇ ਹੋਰ ਸਟਾਫ ਮੌਜੂਦ ਸੀ |
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਤਰਨ ਤਾਰਨ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਅਗਲੀ ਖ਼ਬਰ ਸਰਪੰਚ ਜਸਕਰਨ ਸਿੰਘ ਨੇ ਮੁੱਖ ਮੰਤਰੀ ਦੇ ਓ.ਐੱਸ.ਡੀ. ਸੁਖਬੀਰ ਸਿੰਘ ਸੁੱਖੀ ਨਾਲ ਕੀਤੀ ਅਹਿਮ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।