ਖੇਮਕਰਨ, 28 ਫਰਵਰੀ (ਰਾਕੇਸ਼ ਕੁਮਾਰ ਬਿੱਲਾ)- 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸੀਨੀਅਰ 'ਆਪ' ਆਗੂ ਮੁਨੀਸ ਸਿਸੋਦੀਆ ਨੂੰ ਦਿੱਲੀ ਦੀ ਅਦਾਲਤ ਵਲੋਂ ਬਰੀ ਕਰਨ ਦੇ ਫੈਸਲਾ ਦਾ ਸਵਾਗਤ ਕਰਦੇ ਹੋਏ ਸਥਾਨਕ 'ਆਪ' ਆਗੂ ਨਗਰ ਪੰਚਾਇਤ ਖੇਮਕਰਨ ਦੇ ਸੀਨੀਅਰ ਮੀਤ ਪ੍ਰਧਾਨ ਮੰਗਤ ਰਾਮ ਗੁਲਾਟੀ ਤੇ ਸਾਬਕਾ ਸੀਨੀ ਮੀਤ ਪ੍ਰਧਾਨ ਆੜ੍ਹਤੀ ਹਰਭਜਨ ਸਿੰਘ ਸੰਧੂ ਖੇਮਕਰਨ ਨੇ ਕਿਹਾ ਕਿ ਅਦਾਲਤ ਦੇ ਇਸ ਇਤਿਹਾਸਕ ਫੈਸਲੇ ਨੇ ਜਿੱਥੇ ਦੇਸ਼ ਦੀ ਸੱਤਾ 'ਤੇ ਰਾਜ ਕਰ ਰਹੀ ਭਾਜਪਾ ਦਾ ਰਾਜਸੀ ਬਦਲਾਖੌਰੀ ਕਰਨ ਦਾ ਚਿਹਰਾ ਨੰਗਾ ਹੋ ਗਿਆ ਹੈ, ਉੱਥੇ ਦੇਂਸ਼ ਦੇ ਕਾਨੂੰਨ ਵੀ ਜਨਤਾ ਦਾ ਵਿਸ਼ਵਾਸ਼ ਹੋਰ ਵਧਿਆ ਹੈ | ਉਕਤ ਆਗੂਆਂ ਇਸ ਘਟਨਾ ਨੂੰ ਸੱਚਾਈ ਦੀ ਇਕ ਹੋਰ ਜਿੱਤ ਦੱਸਦੇ ਹੋਏ ਦਾਅਵੇ ਨਾਲ ਕਿਹਾ ਕਿ ਕੇਂਦਰੀ ਮੋਦੀ ਸਰਕਾਰ ਵਲੋਂ ਆਮ ਆਦਮੀ ਪਾਰਟੀ ਦੇ ਵੱਧਦੇ ਗ੍ਰਾਫ ਨਨੂੰ ਦੱਬਣ ਵਾਸਤੇ ਕੀਤੇ ਗਏ ਨਾਜਾਇਜ਼ ਪਰਚੇ ਅੱਜ ਲੋਕਾਂ ਸਾਹਮਣੇ ਨੰਗੇ ਹੋ ਗਏ ਹਨ ਕਿਉਕਿ ਅਦਾਲਤ ਨੇ ਸਰਕਾਰ ਅਤੇ ਵਿਜੀਲੈਂਸ ਵਿਭਾਗ ਨੂੰ ਲਾਈ ਫਿਟਕਾਰ ਵਿਚ ਕਿਹਾ ਹੈ ਕਿ ਇਹ ਕੇਸ ਬਿਲਕੁਲ ਬੇਬੁਨਿਆਦ ਸਨ, ਜਿਸ ਵਿਚ ਕੋਈ ਵੀ ਸੱਚਾਈ ਨਹੀਂ ਸੀ | ਜਿਸ ਤੋ ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਮੋਦੀ ਸਰਕਾਰ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਬਦਨਾਮ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ |
ਅਦਾਲਤ ਨੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਬਰੀ ਕਰ ਕੇ ਭਾਜਪਾ ਦਾ ਬਦਲਾਖੋਰੀ ਚਿਹਰਾ ਨੰਗਾ ਕੀਤਾ-ਸੰਧੂ, ਗੁਲਾਟੀ <br/>
ਅਜੀਤ ਡੈਸਕ
01-03-2026