14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਤੇਜ਼ੀ ਨਾਲ ਬਦਲ ਰਹੇ ਸਮੇਂ 'ਚ ਸਿੱਖਿਆ ਪ੍ਰਣਾਲੀ ਨੂੰ ਨਵੀਆਂ ਲੋੜਾਂ ਦੇ ਅਨੁਸਾਰ ਢਾਲਣਾ ਬਹੁਤ ਜ਼ਰੂਰੀ-ਵਾਈਸ ਚਾਂਸਲਰ <br/>

ਅਜੀਤ ਡੈਸਕ 01-03-2026
ਅੰਮਿ੍ਤਸਰ, 28 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਵਲੋਂ ਸਿੱਖਣ ਦੇ ਮਾਹੌਲ ਨੂੰ ਵਿਕਾਸ ਲਈ ਬਦਲਣ, ਨਵਚਾਰ ਨੂੰ ਉਤਸ਼ਾਹਿਤ ਕਰਨ ਅਤੇ ਟਿਕਾਊ ਵਿਕਾਸ ਦੀਆਂ ਦਿਸ਼ਾਵਾਂ ਉੱਤੇ ਆਧਾਰਿਤ ਦੋ ਦਿਨਾਂ ਅੰਤਰਰਾਸ਼ਟਰੀ ਸੰਮੇਲਨ ਯੂਨੀਵਰਸਿਟੀ ਕੈਂਪਸ ਆਰੰਭ ਹੋਇਆ | ਇਹ ਸੰਮੇਲਨ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਦੂਰਦਰਸ਼ੀ ਅਗਵਾਈ ਅਤੇ ਲਗਾਤਾਰ ਪ੍ਰੇਰਣਾ ਹੇਠ ਆਯੋਜਿਤ ਕੀਤਾ ਗਿਆ | ਉਦਘਾਟਨੀ ਭਾਸ਼ਣ ਦੌਰਾਨ ਵਾਈਸ-ਚਾਂਸਲਰ ਨੇ ਕਿਹਾ ਕਿ ਤੇਜ਼ੀ ਨਾਲ ਬਦਲ ਰਹੇ ਸਮੇਂ ਵਿੱਚ ਸਿੱਖਿਆ ਪ੍ਰਣਾਲੀ ਨੂੰ ਨਵੀਆਂ ਲੋੜਾਂ ਦੇ ਅਨੁਸਾਰ ਢਾਲਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਜ਼ੋਰ ਦਿੱਤਾ ਕਿ ਨਵਚਾਰ, ਨੈਤਿਕ ਮੁੱਲਾਂ ਅਤੇ ਨੇਤਿ੍ਤਵ ਦੀ ਤਿਆਰੀ ਨੂੰ ਇਕੱਠੇ ਅੱਗੇ ਵਧਾਇਆ ਜਾਵੇ ਤਾਂ ਜੋ ਵਿਦਿਆਰਥੀ ਭਵਿੱਖ ਦੀਆਂ ਚੁਣੌਤੀਆਂ ਦਾ ਸਮਰੱਥ ਤੌਰ 'ਤੇ ਸਾਹਮਣਾ ਕਰ ਸਕਣ | ਉਨ੍ਹਾਂ ਕਿਹਾ ਕਿ ਸਿੱਖਿਆ ਮਨੁੱਖੀ ਮੁੱਲਾਂ ਨਾਲ ਜੁੜੀ ਰਹੇ, ਇਹ ਸੰਸਥਾਵਾਂ ਦੀ ਮੁੱਖ ਜ਼ਿੰਮੇਵਾਰੀ ਹੈ | ਮੁੱਖ ਮਹਿਮਾਨ ਡਾ. ਪੰਕਜ ਅਰੋੜਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਅਧਿਆਪਕ ਸਿੱਖਿਆ ਨੂੰ ਸਮੇਂ ਦੇ ਨਾਲ ਬਦਲਣਾ ਲਾਜ਼ਮੀ ਹੈ ਅਤੇ ਇਸਦਾ ਆਧਾਰ ਨਵਚਾਰ, ਸਮਾਵੇਸ਼ਤਾ ਅਤੇ ਟਿਕਾਊ ਸੋਚ ਹੋਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਸਿੱਖਣ ਦੀ ਪ੍ਰਕਿਰਿਆ ਸਿਰਫ਼ ਪੁਸਤਕੀ ਗਿਆਨ ਤਕ ਸੀਮਿਤ ਨਹੀਂ ਰਹਿਣੀ ਚਾਹੀਦੀ, ਸਗੋਂ ਪਾਠ ਪੜ੍ਹਾਉਣ ਦੇ ਢੰਗਾਂ ਅਤੇ ਵਿਚਾਰਧਾਰਾ 'ਚ ਵੀ ਨਵੇਂ ਪ੍ਰਯੋਗ ਲਿਆਉਣੇ ਲੋੜੀਂਦੇ ਹਨ | ਉਨ੍ਹਾਂ ਅਧਿਆਪਕਾਂ ਨੂੰ ਹਿੰਮਤ, ਦਇਆ, ਸਮਰਪਣ ਅਤੇ ਪ੍ਰਭਾਵਸ਼ਾਲੀ ਸੰਚਾਰ ਰਾਹੀਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਦਾ ਸੰਦੇਸ਼ ਦਿੱਤਾ | ਸੰਮੇਲਨ ਦੌਰਾਨ ਗੋਲ-ਮੇਜ਼ ਚਰਚਾ ਵਿਚ ਸਿੱਖਿਆ ਪ੍ਰਬੰਧਨ, ਨੀਤੀ ਲਾਗੂ ਕਰਨ, ਸੰਸਥਾਗਤ ਸੁਧਾਰ ਅਤੇ ਆਧੁਨਿਕ ਤਕਨੀਕੀ ਉਪਯੋਗ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਦੇਸ਼ ਭਰ ਤੋਂ ਪਹੁੰਚੇ ਤਿੰਨ ਸੌ ਤੋਂ ਵੱਧ ਪ੍ਰਤੀਨਿਧੀਆਂ ਨੇ ਆਪਣੇ ਸ਼ੋਧ-ਪੱਤਰ ਅਤੇ ਦਿ੍ਸ਼ ਪੇਸ਼ਕਾਰੀਆਂ ਰਾਹੀਂ ਨੇਤਿ੍ਤਵ, ਸਮਾਵੇਸ਼ੀ ਸਿੱਖਿਆ, ਪਾਠਕ੍ਰਮ ਨਵਚਾਰ ਅਤੇ ਟਿਕਾਊ ਵਿਕਾਸ ਨਾਲ ਜੁੜੇ ਵਿਸ਼ਿਆਂ 'ਤੇ ਵਿਚਾਰ ਸਾਂਝੇ ਕੀਤੇ | ਅਖ਼ੀਰ 'ਚ ਵਿਭਾਗ ਮੁਖੀ ਵਲੋਂ ਧੰਨਵਾਦ ਪ੍ਰਸਤਾਵ ਪੇਸ਼ ਕਰਦਿਆਂ ਕਿਹਾ ਗਿਆ ਕਿ ਸਿੱਖਿਆ ਦਾ ਅਰਥ ਕੇਵਲ ਪ੍ਰਸ਼ਾਸਨ ਨਹੀਂ, ਸਗੋਂ ਰਚਨਾਤਮਕਤਾ, ਅਨੁਕੂਲਤਾ

ਪਿਛਲੀ ਖ਼ਬਰ ਹਰਸ਼ ਅਰੋੜਾ ਆਮ ਆਦਮੀ ਪਾਰਟੀ ਦੇ ਸਿੱਖਿਆ ਹਲਕਾ ਕੋਆਰਡੀਨੇਟਰ ਨਿਯੁਕਤ ਅਗਲੀ ਖ਼ਬਰ ਧਰਮ ਪ੍ਰਚਾਰ ਕਮੇਟੀ ਤੇ ਸ਼੍ਰੋਮਣੀ ਕਮੇਟੀ ਦੇ ਸੇਵਾ ਮੁਕਤ ਹੋਏ ਚਾਰ ਕਰਮਚਾਰੀ ਸਕੱਤਰ ਕਾਹਲਵਾਂ ਤੇ ਹੋਰਨਾਂ ਅਧਿਕਾਰੀਆਂ ਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।