17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਮਹਾਂ ਸ਼ਿਵਰਾਤਰੀ ਮੇਲੇ ਮੌਕੇ ਹਰੀ ਹਰ ਰੋਹੀ ਮੰਦਰ ਪੱਟੀ ਤੋਂ ਕੱਢੀ ਵਿਸ਼ਾਲ ਸ਼ੋਭਾ ਯਾਤਰਾ <br/>

ਅਜੀਤ ਡੈਸਕ 15-02-2026
ਪੱਟੀ, 14 ਫਰਵਰੀ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਮਹਾਂ ਸ਼ਿਵਰਾਤਰੀ ਕੁੰਭ ਮੇਲੇ ਦੇ ਸਬੰਧ ਵਿਚ ਹਰੀ ਹਰ ਮੰਦਰ ਰੋਹੀ ਪੱਟੀ ਤੋਂ ਵਿਸ਼ਾਲ ਸ਼ੋਭਾ ਯਾਤਰਾ ਬਾਬਾ ਆਨੰਦ ਗਿਰੀ ਮਹਾਰਜ ਦੀ ਅਗਵਾਈ ਹੇਠ ਕੱਢੀ ਗਈ | ਇਸ ਮੌਕੇ ਮੰਦਰ ਵਿਖੇ ਆਏ ਮੇਹਮਾਨਾਂ ਵਲੋਂ ਪੂਜਾ ਅਰਚਨਾ ਕੀਤੀ ਉਪਰੰਤ ਹਰ ਹਰ ਮਹਾਂਦੇਵ ਦੇ ਜੈਕਾਰਿਆਂ ਅਤੇ ਬੈਂਡ-ਵਾਜਿਆਂ, ਢੋਲ-ਨਗਾਰਿਆਂ ਦੀ ਧੁੰਨ 'ਤੇ ਸ਼ੋਭਾ ਯਾਤਰਾ ਮੰਦਰ ਪਰਿਸਰ ਤੋਂ ਰਵਾਨਾ ਹੋਈ | ਇਸ ਮੌਕੇ ਹਰਮਿੰਦਰ ਸਿੰਘ ਗਿੱਲ ਸਾਬਕਾ ਵਿਧਾਇਕ, ਗੁਰਮਹਾਂਵੀਰ ਸਿੰਘ ਸੰਧੂ ਸਰਹਾਲੀ, ਦਿਲਸ਼ੇਰ ਪ੍ਰਤਾਪ ਸਿੰਘ ਕੈਰੋਂ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਸੰਤ-ਸਮਾਜ ਨੇ ਸੋਭਾ ਯਾਤਰਾ ਵਿਚ ਹਾਜ਼ਰੀ ਭਰੀ | ਇਸ ਦੌਰਾਨ ਭਗਵਾਨ ਸ਼ਿਵ ਨਾਲ ਸਬੰਧਤ ਵੱਖ-ਵੱਖ ਝਾਕੀਆਂ ਸਜਾਈਆਂ ਗਈਆਂ ਸਨ | ਹਰਿਦੁਆਰ ਤੋਂ ਸ੍ਰੀ ਰਾਮ ਬੈਂਡ, ਅੰਮਿ੍ਤਸਰ ਤੋਂ ਢੋਲ ਪਾਰਟੀ, ਵਿਸ਼ੇਸ਼ ਆਕਰਸ਼ਨ ਸ਼ਿਵਰਾਤੀ (ਭੂਤ ਅੱਦਸੰਗੇ) ਯੰਗਮ ਪਾਰਟੀ ਡੂੰਘਾ ਸ਼ਿਵਾਲਾ, ਬਜਰੰਗੀ ਸੈਨਾ ਅੰਮਿ੍ਤਸਰ, ਗੱਤਕਾ ਪਾਰਟੀ, ਹਾਥੀ, ਘੋੜੇ ਪਾਲਕੀ ਸ਼ਾਮਲ ਸਨ | ਸ਼ਿਵ ਭਗਤ ਢੋਲ ਦੀ ਥਾਪ 'ਤੇ ਨੱਚਦੇ ਅਤੇ ਭੇਟਾਂ ਗਾਉਂਦੇ ਸ਼ਾਮਿਲ ਹੋਏ, ਸ਼ਹਿਰ ਵਾਸੀਆਂ ਵਲੋਂ ਥਾਂ-ਥਾਂ 'ਤੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਅਨਿਲ ਚੋਪੜਾ ਈ.ਓ, ਸ਼ਿਵ ਸਹਾਰਾ ਪ੍ਰਬੰਧਕ ਮੰਡਲ ਦੇ ਚੇਅਰਮੈਨ ਡਾਕਟਰ ਰਾਜੇਸ਼ ਭਾਰਦਵਾਜ, ਪਿ੍ੰਸੀਪਲ ਮਰਿਦੁਲਾ ਭਾਰਦਵਾਜ਼, ਪ੍ਰਧਾਨ ਸੁਮਨ ਭੱਲਾ, ਰਮਨ ਸੂਦ, ਚਰਨਜੀਤ ਸੂਦ, ਪ੍ਰਚਾਰ ਮੰਤਰੀ ਵਿਨੋਦ ਕੁਮਾਰ ਖੰਨਾ, ਭਵਨ ਕੁਮਾਰ ਟਾਹ, ਰਾਕੇਸ਼ ਕੁਮਾਰ ਪਾਸੀ ਪੈਟਰੋਲ ਪੰਪ ਵਾਲੇ, ਗੁਰਜੀਤ ਸਿੰਘ ਕੁਕੂ ਸਰਾਫ, ਪ੍ਰਧਾਨ ਜਤਿਨ ਕੁਮਾਰ ਸ਼ਰਮਾ ਪਟਵਾਰੀ, ਮਾਸਟਰ ਸੁਖਦੇਵ ਰਾਜ ਸ਼ਰਮਾ, ਮਨੀ ਸ਼ਰਮਾ, ਬਾਊ ਵਿਜੇ ਕੁਮਾਰ, ਬਾਬਾ ਪ੍ਰਭਾਕਰ ਗਿਰੀ ਜੀ, ਗਣਪਤੀ, ਕੇਸ਼ਵ ਦੇਵਗਨ, ਪਵਨ ਜੈਨ, ਅਨੂ ਜੈਨ, ਅੰਮਿ੍ਤ ਸ਼ਾਹ, ਮਹਿਲਾ ਮੰਡਲ ਦੀ ਆਗੂ ਪੂਨਮ, ਸਾਬਕਾ ਪਿ੍ੰਸੀਪਲ ਜਸਬੀਰ ਕੌਰ, ਨਰਿੰਦਰਪਾਲ ਜੇਈ, ਅਤੇ ਕਮਲਾ ਦੇਵੀ, ਚੇਅਰਮੈਨ ਵਿਜੇ ਸ਼ਰਮਾ, ਰਕੇਸ਼ ਪਾਠਕ ਪ੍ਰਧਾਨ, ਗੋਰੀ ਪਾਠਕ, ਰਾਘਵ ਪਾਠਕ, ਰਾਕੇਸ਼ ਕੁਮਾਰ ਬੰਟਾ, ਚੰਦਰ ਮੋਹਨ ਤੇਜੀ, ਦਵਿੰਦਰ ਕੁਮਾਰ, ਲਲਿਤ ਸੇਠੀ, ਸੁਖਵਿੰਦਰ ਸਿੰਘ ਸਿੱਧੂ ਸੰਗਵਾਂ, ਰਾਕੇਸ਼ ਟੋਨੀ, ਮਨਜੀਤ ਸਿੰਘ, ਰਾਜਨਪ੍ਰੀਤ ਸਿੰਘ ਸੱਗੂ, ਮਲਕੀਤ ਸਿੰਘ ਮੱਲੂ, ਐਡ, ਰਾਕੇਸ਼ ਕਮਲ ਕੌਸਲਰ, ਮਨਜੀਤ ਸਿੰਘ ਬੈਠੇ ਭੈਣੀ, ਪਰਵੇਸ਼ ਅਰੋੜਾ, ਅਮਨ ਪੁਰੀ, ਸੁਰਿੰਦਰ ਉੱਪਲ, ਅਜੇ ਪ੍ਰਧਾਨ, ਗਾਗੂ ਪਹਿਲਵਾਨ, ਦੀਪਕ ਚੋਧਰੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਅਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਤਰਨ ਤਾਰਨ ਦੀ ਮੀਟਿੰਗ 16 ਨੂੰ -ਬਾਠ ਅਗਲੀ ਖ਼ਬਰ ਅੰਮਿ੍ਤਸਰ ਗਰੁੱਪ ਆਫ ਕਾਲਜਿਜ਼ 'ਚ ਹੈਲਥਕੇਅਰ ਅਤੇ ਫਾਰਮਾਸਿਊਟੀਕਲ ਇੰਡਸਟਰੀ ਮੈਗਾ ਨੌਕਰੀ ਮੇਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।