02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸ.ਸ.ਸ. ਸਕੂਲ ਮੀਆਂਵਿੰਡ ਦੇ ਸਾਲਾਨਾ ਪ੍ਰੀਖਿਆ ਦੇ ਨਤੀਜੇ ਸ਼ਾਨਦਾਰ ਰਹੇ <br/>

ਅਜੀਤ ਡੈਸਕ 29-03-2026
ਮੀਆਂਵਿੰਡ, 28 ਮਾਰਚ (ਸੰਧੂ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਆਂਵਿੰਡ ਦੇ ਪਿ੍ੰਸੀਪਲ ਬਰਿੰਦਰਜੀਤ ਸਿੰਘ ਦੀ ਰਹਿਨੁਮਾਈ ਹੇਠ ਸਾਲਾਨਾ ਪ੍ਰੀਖਿਆ ਦੇ ਸਬੰਧ ਵਿੱਚ ਇਕ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਵਿਚ ਵੱਖ-ਵੱਖ ਪਿੰਡਾਂ ਤੋਂ ਆਏ ਬੱਚਿਆਂ ਦੇ ਮਾਤਾ ਪਿਤਾ ਨੇ ਸਕੂਲ ਵਿਚ ਹਾਜ਼ਰੀ ਭਰੀ | ਸੰਬੋਧਨ ਵਿਚ ਪਿ੍ੰਸੀਪਲ ਬਰਿੰਦਰਜੀਤ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਕੂਲ ਦਾ ਨਤੀਜਾ ਬਹੁਤ ਵਧੀਆ ਰਿਹਾ ਹੈ | ਇਸ ਮੌਕੇ ਉਨ੍ਹਾਂ ਵੱਖ-ਵੱਖ ਜਮਾਤਾਂ ਵਿਚੋਂ ਅਵੱਲ ਦਰਜੇ ਉੱਪਰ ਆਉਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਮਾਸਟਰ ਅੰਮਿ੍ਤਪਾਲ ਸਿੰਘ ਨੇ ਕਿਹਾ ਕਿ ਪੜ੍ਹਾਈ ਦੇ ਲਈ ਬੱਚਿਆਂ ਨੂੰ ਸਹੀ ਮਹੌਲ ਪੈਦਾ ਕਰਨਾ ਹਰੇਕ ਮਾਤਾ ਪਿਤਾ ਫਰਜ਼ ਹੈ | ਇਸ ਮੌਕੇ ਮਾਸਟਰ ਮੇਜਰ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਦੇ ਸਾਰੇ ਸਰਕਾਰੀ ਸਕੂਲ ਆਧੁਨਿਕ ਬਣ ਚੁੱਕੇ ਹਨ | ਸਕੂਲਾਂ ਵਿਚ ਮੁਫਤ ਕਿਤਾਬਾਂ, ਵੱਖ-ਵੱਖ ਵਜੀਫਾ ਸਕੀਮ, ਸਮਾਰਟ ਕਲਾਸ ਰੂਮ ਪ੍ਰਾਜੈਕਟਰ ਰਾਹੀਂ ਪੜ੍ਹਾਈ ਆਦਿ ਵਰਗੀਆਂ ਵਿਸ਼ੇਸ਼ਤਾਵਾਂ ਅੱਜ ਪੰਜਾਬ ਦੇ ਹਰੇਕ ਸਕੂਲ ਵਿਚ ਮੌਜੂਦ ਹਨ | ਇਸ ਮੌਕੇ ਵਿਦਿਆਰਥੀਆਂ ਦੇ ਮਾਤਾ ਪਿਤਾ ਅਤੇ ਮਾਸਟਰ ਅੰਮਿ੍ਤਪਾਲ ਸਿੰਘ, ਅਮਨਦੀਪ ਕੌਰ, ਮਾਸਟਰ ਵਰਿੰਦਰ ਸਿੰਘ, ਨਵਦੀਪ ਕੌਰ, ਮਾਸਟਰ ਕੁਲਦੀਪ ਸਿੰਘ, ਮਾਸਟਰ ਸੇਵਕ ਸਿੰਘ, ਨੰਦਿਨੀ, ਅਮਨਦੀਪ ਕੌਰ, ਵਿਕਰਮਜੀਤ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸੀ |

ਪਿਛਲੀ ਖ਼ਬਰ ਸ਼ਹੀਦ ਰਜਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹਲ ਵਿਖੇ ਮੈਗਾ ਪੀ.ਟੀ.ਐੱਮ. <br/> ਅਗਲੀ ਖ਼ਬਰ ਡੈਨੀ ਬੰਡਾਲਾ ਨੇ ਪਿੰਡ ਬੇਰੀਆਂ ਵਾਲਾ 'ਚ ਕੀਤੀ ਵਰਕਰਾਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।