ਤਰਨ ਤਾਰਨ, 15 ਫਰਵਰੀ (ਹਰਿੰਦਰ ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅਤੇ ਵੀਹਵੀਂ ਸਦੀ ਦੇ ਮਹਾਨ ਤਪੱਸਵੀ, ਰਾਜਯੋਗੀ ਸੰਤ ਬਾਬਾ ਅਤਰ ਸਿੰਘ ਦੀ 99ਵੀਂ ਸਲਾਨਾ ਬਰਸੀ ਦੇ ਸੰਬੰਧ ਵਿਚ ਸੰਤ ਸਮਾਗਮ ਸਮਾਜ-ਸੇਵੀ ਤੇ ਧਾਰਮਿਕ ਕਾਰਜਾਂ 'ਚ ਅਹਿਮ ਭੂਮਿਕਾ ਨਿਭਾਅ ਰਹੀ ਸੰਸਥਾ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਦਿੱਲੀ ਵਿਖੇ 14 ਅਤੇ 15 ਫਰਵਰੀ 2026 ਨੂੰ ਬੜੇ ਪ੍ਰੇਮ-ਉਤਸ਼ਾਹ ਅਤੇ ਸ਼ਰਧਾਪੂਰਵਕ ਮਨਾਇਆ ਗਿਆ | ਇਸ ਸਮਾਗਮ ਵਿਚ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਅਤੇ ਕਥਾਵਾਚਕਾਂ ਨੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ 14 ਫਰਵਰੀ ਦਿਨ ਸ਼ਨੀਵਾਰ ਨੂੰ ਅੰਮਿ੍ਤ ਵੇਲੇ ਜੁਗੋ-ਜੱਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਉਪਰੰਤ ਹੁਕਮਨਾਮਾ ਅਤੇ ਵਾਹਿਗੁਰੂ ਗੁਰਮੰਤਰ ਜਾਪ ਅਕਾਲ ਸੇਵਕ ਜਥਾ, ਕਲਗੀਧਰ ਟਰੱਸਟ ਵਲੋਂ ਕੀਤਾ ਗਿਆ ਅਤੇ ਆਸਾ ਦੀ ਵਾਰ ਅਨਾਹਦ ਬਾਣੀ ਜਥਾ ਬੜੂ ਸਾਹਿਬ ਵਲੋਂ ਕੀਤੀ ਗਈ | ਉਪਰੰਤ ਕੀਰਤਨ ਭਾਈ ਬਲਬੀਰ ਸਿੰਘ ਗਾਫਲ, ਗੁਰਮਤਿ ਵਿਚਾਰ ਭਾਈ ਸਾਹਿਬ ਸਿੰਘ ਸ਼ਾਹਬਾਦ ਮਾਰਕੰਡਾ ਵਾਲੇ, ਕੀਰਤਨ ਕਮਲਜੀਤ ਸਿੰਘ (ਹਜ਼ੂਰੀ ਰਾਗੀ ਦਰਬਾਰ ਸਾਹਿਬ), ਕੀਰਤਨ ਭਾਈ ਜੈਤਾ ਨਿਸ਼ਕਾਮ ਕੀਰਤਨੀ ਜਥਾ, ਕੀਰਤਨ ਭਾਈ ਸ਼ੁੱਭਦੀਪ ਸਿੰਘ (ਹਜ਼ੂਰੀ ਰਾਗੀ ਦ ਦਰਬਾਰ ਸਾਹਿਬ), ਕੀਰਤਨ ਭਾਈ ਲਖਵਿੰਦਰ ਸਿੰਘ (ਹਜ਼ੂਰੀ ਰਾਗੀ ਦਰਬਾਰ ਸਾਹਿਬ), ਭਾਈ ਜਗਜੀਤ ਸਿੰਘ ਵਲੋਂ ਜੀਵਨ ਕਥਾ ਸੰਤ ਅਤਰ ਸਿੰਘ ਦੀ ਕਥਾ ਸੰਗਤ ਨੂੰ ਸਰਵਣ ਕਰਵਾਈ ਗਈ | ਕੀਰਤਨ ਭਾਈ ਅਮਰਜੀਤ ਸਿੰਘ ਪਟਿਆਲੇ ਵਾਲੇ, ਕੀਰਤਨ ਅਕਾਲ ਸੰਗੀਤ ਵਿਦਿਆਲਾ, ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ, ਗੁਰਮਤਿ ਵਿਚਾਰ ਡਾ: ਮਨਪ੍ਰੀਤ ਸਿੰਘ, ਕੀਰਤਨ ਦੋਦੜਾ ਸੰਗਤ, ਸ਼ਬਦ ਕੀਰਤਨ ਅਤੇ ਸੋ ਦਰ ਦੀ ਚੌਂਕੀ ਵਿਦਿਆਰਥੀ ਅਕਾਲ ਅਕੈਡਮੀ ਬੜੂ ਸਾਹਿਬ, ਕੀਰਤਨ ਭਾਈ ਤਰਨਵੀਰ ਸਿੰਘ ਰੱਬੀ, ਕੀਰਤਨ ਭਾਈ ਚਮਨਜੀਤ ਸਿੰਘ ਲਾਲ ਅਤੇ ਕੀਰਤਨ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਅਤੇ ਹੋਰ ਕਥਾਵਾਚਕਾਂ ਅਤੇ ਕੀਰਤਨੀ ਜਥਿਆਂ ਨੇ ਹਾਜ਼ਰੀ ਭਰੀ ਅਤੇ ਸ਼ਬਦ ਕੀਰਤਨ ਅਤੇ ਕਥਾ ਵਿਚਾਰ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | 15 ਫਰਵਰੀ ਨੂੰ ਆਸਾ ਕੀ ਵਾਰ ਸ੍ਰੀ ਸੁਖਮਨੀ ਸੇਵਾ ਸੁਸਾਇਟੀ, ਫਤਿਹ ਨਗਰ ਜਨਕਪੁਰੀ ਸਰਕਲ (ਵੀਰ ਤੇਜਪਾਲ ਸਿੰਘ), ਗੁਰਮਤਿ ਵਿਚਾਰ ਗਿਆਨੀ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ, ਕੀਰਤਨ ਭਾਈ ਅਮਨਦੀਪ ਸਿੰਘ (ਹਜ਼ੂਰੀ ਰਾਗੀ ਦਰਬਾਰ ਸਾਹਿਬ) ਵਲੋਂ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ (ਕਾਰਜਕਾਰੀ ਜਥੇਦਾਰ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ, ਜਥੇਦਾਰ ਟੇਕ ਸਿੰਘ ਧਨੌਲਾ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਗਿਆਨੀ ਰਣਜੀਤ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ, ਢਾਡੀ ਵਾਰਾਂ ਅਕਾਲ ਅਕੈਡਮੀ ਇੰਟਰਨੈਸ਼ਨਲ ਢਾਡੀ ਜਥਾ ਬੜੂ ਸਾਹਿਬ, ਕੀਰਤਨ ਭਾਈ ਹਰਜੋਤ ਸਿੰਘ ਜ਼ਖਮੀ ਜਲੰਧਰ ਅਤੇ ਡਾ. ਦਵਿੰਦਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬੜੂ ਸਾਹਿਬ ਵਲੋਂ ਸੰਗਤ ਨਾਲ ਸ਼ਬਦ ਕੀਰਤਨ, ਕਥਾ ਅਤੇ ਗੁਰਮਤਿ ਵਿਚਾਰ ਸਾਂਝੇ ਕੀਤੇ ਗਏ | ਵਿਰਸਾ ਸੰਭਾਲ ਸਰਦਾਰੀ ਲਹਿਰ ਵਲੋਂ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ | ਅਕਾਲ ਅਕੈਡਮੀ ਬੜੂ ਸਾਹਿਬ ਵਲੋਂ ਜੋਬ ਫੇਅਰ ਅਤੇ ਚੜ੍ਹਦੀ ਕਲਾ ਗੁਰਮਤਿ ਫੁਲਵਾੜੀ ਕਰਵਾਈ ਗਈ | ਇਸ ਤਹਿਤ ਜੋਬ ਫੇਅਰ ਰਾਹੀਂ ਸੈਂਕੜੇ ਹੀ ਰੋਜ਼ਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਮਿਲਿਆ ਅਤੇ ਗੁਰਮਤਿ ਫੁਲਵਾੜੀ ਰਾਹੀਂ ਬੱਚਿਆ ਨੂੰ ਅਧਿਆਤਮਿਕ ਗਿਆਨ ਨਾਲ ਜੋੜਨ ਲਈ ਸਾਖੀ ਮੁਕਾਬਲਾ, ਗੁਰਮੁਖੀ ਪੱਟੀ, ਚਿੱਤਰਕਾਰੀ (ਪੈਂਟਿੰਗ ਅਤੇ ਡਰਾਇੰਗ), ਕਵਿਤਾ ਉਚਾਰਨ, ਗੁਰਮਤਿ ਪ੍ਰਸ਼ਨੋਤਰੀ ਮੁਕਾਬਲਾ ਅਤੇ ਦਸਤਾਰ ਬੰਦੀ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਸੈਂਕੜੇ ਹੀ ਬੱਚਿਆਂ ਵਲੋਂ ਉਤਸੁਕਤਾ ਨਾਲ ਭਾਗ ਲਿਆ ਗਿਆ | ਇਸ ਪ੍ਰੋਗਰਾਮ ਵਿਚ ਪੰਜਾਬ ਅਤੇ ਬੜੂ ਸਾਹਿਬ ਤੋਂ ਸੰਗਤਾਂ ਨੇ ਭਾਰੀ ਗਿਣਤੀ ਵਿਚ ਹਾਜ਼ਰੀਆਂ ਭਰੀਆਂ | ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਕਲਗ਼ੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਡਾ: ਦਵਿੰਦਰ ਸਿੰਘ ਅਤੇ ਉਪ-ਪ੍ਰਧਾਨ ਭਾਈ ਜਗਜੀਤ ਸਿੰਘ ਨੇ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ |