28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਆਯੁਰਵੈਦਿਕ ਚਿਕਿਤਸਾ ਸਲਾਹ ਕੈਂਪ 22 ਨੂੰ <br/>

ਕੈਂਪ ਦਾ ਪੋਸਟਰ ਜਾਰੀ ਕਰਨ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ, ਨਾਲ ਹਨ ਸਵਾਮੀ ਰਣਜੀਤਾ ਨੰਦ ਅਤੇ ਹੋਰ | <br/> 16-02-2026
ਤਰਨ ਤਾਰਨ, 15 ਫਰਵਰੀ (ਹਰਿੰਦਰ ਸਿੰਘ)-ਸ੍ਰੀ ਆਸ਼ੂਤੋਸ਼ ਮਹਾਰਾਜ ਚਿਕਿਤਸਾ ਕੇਂਦਰ ਦੁਆਰਾ ਆਯੂਰਵੈਦਿਕ ਚਿਕਿਤਸਾ ਸਲਾਹ ਕੈਂਪ ਮਿਤੀ 22 ਫਰਵਰੀ ਦਿਨ ਐਤਵਾਰ ਨੂੰ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਸਤਿਸੰਗ ਆਸ਼ਰਮ ਤਰਨ ਤਾਰਨ ਵਿਖੇ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਸਵਾਮੀ ਰਣਜੀਤਾ ਨੰਦ ਦੇ ਸੱਦੇ 'ਤੇ ਜ਼ਿਲ੍ਹਾ ਕਾਂਗਰਸ ਕਮੇਟੀ ਤਰਨ ਤਾਰਨ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਵਲੋਂ ਵਿਸ਼ੇਸ਼ ਤੌਰ 'ਤੇ ਆਸ਼ਰਮ ਪੁੱਜ ਕੇ ਕੈਂਪ ਸੰਬੰਧੀ ਪੋਸਟਰ ਰਿਲੀਜ਼ ਕੀਤਾ ਗਿਆ | ਇਸ ਮੌਕੇ 'ਤੇ ਸਵਾਮੀ ਰਣਜੀਤਾ ਨੰਦ ਨੇ ਦੱਸਿਆ ਕਿ ਇਸ ਆਯੂਰਵੈਦਿਕ ਕੈਂਪ ਵਿਚ ਪੁਰਾਣੇ ਰੋਗ ਜਿਵੇਂ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਮੋਟਾਪਾ, ਦਮਾ, ਜੋੜਾਂ ਦੇ ਦਰਦ ਆਦਿ ਦਾ ਚੈੱਕਅਪ ਕਰਕੇ ਢੁੱਕਵਾਂ ਇਲਾਜ ਅਤੇ ਸਲਾਹ ਮਸ਼ਵਰਾ ਪ੍ਰਦਾਨ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਸ੍ਰੀ ਆਸ਼ੂਤੋਸ਼ ਮਹਾਰਾਜ ਚਿਕਿਤਸਾ ਕੇਂਦਰ ਨੂਰਮਹਿਲ ਦੇ ਮਾਹਿਰ ਆਯੂਰਵੈਦਿਕ ਡਾਕਟਰ, ਵੈਦ ਹਰੇਕ ਵਿਅਕਤੀ ਦੀ ਪ੍ਰਕਿਰਤੀ, ਸਰੀਰਕ ਬਲ ਅਤੇ ਉਮਰ ਦੇ ਆਧਾਰ 'ਤੇ ਰਿਵਾਇਤੀ ਆਯੂਰਵੈਦਿਕ ਪ੍ਰਣਾਲੀ ਨਾੜੀ ਪ੍ਰੀਖਿਆ, ਆਯੂਰਵੈਦਿਕ ਦਵਾਈਆਂ, ਅਹਾਰ-ਵਿਹਾਰ ਬਦਲਾਅ ਅਤੇ ਪੰਚਕਰਮ ਵਿਧੀਆਂ ਦੁਆਰਾ ਰੋਗਾਂ ਦਾ ਇਲਾਜ ਕਰਦੇ ਹਨ | ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਨਸ਼ਾ ਛੱਡਣ ਲਈ ਦਵਾਈ ਵੀ ਦਿੱਤੀ ਜਾਵੇਗੀ | ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਨੂਰਮਹਿਲ ਸੰਸਥਾਨ ਵਲੋਂ ਲਗਾਏ ਜਾ ਰਹੇ ਇਸ ਕੈਂਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਕੈਂਪ ਦਾ ਇਲਾਕਾ ਵਾਸੀਆਂ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ | ਇਸ ਮੌਕੇ 'ਤੇ ਇੰਦਰਬੀਰ ਸਿੰਘ ਪਹੂਵਿੰਡ, ਹੀਰਾ ਸਿੰਘ ਮੱਲ੍ਹੀ, ਸਾਬੀ ਤਰਨ ਤਾਰਨ, ਮਨਜੀਤ ਸਿੰਘ ਮੁਰਾਦਪੁਰਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੀ-ਪਾਈਟ ਕੈਂਪ ਰਣੀਕੇ ਵਿਖੇ ਅਗਨੀਵੀਰ, ਐਸ.ਐਸ.ਸੀ. ਪੰਜਾਬ ਪੁਲਿਸ ਦੀ ਭਰਤੀ ਲਈ ਮੁਫ਼ਤ ਟ੍ਰੇਨਿੰਗ ਸ਼ੁਰੂ <br/> ਅਗਲੀ ਖ਼ਬਰ ਧੋਖਾਧੜੀ ਕਰਨ 'ਤੇ ਦੋ ਔਰਤਾਂ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।