27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਸਹਿਕਾਰੀ ਖੰਡ ਮਿੱਲ ਸ਼ੇਰੋ ਮੁੜ ਚਾਲੂ ਕਰਨ ਸੰਬੰਧੀ ਵਫ਼ਦ ਦੀ ਮਿੱਲ ਅਧਿਕਾਰੀਆਂ ਨਾਲ ਮੀਟਿੰਗ <br/>

ਅਜੀਤ ਡੈਸਕ 21-02-2026
ਤਰਨ ਤਾਰਨ, 20 ਫਰਵਰੀ (ਇਕਬਾਲ ਸਿੰਘ ਸੋਢੀ)-ਸੰਯੁਕਤ ਕਿਸਾਨ ਮੋਰਚਾ ਵਿਚ ਸ਼ਾਮਿਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਵਫ਼ਦ ਡਿਪਟੀ ਕਮਿਸ਼ਨਰ ਦਫਤਰ ਤਰਨ ਤਾਰਨ ਵਿਖੇ ਸੁਭਾਸ਼ ਚੰਦਰ ਜੀ.ਐੱਮ ਅਜਨਾਲਾ ਅਤੇ ਗੁਰਵਿੰਦਰਪਾਲ ਸਿੰਘ ਜੀ.ਐੱਮ. ਭੋਗਪੁਰ ਨੂੰ | ਇਸ ਮੌਕੇ ਕਿਸਾਨ ਆਗੂਆਂ ਵਲੋਂ ਜੋਰ ਦੇ ਕੇ ਇਹ ਮੰਗ ਕੀਤੀ ਗਈ ਕਿ ਸਹਿਕਾਰੀ ਖੰਡ ਮਿੱਲ ਸ਼ੇਰੋ ਵੀ ਚਾਲੂ ਕੀਤੀ ਜਾਵੇ ਅਤੇ ਇਸਦੀ ਜਬਰੀ ਮਾਲਕੀ ਤਬਦੀਲ ਕਰਨ ਦੀ ਨੀਤੀ ਸਰਕਾਰ ਵਾਪਸ ਲਵੇ | ਵਫ਼ਦ ਵਿਚ ਜਮਹੂਰੀ ਕਿਸਾਨ ਸਭਾ, ਬੀਕੇਯੂ ਏਕਤਾ ਉਗਰਾਹਾਂ, ਕਿਰਤੀ ਕਿਸਾਨ ਯੂਨੀਅਨ, ਕੌਮੀ ਕਿਸਾਨ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਟਾਂਡਾ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਏਕਤਾ ਪੰਜਾਬ ਆਦਿ ਜਥੇਬੰਦੀਆਂ ਦੇ ਆਗੂ ਸ਼ਾਮਿਲ ਸਨ | ਕਿਸਾਨ ਆਗੂਆਂ ਨੇ ਕਿਹਾ ਕਿ ਸਬੰਧਤ ਅਧਿਕਾਰੀ ਮਿੱਲ ਦੇ ਸ਼ੁਰੂ ਹੋਣ ਅਤੇ ਉਸਦੀ ਪਹਿਲੀ ਕਮੇਟੀ ਬਣਨ ਅਤੇ ਮਿੱਲ ਵਿਚ ਕਿਸਾਨਾਂ ਦੇ 60 ਫੀਸਦੀ ਸ਼ੇਅਰ ਹੋਣ ਦੇ ਬਾਵਜੂਦ ਮਿਲਦੀ ਮਾਲਕੀ ਨੂੰ ਆਪਣੀ ਮਰਜ਼ੀ ਨਾਲ ਸਰਕਾਰ ਅੱਗੇ ਤਬਦੀਲ ਨਹੀਂ ਕਰ ਸਕਦੀ | ਜੇਕਰ ਸਰਕਾਰ ਨੇ ਆਪਣਾ ਇਹ ਧੱਕੇਸ਼ਾਹੀ ਵਾਲਾ ਰਵੱਈਆ ਨਾ ਬਦਲਿਆ ਤਾਂ ਆਉਣ ਵਾਲੇ ਦਿਨਾਂ ਵਿਚ ਸ਼ੂਗਰ ਮਿਲ ਸ਼ੇਰੋਂ ਦੇ ਸਾਹਮਣੇ ਲਗਾਤਾਰ ਮੋਰਚਾ ਲਗਾਇਆ ਜਾਵੇਗਾ | ਪੰਜਾਬ ਸਰਕਾਰ ਆਪਣੇ ਚੋਣ ਮੈਨੀਫੈਸਟੋ ਵਿਚ ਬਦਲਵੀਂ ਖੇਤੀ ਨੀਤੀ ਬਾਰੇ ਕੀਤੇ ਵਾਅਦੇ ਅਨੁਸਾਰ ਇਹ ਮਿਲ ਮੁੜ ਤੋਂ ਚਾਲੂ ਕਰੇ | ਵਫ਼ਦ ਵਿਚ ਮੇਹਰ ਸਿੰਘ ਸਖੀਰਾ, ਨਛੱਤਰ ਸਿੰਘ ਮੁਗਲਚੱਕ, ਦਲਜੀਤ ਸਿੰਘ ਦਿਆਲਪੁਰਾ, ਮੁਖਤਾਰ ਸਿੰਘ ਮੱਲਾ, ਮਨਜੀਤ ਸਿੰਘ ਬੱਗੂ, ਤਰਸੇਮ ਸਿੰਘ ਲੁਹਾਰ, ਗੁਰਚਰਨ ਸਿੰਘ ਸਭਰਾ, ਭੁਪਿੰਦਰ ਸਿੰਘ ਪੰਡੋਰੀ ਤਖਤਮੱਲ, ਜਤਿੰਦਰਪਾਲ ਸਿੰਘ, ਦਲਵਿੰਦਰ ਸਿੰਘ ਨੌਸ਼ਹਿਰਾ ਪੰਨੂਆਂ, ਗੁਰਪ੍ਰੀਤ ਸਿੰਘ ਗੰਡੀਵਿੰਡ, ਰਤਨ ਸਿੰਘ ਢੰਡ, ਹਰਜੀਤ ਸਿੰਘ ਝੀਤਾ ਅਤੇ ਪ੍ਰਗਟ ਸਿੰਘ ਸ਼ੇਰੋ ਸ਼ਾਮਿਲ ਸਨ | ਕਿਸਾਨ ਆਗੂਆਂ ਵਲੋਂ ਮੰਗੀ ਜਾਣਕਾਰੀ ਇਨ੍ਹਾਂ ਅਧਿਕਾਰੀਆਂ ਵਲੋਂ ਜਲਦੀ ਉਪਲਬਧ ਕਰਨ ਦਾ ਭਰੋਸਾ ਦਿਵਾਇਆ ਗਿਆ |

ਪਿਛਲੀ ਖ਼ਬਰ ਦਿਨ-ਦਿਹਾੜੇ ਹੋ ਰਹੀਆਂ ਕਤਲੋਗਾਰਤ ਦੀਆਂ ਘਟਨਾਵਾਂ ਕਰ ਕੇ ਲੋਕਾਂ ਵਿਚ ਬਣਿਆ ਖੌਫ਼ - ਰਾਜਬੀਰ ਸਿੰਘ ਭੁੱਲਰ <br/> ਅਗਲੀ ਖ਼ਬਰ ਵਿਧਾਇਕ ਧੁੰਨ ਦੇ ਯਤਨਾਂ ਸਦਕਾ ਸਰਕਾਰ ਨੇ ਖੇਮਕਰਨ ਹਲਕੇ ਦੇ ਵਿਕਾਸ ਲਈ ਗ੍ਰਾਂਟਾਂ ਜਾਰੀ ਕੀਤੀਆਂ-ਬਲਵੰਤ ਸਿੰਘ ਸੰਧੂ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।