28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਆਸ਼ਾ ਵਰਕਰ ਯੂਨੀਅਨ ਨੇ ਬਾਈਕਾਟ ਦੇ ਆਖ਼ਰੀ ਦਿਨ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ <br/>

ਅਜੀਤ ਡੈਸਕ 29-03-2026
ਤਰਨ ਤਾਰਨ, 28 ਮਾਰਚ (ਪਰਮਜੀਤ ਜੋਸ਼ੀ)-ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਜ਼ਿਲ੍ਹਾ ਤਰਨ ਤਾਰਨ ਦੇ ਆਗੂ ਸੀਮਾ ਸੋਹਲ, ਕੁਲਵੰਤ ਕੌਰ ਮੀਆਵਿੰਡ, ਰਾਜਵਿੰਦਰ ਕੌਰ ਚਾਹਲ, ਰਵਿੰਦਰਜੀਤ ਕੌਰ ਸ਼ੇਖ, ਸੰਦੀਪ ਤਰਨ ਤਾਰਨ, ਮਨਜੀਤ ਕੌਰ ਗੋਹਲਵੜ੍ਹ ਦੀ ਅਗਵਾਈ ਵਿਚ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਇਕੱਠੇ ਹੋ ਕੇ ਰੋਸ ਮੁਜ਼ਾਹਰਾ ਕਰਨ ਉਪਰੰਤ ਸ਼ਹਿਰ 'ਚ ਰੋਸ ਮਾਰਚ ਕਰਦਿਆਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ | ਰੋਸ ਮਾਰਚ ਨੂੰ ਸੰਬੋਧਨ ਕਰਦਿਆਂ ਆਸ਼ਾ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਚਾਰ ਸਾਲ ਦੇ ਕਾਰਜ ਕਾਲ ਵਿਚ ਜੋ ਵਰਕਰਾਂ ਤੋਂ ਸਿਹਤ ਵਿਭਾਗ 'ਚ ਬਿਨਾਂ ਭੱਤਿਆਂ 'ਤੇ ਕੰਮ ਲਿਆ ਹੈ, ਉਸ ਦੀ ਭਰਭਾਈ ਕੌਣ ਕਰੇਗਾ | ਇਸ ਦੀ ਮੋਰਚਾ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦਾ ਹੈ | ਸਰਕਾਰ ਸਾਡੇ ਬਣਦੇ ਹੱਕਾਂ ਲਈ ਗੱਲਬਾਤ ਕਰਨ ਲਈ ਤਿਆਰ ਨਹੀਂ | ਪੰਜਾਬ ਸਰਕਾਰ ਦੇ ਸੰਯੁਕਤ ਪ੍ਰਮੁੱਖ ਸਕੱਤਰ ਨਵਰਾਜ ਸਿੰਘ ਬਰਾੜ, ਐੱਮ.ਡੀ. ਮੋਨਿਕਾ ਬੱਬਰ ਦੇ 25 ਮਾਰਚ ਵਾਲੀ ਮੀਟਿੰਗ 'ਚ ਦਿੱਤੇ ਹੋਏ ਭਰੋਸੇ 'ਤੇ ਰੋਸ ਰੈਲੀਆਂ ਕਰਦੇ ਹੋਏ ਪ੍ਰੋਗਰਾਮ ਮੁਲਤਵੀ ਕੀਤਾ ਗਿਆ ਅਤੇ 1 ਅਪ੍ਰੈਲ ਨੂੰ ਕਾਮਰੇਡ ਸਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਸਾਂਝੇ ਮੋਰਚੇ ਦੀ ਮੀਟਿੰਗ ਬੁਲਾ ਕੇ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਵਰਕਰਾਂ ਮੰਗਾਂ ਪ੍ਰਤੀ ਨਾ ਪੱਖੀ ਹੁੰਗਾਰੇ ਖਿਲਾਫ਼ ਧੂਰੀ ਹਲਕੇ 'ਚ ਪੱਕੇ ਮੋਰਚੇ ਲਗਾ ਕਿ ਵੱਡੇ ਐਕਸ਼ਨ ਉਲੀਕੇ ਜਾਣਗੇ | ਇਸ ਮੌਕੇ ਪੂਨਮ ਤਰਨ ਤਾਰਨ, ਰਣਜੀਤ ਕੌਰ ਕੋਟ ਧਰਮਚੰਦ, ਪਰਮਜੀਤ ਮਾਲੂਵਾਲ, ਰਾਜ ਸ਼ਰਮਾ ਪੰਜਵੜ੍ਹ, ਰਮਨਦੀਪ ਕੌਰ ਨੂਰਦੀ, ਪਰਸਿੰਨ ਕੌਰ ਮੰਨਣ, ਬਲਵਿੰਦਰ ਕੌਰ ਝਬਾਲ, ਦਵਿੰਦਰ ਕੌਰ ਝਬਾਲ, ਪ੍ਰਭਜੀਤ ਝਬਾਲ, ਦਵਿੰਦਰ ਨੌਰੰਗਾਬਾਦ, ਮਨਦੀਪ ਕੌਰ ਝਬਾਲ, ਨੀਲੂ ਝਬਾਲ ਆਦਿ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਜੱਜ ਮੈਡੀਕਲ ਸਟੋਰ 'ਤੇ ਚੱਲੀਆਂ ਦਿਨ ਦਿਹਾੜੇ ਗੋਲੀਆਂ, ਨੌਜਵਾਨ ਜ਼ਖਮੀ <br/> ਅਗਲੀ ਖ਼ਬਰ ਆਖਿਰ ਕਦੋਂ ਮਿਲੇਗੀ ਤਰਨ ਤਾਰਨ ਸ਼ਹਿਰ ਨਿਵਾਸੀਆਂ ਨੂੰ ਟ੍ਰੈਫਿਕ ਸਮੱਸਿਆ ਤੋਂ ਨਿਯਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।