16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਮਾਝਾ ਕਾਲਜ ਵਿਚ ਫੇਅਰਵੈੱਲ ਪਾਰਟੀ ਪ੍ਰੋਗਰਾਮ ਕਰਵਾਇਆ

ਅਜੀਤ ਡੈਸਕ 15-02-2026
ਤਰਨ ਤਾਰਨ, 14 ਫਰਵਰੀ (ਇਕਬਾਲ ਸਿੰਘ ਸੋਢੀ)- ਮਾਝਾ ਕਾਲਜ ਫਾਰ ਵੂਮੈਨ ਤਰਨ ਤਾਰਨ ਵਿਚ ਬਾਰ੍ਹਵੀ ਜਮਾਤ ਦੀਆਂ ਵਿਦਿਆਰਥਣਾਂ ਵਲੋਂ ਸੀਨੀਅਰ ਵਿਦਿਆਰਥਣਾਂ ਪ੍ਰਤੀ ਮੋਹ ਅਤੇ ਸਤਿਕਾਰ ਪੇਸ਼ ਕਰਦਿਆਂ ਹੋਇਆ ਪਾਰਟੀ ਪ੍ਰੋਗਰਾਮ ਕਰਵਾਇਆ ਗਿਆ | ਕਾਲਜ ਪ੍ਰਬੰਧਕੀ ਕਮੇਟੀ ਦੇ ਮੈਨੇਜਰ ਸੁਖਬੀਰ ਸਿੰਘ ਸੰਧਾਵਾਲੀਆ, ਮੈਨੇਜਰ ਕਾਲਜ ਪ੍ਰਬੰਧਕੀ ਕਮੇਟੀ ਰਾਜਬੀਰ ਸਿੰਘ ਅਤੇ ਡਾ.ਮਹਿਲ ਸਿੰਘ ਪਰਿਵਾਰ ਸਮੇਤ ਇਸ ਪਾਰਟੀ ਵਿਚ ਸ਼ਾਮਿਲ ਹੋਏ | ਪਾਰਟੀ ਦਾ ਆਰੰਭ ਸ਼ਬਦ ਗਾਇਨ ਨਾਲ ਹੋਇਆ | ਇਸ ਉਪਰੰਤ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਵਿਦਿਆਰਥੀਆਂ ਵਲੋਂ ਗਿੱਧੇ, ਭੰਗੜੇ ਤੋ ਇਲਾਵਾ ਮੌਲਿਕ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ | ਸੀਨੀਅਰ ਵਿਦਿਆਰਥਣਾਂ ਦੀ ਮੌਲਿਕ ਪ੍ਰਤੀਭਾ ਪਰਖਣ ਲਈ ਵਿਭਿੰਨ ਪ੍ਰਕਾਰ ਦੇ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਦੇ ਅਧਾਰ ਉਤੇ ਮਿਸ ਫੇਅਰਵੈੱਲ, ਮਿਸ ਚਾਰਮਿੰਗ, ਮਿਸ ਕਾਨਫੀਡੈਟ, ਬੈਸਟ ਡਰੈਸਅੱਪ, ਬੈਸਟ ਪਰਫਾਰਮਰ, ਮਿਸ ਫਨ ਅਤੇ ਸਟਾਈਲਿਸ਼, ਮਿਸ ਮਿਲੀਅਨ ਡਾਲਰ ਸਮਾਈਲ, ਅਤੇ ਬੈਸਟ ਇਨ ਕੈਟਵਾਕ ਦੀ ਚੋਣ ਕੀਤੀ ਗਈ | ਜੇਤੂ ਵਿਦਿਆਰਥਣਾਂ ਨੂੰ ਇਨਾਮ ਦਿੱਤੇ ਗਏ | ਕਾਲਜ ਪਿ੍ੰਸੀਪਲ ਹਰਮਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਹੋਇਆ ਆਖਿਆ ਕਿ ਇਹ ਪਾਰਟੀ ਸਿਰਫ ਇਕ ਪਾਰਟੀ ਹੀ ਨਹੀਂ ਸਗੋਂ ਵਿਦਿਆਰਥੀਆਂ ਲਈ ਇਕ ਭਵਿੱਖਤ ਜਿੰਦਗੀ ਵਿਚ ਆਉਣ ਵਾਲੀਆਂ ਸੱਤ ਰੰਗੀਆਂ ਖੁਸ਼ੀਆਂ ਦੀ ਪਫਤੀਕ ਹੈ | ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸਦਾ ਮਹਿਕਦੇ ਅਤੇ ਟਹਿਕਦੇ ਰਹਿਣ ਦੀ ਅਸ਼ੀਸ਼ ਦਿੱਤੀ |
ਪਿਛਲੀ ਖ਼ਬਰ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਂ ਵਿਖੇ ਖੇਲੋ ਇੰਡੀਆ ਐਸਮਿਤਾ ਸੈਪਕਟਰਾ ਸਿਟੀ ਲੀਗ ਟੂਰਨਾਮੈਂਟ ਕਰਵਾਇਆ <b... ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਤਰਨ ਤਾਰਨ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।