14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

14 ਮਾਰਚ ਦੀ ਭਾਜਪਾ ਦੀ ਮੋਗਾ ਰੈਲੀ ਇਤਿਹਾਸਕ ਹੋਵੇਗੀ- ਡਾ. ਵੇਈਾਪੂੲੀਂ <br/>

ਅਜੀਤ ਡੈਸਕ 01-03-2026
ਫਤਿਆਬਾਦ, 27 ਫਰਵਰੀ (ਹਰਵਿੰਦਰ ਸਿੰਘ ਧੂੰਦਾ)-ਪੰਜਾਬ ਵਿਚ ਆ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਰ ਪਾਰਟੀ ਤਾਣ ਲਗਾ ਰਹੀ ਹੈ, ਜਿਸ ਦੇ ਸੰਦਰਭ ਵਿਚ ਭਾਰਤੀ ਜਨਤਾ ਪਾਰਟੀ ਵਲੋਂ ਕਾਰਵਾਈ ਜਾ ਰਹੀ ਵਿਸ਼ਾਲ ਰੈਲੀ ਜਿਸ ਨੂੰ ਸੰਬੋਧਨ ਕਰਨ ਲਈ ਅਮਿਤ ਸ਼ਾਹ ਗ੍ਰਹਿ ਮੰਤਰੀ ਭਾਰਤ ਸਰਕਾਰ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ | ਜਿਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਲਈ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਵਲੋੋਂ ਸਾਰੇ ਆਗੂਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ | ਇਸ ਰੈਲੀ ਬਾਰੇ ਗੱਲ ਕਰਦਿਆਂ ਡਾਕਟਰ ਅਵਤਾਰ ਸਿੰਘ ਵੇੲੀਂਪੂਈ ਜ਼ਿਲ੍ਹਾ ਪ੍ਰਧਾਨ ਬੀਜੇਪੀ ਕਿਸਾਨ ਮੋਰਚਾ ਨੇ ਕਿਹਾ ਕੇ ਇਸ ਰੈਲੀ ਤੋਂ ਪੰਜਾਬ ਵਿਚ ਚਿਰਾਂ ਤੋਂ ਲਟਕਦੀਆਂ ਆਂ ਰਹੀਆਂ ਮੰਗਾ ਜਿਵੇਂ ਕਿ ਬੰਦੀ ਸਿੰਘਾਂ ਦੀ ਰਿਹਾਈ, ਕਿਸਾਨਾਂ ਦੇ ਐੱਮ.ਐੱਸ.ਪੀ.ਦੇ ਮਸਲੇ, ਮਜ਼ਦੂਰਾਂ ਨੂੰ ਮਿਲਦੀਆਂ ਸਹੂਲਤਾਂ ਬਾਰੇ ਮਸਲੇ, ਪੰਜਾਬ ਵਿਚ ਵੱਧ ਰਿਹਾ ਗੈਂਗਸਟਰਵਾਦ, ਨਿੱਤ ਨਸ਼ਿਆਂ ਨਾਲ਼ ਮਰ ਰਹੇ ਮਾਵਾਂ ਦੇ ਪੁੱਤ, ਨਿਤ ਦਿਨ ਫਿਰੌਤੀਆ ਦੀਆਂ ਕਾਲਾਂ ਜਿਸ ਵਿਚ ਪੰਜਾਬ ਸਰਕਾਰ ਬੁਰੀ ਤਰਾਂ ਫੇਲ੍ਹ ਹੋ ਚੁਕੀ ਹੈ | ਡਾ.ਅਵਤਾਰ ਸਿੰਘ ਵੇੲੀਂਪੂਈ ਨੇ ਕਿਹਾ ਕਿ ਇਸ ਮੌਕੇ 'ਤੇ ਲੋਕਾਂ ਨੂੰ ਸਿਰਫ ਭਾਰਤੀ ਜਨਤਾ ਪਾਰਟੀ ਵਿਚ ਆਸ ਦੀ ਕਿਰਨ ਦਿਖਾਈ ਦੇ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਰੈਲੀ ਪੰਜਾਬ ਦੇ ਭਵਿੱਖ ਲਈ ਅਹਿਮ ਮੰਨੀ ਜਾ ਰਹੀ ਹੈ | ਇਸ ਮੌਕੇ ਡਾਕਟਰ ਵੇਈੰਪੂਈ ਦੇ ਨਾਲ਼ ਕੁਲਦੀਪ ਸਿੰਘ ਮਾਲਮੋਹਰੀ, ਮੇਹਰ ਸਿੰਘ ਬਾਣੀਆਂ, ਸੁੱਖਵਿੰਦਰ ਸਿੰਘ ਜਿਓਬਾਲਾ ਤਿੰਨੇ ਮੰਡਲ ਪ੍ਰਧਾਨ ਬੀਜੇਪੀ, ਗੁਰਪਾਲ ਸਿੰਘ ਸਰਪੰਚ ਵਰਿਆਂ, ਫੌਜੀ ਜੁਗਰਾਜ ਸਿੰਘ ਤੁੰਗ, ਪਿ੍ੰਸੀਪਲ ਬਲਦੇਵ ਸਿੰਘ ਮੰਡ, ਜਥੇ. ਸਵਰਨ

ਪਿਛਲੀ ਖ਼ਬਰ ਟੈੱਟ ਦੇ ਮਸਲੇ ਨੂੰ ਲੈ ਕੇ ਅਧਿਆਪਕਾਂ ਦੀ ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਨਾਲ ਹੋਈ ਮੀਟਿੰਗ <br/> ਅਗਲੀ ਖ਼ਬਰ ਕਿਸਾਨ ਆਗੂਆਂ ਨੂੰ ਰਿਹਾਅ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।