08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਨਕਾਬਪੋਸ਼ ਲੁਟੇਰਿਆਂ ਨੇ ਮੁਨੀਮ ਕੋਲੋਂ ਪਿਸਤੌਲ ਨੋਕ 'ਤੇ ਲੁੱਟੇ ਸਾਢੇ ਸੋਲਾਂ ਹਜ਼ਾਰ ਰੁਪਏ <br/>

ਅਜੀਤ ਡੈਸਕ 02-03-2026
ਖਾਲੜਾ, 1 ਮਾਰਚ (ਜੱਜਪਾਲ ਸਿੰਘ ਜੱਜ)-ਕਸਬਾ ਖਾਲੜਾ ਤੋਂ ਕਰੀਬ ਇਕ ਕਿਲੋਮੀਟਰ ਦੀ ਦੂਰੀ ਤੇ ਪਿੰਡ ਨਾਰਲੀ ਨੂੰ ਜਾਂਦਿਆਂ ਤਿੰਨ ਨਕਾਬਪੋਸ਼ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ 'ਤੇ ਇਕ ਰਾਹਗੀਰ ਕੋਲੋਂ 16,500 ਰੁਪਏ ਲੁੱਟ ਕੇ ਲੈ ਜਾਣ ਦੀ ਖ਼ਬਰ ਹੈ | ਕੁਲਦੀਪ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਨਾਰਲੀ ਜੋ ਦਾਣਾ ਮੰਡੀ ਖਾਲੜਾ ਵਿਖੇ ਕਰਨਦੀਪ ਟ੍ਰੇਡਿੰਗ ਕੰਪਨੀ ਦੀ ਆੜ੍ਹਤ 'ਤੇ ਮੁਨੀਮ ਲੱਗਾ ਹੋਇਆ ਹੈ, ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 27 ਫਰਵਰੀ ਨੂੰ ਉਹ ਕਰੀਬ ਪੌਣੇ ਦੋ ਵਜੇ ਕਸਬਾ ਖਾਲੜਾ ਤੋਂ ਅਪਰਬਾਰੀ ਦੁਆਬ ਨਹਿਰ ਦੇ ਨਾਲ ਬਣੀ ਪੱਕੀ ਸੜਕ ਰਾਹੀਂ ਪਿੰਡ ਨਾਰਲੀ ਵੱਲ ਨੂੰ ਜਾ ਰਿਹਾ ਸੀ ਕਿ ਜਦੋਂ ਉਹ ਖਾਲੜਾ ਤੇ ਨਾਰਲੀ ਪਿੰਡ ਦੇ ਵਿਚਕਾਰ ਪਹੁੰਚਿਆ ਤਾਂ ਕਸਬਾ ਖਾਲੜਾ ਵਾਲੇ ਪਾਸਿਓਾ ਇਕ ਮੋਟਰਸਾਈਕਲ 'ਤੇ ਆਏ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਉਸ ਦੇ ਅੱਗੇ ਮੋਟਰਸਾਈਕਲ ਕਰ ਦਿੱਤਾ ਅਤੇ ਜਦੋਂ ਤੱਕ ਉਹ ਆਪਣੇ ਆਪ ਨੂੰ ਸੰਭਾਲਦਾ, ਮੋਟਰਸਾਈਕਲ ਤੋਂ ਉਤਰ ਕੇ ਦੋ ਲੁਟੇਰਿਆਂ ਨੇ ਉਸ ਦੀ ਕੰਨਪਟੀ ਤੇ ਪਿਸਤੌਲ ਰੱਖ ਦਿੱਤਾ ਅਤੇ ਉਸ ਦੀ ਜੇਬ ਵਿੱਚੋਂ ਸਾਡੇ 16 ਹਜ਼ਾਰ ਰੁਪਏ ਦੀ ਨਗਦੀ ਜਬਰੀ ਲੁੱਟ ਲਈ ਅਤੇ ਫਿਰ ਦੁਬਾਰਾ ਕਸਬਾ ਖਾਲੜਾ ਵੱਲ ਨੂੰ ਮੋਟਰਸਾਈਕਲ 'ਤੇ ਫ਼ਰਾਰ ਹੋ ਗਏ | ਉਨ੍ਹਾਂ ਦੱਸਿਆ ਕਿ ਇਹ ਨਕਦੀ ਆੜ੍ਹਤ ਦੀ ਸੀ ਅਤੇ ਉਸਨੇ ਪਿੰਡ ਨਾਰਲੀ ਵਿਖੇ ਆਪਣੇ ਕਿਸੇ ਗ੍ਰਾਹਕ ਨੂੰ ਦੇਣੇ ਸਨ | ਉਕਤ ਵਿਅਕਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਉਹ ਕਸਬਾ ਖਾਲੜਾ ਤੋਂ ਪਿੰਡ ਨਾਰਲੀ ਵੱਲ ਨੂੰ ਮੁੜਿਆ ਸੀ ਤਾਂ ਉੱਥੇ ਇੱਕ ਆਈ. ਟਵੰਟੀ ਕਾਰ ਖਲੋਤੀ ਸੀ, ਜਿਸ ਦਾ ਉਹ ਨੰਬਰ ਨਹੀਂ ਪੜ੍ਹ ਸਕਿਆ ਅਤੇ ਉਸ ਵਿਚ ਇਕ ਵਿਅਕਤੀ ਬੈਠਾ ਸੀ ਅਤੇ ਉਸ ਨੂੰ ਸ਼ੱਕ ਹੈ ਕਿ ਉਕਤ ਉਹ ਕਾਰ ਵਿਚ ਬੈਠਾ ਵਿਅਕਤੀ ਵੀ ਉਕਤ ਲੁਟੇਰਿਆਂ ਦਾ ਸਾਥੀ ਹੋਵੇਗਾ, ਜਿਸ ਨੇ ਆਪਣੇ ਸਾਥੀਆਂ ਨੂੰ ਜਾਣਕਾਰੀ ਦੇ ਕੇ ਲੁੱਟ ਕਰਵਾਈ ਹੋਵੇਗੀ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਉਨ੍ਹਾਂ ਥਾਣਾ ਖਾਲੜਾ ਵਿਖੇ ਦਰਖਾਸਤ ਦੇ ਦਿੱਤੀ ਹੈ | ਇੱਥੇ ਇਹ ਵਰਨਣ ਯੋਗ ਹੈ ਕਿ ਜਿਹੜੀਆਂ ਸੜਕਾਂ 'ਤੇ ਆਵਾਜਾਈ ਘੱਟ ਹੁੰਦੀ ਹੈ ਉਸ 'ਤੇ ਜਾਂਦੇ ਰਾਹਗੀਰਾਂ ਨੂੰ ਲੁਟੇਰਿਆਂ ਵਲੋਂ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਜਿਸ ਨੂੰ ਮੁੱਖ ਰੱਖਦਿਆਂ ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਇੰਨ੍ਹਾਂ ਸੁਨਸਾਨ ਸੜਕਾਂ ਤੇ ਪੁਲਿਸ ਦੀ ਗਸ਼ਤ ਵਧਾਈ ਜਾਵੇ |

ਪਿਛਲੀ ਖ਼ਬਰ ਇਕ ਪਿਸਟਲ ਅਤੇ ਮੈਗਜ਼ੀਨ ਸਮੇਤ ਇਕ ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਹੈਰੋਇਨ, ਡਰੱਗ ਮਨੀ ਅਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ ਤਿੰਨ ਵਿਅਕਤੀ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।