ਜੇਠੂਵਾਲ, 14 ਫਰਵਰੀ (ਮਿੱਤਰਪਾਲ ਸਿੰਘ ਰੰਧਾਵਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਨੂੰ ਹਰ ਹਲਕੇ 'ਚ ਪਿੰਡ ਪੱਧਰ ਤੇ ਮਜਬੂਤ ਕਰਨ ਲਈ ਵਰਕਰਾਂ ਦੇ ਸਹਿਯੋਗ ਨਾਲ ਪੂਰੀ ਮਿਹਨਤ ਕੀਤੀ ਜਾ ਰਹੀ ਹੈ ਜਿਸ ਤਹਿਤ ਹਲਕਾ ਮਜੀਠਾ 'ਚ ਵੀ ਅਕਾਲੀ ਦਲ ਨੂੰ ਹੋਰ ਮਜਬੂਤ ਕਰਨ ਲਈ ਪਾਰਟੀ ਦੇ ਮਿਹਨਤੀ ਵਰਕਰ ਜੋ ਦਿਨ ਰਾਤ ਇਕ ਕਰ ਰਹੇ ਜਿਨ੍ਹਾਂ ਦੀ ਬਦੌਲਤ ਹਲਕੇ 'ਚ ਅਕਾਲੀ ਦਲ ਦੀ ਚੜ੍ਹਤ ਪੂਰੀ ਤਰ੍ਹਾਂ ਬਰਕਰਾਰ ਹੈ ਅਤੇ ਹਲਕਾ ਮਜੀਠਾ ਦੇ ਲੋਕ ਅੱਜ ਵੀ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਉਸਦੇ ਪਰਿਵਾਰ ਨਾਲ ਚਟਾਨ ਵਾਂਗ ਖੜੇ੍ਹ ਹਨ | ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮਜੀਠਾ ਦੀ ਅਕਾਲੀ ਦਲ ਦੀ ਵਿਧਾਇਕਾ ਬੀਬਾ ਗਨੀਵ ਕੌਰ ਮਜੀਠੀਆ ਨੇ ਗੱਲਬਾਤ ਦੌਰਾਨ ਕੀਤਾ ਬੀਬਾ ਮਜੀਠੀਆ ਨੇ ਅੱਗੇ ਕਿਹਾ ਕਿ ਹਲਕੇ ਦੇ ਆਗੂ ਤੇ ਵਰਕਰਾਂ ਵਲੋਂ ਹਮੇਸ਼ਾ ਪਾਰਟੀ ਵਲੋਂ ਦਿੱਤੇ ਹਰ ਹੁਕਮ 'ਤੇ ਪਹਿਰਾ ਦਿੱਤਾ ਹੈ ਜੋ ਮਜੀਠੀਆ ਪਰਿਵਾਰ ਕਦੇ ਵੀ ਨਹੀਂ ਭੁੱਲੇਗਾ ਕਿਉਂਕਿ ਇਹ ਵਰਕਰ ਪਰਿਵਾਰ ਲਈ ਸੱਜੀਆਂ ਬਾਹਾਂ ਬਣ ਕੇ ਕੰਮਕਾਰ ਰਹੇ ਹਨ ਜੋ ਕਿ ਮੇਰਾ ਪਰਿਵਾਰ ਹੈ ਅਤੇ ਬਿਕਰਮ ਸਿੰਘ ਮਜੀਠੀਆ ਵਲੋਂ ਜੋ ਅਕਾਲੀ ਸਰਕਾਰ ਸਮੇਂ ਕੰਮ ਕਰ ਕੇ ਵਿਖਾਏ ਉਨ੍ਹਾਂ ਨੂੰ ਲੋਕ ਅੱਜ ਵੀ ਯਾਦ ਕਰ ਰਹੇ ਹਨ | ਇਸ ਮੌਕੇ ਮੇਜਰ ਸ਼ਿਵਚਰਨ ਸਿੰਘ ਸਿਵੀ, ਲਖਬੀਰ ਸਿੰਘ ਗਿੱਲ, ਗਗਨਦੀਪ ਸਿੰਘ ਭਕਨਾ, ਕੁਲਜੀਤ ਸਿੰਘ ਬਰਾੜ, ਸਰਪੰਚ ਗੁਰਭੇਜ ਸਿੰਘ ਸੋਨਾ, ਜਸਪਾਲ ਸਿੰਘ ਭੋਆ, ਸਾਬਕਾ ਮੈਨੇਜਰ ਹਰਜੀਤ ਸਿੰਘ, ਕੇਵਲ ਸਿੰਘ ਭੋਆ, ਬਾਬਾ ਹਰਦੇਵ ਸਿੰਘ ਦਾਨਾ, ਹਰਪਾਲ ਸਿੰਘ ਭਾਲਾ, ਮੱਖਣ ਸਿੰਘ ਹਰੀਆਂ, ਸਰਨਬੀਰ ਸਿੰਘ ਰੂਪੋਵਾਲੀ, ਸਰਪੰਚ ਸੁਖਦੀਪ ਸਿੰਘ ਦੀਪੀ, ਜੋਧਬੀਰ ਸਿੰਘ ਜੋਧਾ ਖਜਾਲਾ, ਗੁਰਵਿੰਦਰ ਸਿੰਘ ਗਿੰਦਾ ਆਦਿ ਸ਼ਾਮਿਲ ਸਨ |