02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

'ਆਪ' ਦੇ ਵਪਾਰ ਮੰਡਲ ਸੰਗਠਨ ਨੇ ਕੈਂਪ ਲਗਾ ਕੇ ਵਪਾਰੀਆਂ ਤੇ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ <br/>

ਅਜੀਤ ਡੈਸਕ 29-03-2026
ਖੇਮਕਰਨ, 28 ਮਾਰਚ (ਰਾਕੇਸ਼ ਕੁਮਾਰ ਬਿੱਲਾ)-ਆਮ ਆਦਮੀ ਪਾਰਟੀ ਨਾਲ ਸਬੰਧਤ ਵਪਾਰ ਮੰਡਲ ਸੰਗਠਨ ਵਲੋੋਂ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਦੀਆਂ ਹਦਾਇਤਾਂ 'ਤੇ ਵਪਾਰ ਮੰਡਲ ਹਲਕਾ ਖੇਮਕਰਨ ਦੇ ਚੇਅਰਮੈਨ ਮਦਨ ਮੋਹਨ ਭਿੱਖੀਵਿੰਡ ਦੇ ਯਤਨਾ ਸਦਕਾ ਨਵੀਂ ਪਹਿਲ ਕਰਦੇ ਹੋਏ ਵਪਾਰ ਮੰਡਲ ਦਾ ਕੈਂਪ ਖੇਮਕਰਨ 'ਚ ਲਗਾਇਆ ਗਿਆ, ਜਿਸ ਵਿਚ ਐੱਸ.ਡੀ.ਐੱਮ. ਪੱਟੀ ਅਮਨਦੀਪ ਸਿੰਘ ਵਿਸ਼ੇਸ ਤੌਰ 'ਤੇ ਵਪਾਰੀਆਂ ਤੇ ਦੁਕਾਨਦਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਸੁਣਨ ਵਾਸਤੇ ਸ਼ਾਮਿਲ ਹੋਏ | ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਅਧਿਕਾਰੀ ਵੀ ਸ਼ਾਮਿਲ ਹੋਏ | ਇਸ ਕੈਂਪ ਵਿਚ ਖਾਸ ਕਰਕੇ ਆੜ੍ਹਤੀਆਂ ਵਲੋਂ ਮੰਡੀਆਂ 'ਚ ਲਿਫਟਿੰਗ ਨੂੰ ਹਰ ਸੀਜਨ 'ਚ ਟੈਂਡਰਕਾਰ ਦੀਆਂ ਮਨਮਾਨੀਆਂ ਦਾ ਮੁੱਦਾ ਰੱਖਿਆ ਤੇ ਦੁਕਾਨਾਂ ਵਾਲਿਆਂ ਖਾਸ ਕਰਕੇ ਮਹਿਕਮਾ ਨਾਪ 'ਤੇ ਤੋਲ ਦੇ ਠੇਕੇਦਾਰਾਂ ਵਲੋਂ ਹਰ ਵਾਰ ਭਾਰ ਤੋਲਨ ਵਾਲੇ ਕੰਪਿਊਟਰ ਕੰਡਿਆਂ ਨੂੰ ਪਾਸ ਕਰਨ ਦੀਆਂ ਫੀਸਾਂ 'ਚ ਬੇਤਹਾਸ਼ਾ ਵਾਧਾ ਕਰਨ 'ਤੇ ਨਾਲ ਜੁਰਮਾਨੇ ਪਾਉਣ ਦੀ ਮੁਸ਼ਕਿਲ ਨੂੰ ਮੁੱਖ ਰੂਪ ਵਿਚ ਰੱਖਿਆ | ਇਸ ਤੋਂ ਇਲਾਵਾ ਬਿਜਲੀ ਤੇ ਹੋਰ ਜਨਤਕ ਮੁਸ਼ਕਿਲਾਂ 'ਤੇ ਵੀ ਚਰਚਾ ਹੋਈ, ਜਿਨ੍ਹਾਂ ਨੂੰ ਸੁਣਨ ਤੋੋਂ ਬਾਅਦ ਸੰਬੰਧਿਤ ਮਹਿਕਮਿਆਂ ਨੇ ਭਰੋਸਾ ਦਿੱਤਾ ਕਿ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸੰਬੰਧਿਤ ਵਿਭਾਗਾਂ ਦੇ ਧਿਆਨ ਵਿਚ ਲਿਆ ਕਿ ਛੇਤੀ ਮੁਸ਼ਕਿਲਾਂ ਦਾ ਹੱਲ ਕਰਵਾਇਆ ਜਾਵੇਗਾ ਅਤੇ ਕਿਸੇ ਦੀ ਵੀ ਜਾਇਜ਼ ਮੁਸ਼ਕਿਲ ਬਕਾਇਆ ਨਹੀਂ ਰਹੇਗੀ | ਇਸ ਮੌਕੇ 'ਤੇ ਏ.ਐੱਫ.ਐੱਸ.ਓ. ਅਰਸ਼ਦੀਪ ਸਿੰਘ, ਗੁਰਮੀਤ ਸਿੰਘ ਐੱਸ.ਡੀ.ਓ. ਪੀ.ਡਬਲਯੂ.ਡੀ, ਸ਼ਾਕਸ਼ੀ ਕਮਲ ਇੰਸਪੈਕਟਰ ਫੂਡ ਸਪਲਾਈ, ਇੰਸਪੈਕਟਰ ਕੁਲਦੀਪ ਸਿੰਘ ਜੀ.ਐੱਸ.ਟੀ., ਚੇਅਰਮੈਨ ਭਗਵੰਤ ਸਿੰਘ ਕੰਬੋਕੇ, ਨਗਰ ਪੰਚਾਇਤ ਖੇਮਕਰਨ ਦੇ ਸਾਬਕਾ ਪ੍ਰਧਾਨ ਮੰਗਤ ਰਾਮ ਗੁਲਾਟੀ, ਪ੍ਰਧਾਨ ਕੁਲਬੀਰ ਸਿੰਘ ਖੇੜਾ, ਪੀ.ਏ. ਵਿਧਾਇਕ ਹੀਰਾ ਸਿੰਘ, ਡਾਇਰੈਕਟਰ ਜੇਲ੍ਹ ਵਿਭਾਗ ਸੁਰਜੀਤ ਸਿੰਘ ਭੂਰਾ, ਸੇਵਾਮੁਕਤ ਐੱਸ.ਡੀ.ਓ. ਪਾਵਰਕਾਮ ਰਛਪਾਲ ਸਿੰਘ ਮਨਾਵਾਂ, ਸਾਬਕਾ ਚੇਅਰਮੈਨ ਜਗਤਾਰ ਸਿੰਘ ਖੇੜਾ, ਆੜ੍ਹਤੀ ਯੂਨੀਅਨ ਦੇ ਸਾਬਕਾ ਪ੍ਰਧਾਨ ਹਰਭਜਨ ਸਿੰਘ ਸੰਧੂ, ਜ਼ਿਲ੍ਹਾ ਪ੍ਰੀਸ਼ਦ ਮਾਬਰ ਗੁਰਪ੍ਰਸੰਨ ਸਿੰਘ ਭੋਲ਼ਾ , ਆੜ੍ਹਤੀ ਪ੍ਰਦੀਪ ਬਜਾਜ, ਪਿ੍ੰਸ ਅਰੋੜਾ ਕੌਂਸਲਰ, ਆੜ੍ਹਤੀ ਸੁਰਿੰਦਰ ਬਜਾਜ, ਮਨਜੀਤ ਸਿੰਘ ਯੂ.ਕੇ, ਮੋਤੀ ਰਾਮ ਚਾਵਲਾ, ਬਲਜੀਤ ਸਿੰਘ ਬੱਬੀ, ਸਾਗਰ ਕਪੂਰ ਆੜ੍ਹਤੀ, ਸ਼ਾਮ ਸਿੰਘ ਕੌਂਸਲਰ, ਸੁਖਦੇਵ ਸਿੰਘ ਖੇਮਕਰਨ ਤੋੋਂ ਇਲਾਵਾ ਭਾਰੀ ਗਿਣਤੀ 'ਚ ਦੁਕਾਨਦਾਰ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਦੀਨੇਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ <br/> ਅਗਲੀ ਖ਼ਬਰ ਸ਼ਹੀਦ ਰਜਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹਲ ਵਿਖੇ ਮੈਗਾ ਪੀ.ਟੀ.ਐੱਮ. <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।