17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤ ਦਾ ਲੋਕ ਵੱਧ ਤੋਂ ਵੱਧ ਲਾਭ ਉਠਾਉਣ-ਡਾ. ਵਿਸ਼ਾਲ ਸ਼ਰਮਾ <br/>

ਅਜੀਤ ਡੈਸਕ 15-02-2026
ਜੇਠੂਵਾਲ, 14 ਫਰਵਰੀ (ਮਿੱਤਰਪਾਲ ਸਿੰਘ ਰੰਧਾਵਾ)-ਸਰਕਾਰ ਵਲੋਂ ਸੂਬੇ ਦੇ ਲੋਕ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਤਹਿਤ ਡਾਇਰੈਕਟਰ ਆਯੂਰਵੈਦ ਡਾ. ਰਮਨ ਖੰਨਾ ਤੇ ਡਾਇਰਕੈਟਰ ਹੋਮਿਊਪੈਥਿਕ ਡਾ. ਹਰਿੰਦਰਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਆਯੂਰਵੈਦ ਅਫਸਰ ਡਾ. ਦਿਨੇਸ਼ ਕੁਮਾਰ ਦੀ ਰਹਿਨੁਮਾਈ ਹੇਠ ਸਰਕਾਰੀ ਆਯੂਰਵੈਦ ਡਿਸਪੈਂਸਰੀ ਮੱਖਣਵਿੰਡੀ ਵਿਖੇ ਆਯੂਸ਼ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਡਾ. ਵਿਸ਼ਾਲ ਸ਼ਰਮਾ ਆਯੂਰਵੈਦਿਕ ਮੈਡੀਕਲ ਅਫਸਰ ਤੇ ਸਰਪੰਚ ਸੁਖਵਿੰਦਰ ਸਿੰਘ ਮੱਖਣਵਿੰਡੀ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ |
ਇਸ ਕੈਂਪ ਦੌਰਾਨ 375 ਤੋਂ ਵੱਧ ਲੋਕਾਂ ਨੇ ਆਪਣੀ ਸਿਹਤ ਦਾ ਚੈਕਅੱਪ ਕਰਵਾਇਆ | ਇਸ ਦੌਰਾਨ ਡਾ. ਅਮਨਦੀਪ ਕੌਰ, ਮੈਡੀਕਲ ਅਫਸਰ ਅਮਨਪ੍ਰੀਤ ਸਿੰਘ ਵਲੋਂ ਮਰੀਜ਼ਾਂ ਨੂੰ ਹਰੇਕ ਬਿਮਾਰੀਆਂ ਲਈ ਮੁਫਤ ਦਵਾਈਆਂ ਦਿੱਤੀਆਂ ਗਈਆਂ | ਡਾ. ਵਿਸ਼ਾਲ ਸ਼ਰਮਾ ਨੇ ਲੋਕਾਂ ਨੂੰ ਕਿਹਾ ਕਿ ਉਹ ਸਰਕਾਰ ਵਲੋਂ ਸਰਕਾਰੀ ਹਸਪਤਾਲਾਂ, ਡਿਸਪੈਂਸਰੀਆਂ 'ਚ ਮਿਲਣ ਵਾਲੀਆਂ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਸਮੇਂ ਸਿਰ ਆਪਣੀ ਸਿਹਤ ਦਾ ਚੈਕਅੱਪ ਜ਼ਰੂਰ ਕਰਵਾਇਆ ਕਰਨ ਤਾਂ ਕਿ ਰੋਗਾਂ ਦਾ ਪਤਾ ਲੱਗ ਸਕੇ ਅਤੇ 272 ਹੋਮਿਊਪੈਥਿਕ ਤੇ 375 ਆਯੂਰਵੈਦਿਕ ਮਰੀਜ਼ਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ | ਕੈਂਪ 'ਚ ਪੁੱਜੇ ਡਾਕਟਰਾਂ ਦੀ ਟੀਮ ਪੰਚਾਇਤ ਨੂੰ ਸਰਪੰਚ ਸੁਖਵਿੰਦਰ ਸਿੰਘ ਮੱਖਣਵਿੱਡੀ ਵਲੋਂ ਸਿਰੋਪਾਓ ਭੇਂਟ ਕਰਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ. ਜੋਤੀ ਭਾਟੀਆ, ਡਾ. ਅਨੂਵਿੰਦਰ ਕੌਰ ਮੈਡੀਕਲ ਅਫਸਰ ਹੈਮਿਊਪੈਥਿਕ, ਡਾ. ਗੁਰਬੀਰ ਸਿੰਘ ਢਿੱਲੋਂ ਹੋਮਿਊਪੈਥਿਕ ਮੈਡੀਕਲ ਅਫਸਰ, ਨਰੇਸਸ਼ ਕੁਮਾਰ, ਸੁਖਬੀਰ ਕੌਰ, ਸਿਮਰਨਜੀਤ ਕੌਰ, ਅਵਤਾਰ ਸਿੰਘ, ਹੀਰਾ ਸਿੰਘ, ਡਾ. ਸੁਰਿੰਦਰਜੀਤ ਸਿੰਘ ਵਾਲੀਆ, ਸੇਵਾ ਮੁਕਤ ਆਯੂਰਵੈਦਿਕ ਮੈਡੀਕਲ ਅਫਸਰ ਕੁਲਦੀਪ ਰਾਜ, ਪੰਚ ਦਵਿੰਦਰ ਸਿੰਘ, ਹਰਜੀਤ ਸਿੰਘ, ਸੁਖਦੇਵ ਸਿੰਘ, ਰਾਜ ਕੁਮਾਰ, ਰਾਜਬੀਰ ਸਿੰਘ, ਅੰਮਿ੍ਤ ਸਿੰਘ, ਲਾਡੀ ਪੰਚ ਤੇ ਬਲਵਿੰਦਰ ਸਿੰਘ ਸਮੇਤ ਹੋਰ ਪਿੰਡ ਵਾਸੀ ਸ਼ਾਮਲ ਸਨ |

ਪਿਛਲੀ ਖ਼ਬਰ ਪੁਲਿਸ ਥਾਣਾ ਰਮਦਾਸ ਵਲੋਂ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ <br/> ਅਗਲੀ ਖ਼ਬਰ ਸ਼ਿਵਰਾਤਰੀ ਦੇ ਤਿਉਹਾਰ 'ਤੇ ਪਿੰਡ ਜੋਸ਼ ਮੁਹਾਰ ਵਿਖੇ ਸ਼ੋਭਾ ਯਾਤਰਾ ਕੱਢੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।