02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪਿੱਦੀ ਵਿਖੇ ਸਾਲਾਨਾ ਪ੍ਰੀਖਿਆਵਾਂ ਦਾ ਨਤੀਜਾ ਐਲਾਨਿਆ <br/>

ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪਿੱਦੀ ਵਿਖੇ ਸਲਾਨਾ ਨਤੀਜੇ ਐਲਾਨ ਮੌਕੇ ਸਕੂਲ ਪ੍ਰਬੰਧਕਾਂ, ਨਾਲ ਵਿਦਿਆਰਥੀਆਂ ਦੇ ਮਾਪੇ ਅਤੇ ਪ੍ਰੀਖਿਆ ਵਿਚੋਂ ਅੱਵਲ ਰਹਿਣ ਵਾਲੇ ਵਿਦਿਆਰਥੀ | ਤਸਵੀਰਾਂ:ਗੁਰਪ੍ਰੀਤ ਸਿੰਘ ਲਵਲੀ <br/> 29-03-2026
ਤਰਨ ਤਾਰਨ, 28 ਮਾਰਚ (ਹਰਿੰਦਰ ਸਿੰਘ)-ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਸਫ਼ਲਤਾ ਦੀਆਂ ਸਿਖਰਾਂ ਨੂੰ ਛੂਹ ਰਿਹਾ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪਿੱਦੀ ਵਿਖੇ ਸਾਲਾਨਾ ਨਤੀਜੇ ਦੀ ਘੋਸ਼ਣਾ ਅਤੇ ਵਿਦਿਆਰਥੀਆਂ ਦੇ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਨਤੀਜਿਆਂ ਦੀ ਸ਼ੁਰੂਆਤ ਮਾਪਿਆਂ ਅਤੇ ਬੱਚਿਆਂ ਦੇ ਨਿੱਘੇ ਸਵਾਗਤ ਨਾਲ ਕੀਤੀ ਗਈ | ਇਸ ਖੁਸ਼ੀ ਦੇ ਮੌਕੇ ਨੂੰ ਬੱਚਿਆਂ ਲਈ ਹੋਰ ਯਾਦਗਾਰ ਬਣਾਉਣ ਲਈ ਸਮੂਹ ਸਟਾਫ਼ ਮੈਂਬਰਾਂ ਵਲੋਂ ਬੱਚਿਆਂ ਨੂੰ ਕੁਝ ਅਲੱਗ-ਅਲੱਗ ਉਪਹਾਰ ਦਿੱਤੇ ਗਏ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸਰਬਜੀਤ ਕੌਰ ਨੇ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਇਨਾਮ ਵਜੋਂ ਸਿੱਖ ਧਰਮ ਦੇ ਚਿੰਨ ਅਤੇ ਧਾਰਮਿਕ ਪੁਸਤਕਾਂ ਭੇਟ ਕੀਤੀਆਂ ਗਈਆਂ ਅਤੇ ਇਸਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ | ਬਾਕੀ ਬੱਚਿਆਂ ਨੂੰ ਵੀ ਉਨ੍ਹਾਂ ਦੀ ਕੀਤੀ ਹੋਈ ਮਿਹਨਤ ਦੀ ਸ਼ਲਾਘਾ ਕਰਦੇ ਹੋਏ ਚਾਕਲੇਟ, ਪੈਂਨਸਿਲ- ਇਰੇਜਰ ਆਦਿ ਉਪਹਾਰ ਵਜੋਂ ਦਿੱਤੇ ਗਏ | ਬੱਚਿਆਂ ਦੇ ਮਾਪਿਆਂ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇਸ ਕਦਮ ਲਈ ਧੰਨਵਾਦ ਵੀ ਕੀਤਾ ਤਾਂ ਜੋ ਬੱਚਿਆਂ ਵਿਚ ਪੜ੍ਹਾਈ ਦੀ ਰੁਚੀ ਨੂੰ ਹੋਰ ਵਧਾਇਆ ਜਾ ਸਕੇ | ਸਕੂਲ ਦੇ ਮੈਂਬਰ ਇੰਚਾਰਜ ਗੁਰਿੰਦਰ ਸਿੰਘ ਲੋਹੇਵਾਲੇ ਅਤੇ ਸਤਵਿੰਦਰ ਸਿੰਘ ਦੀ ਸਮੂਲੀਅਤ ਨੇ ਹੋਰ ਖੁਸ਼ਨੁਮਾ ਬਣਾ ਦਿੱਤਾ | ਉਨ੍ਹਾਂ ਨੇ ਵੀ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਚੰਗੇ ਨਤੀਜੇ ਲਈ ਵਧਾਈ ਦਿੱਤੀ ਅਤੇ ਅਗਾਂਹਵਧੂ ਸੋਚ ਦੇ ਮਾਲਕ ਬਣਨ ਦਾ ਆਸ਼ੀਰਵਾਦ ਦਿੱਤਾ |

ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪਿੱਦੀ ਵਿਖੇ ਸਾਲਾਨਾ ਪ੍ਰੀਖਿਆਵਾਂ ਦਾ ਨਤੀਜਾ ਐਲਾਨਿਆ <br/> ਅਗਲੀ ਖ਼ਬਰ ਯਾਦਗਾਰੀ ਹੋ ਨਿੱਬੜੀ ਜ਼ਿਲ੍ਹਾ ਤਰਨ ਤਾਰਨ ਦੇ ਸਰਕਾਰੀ ਸਕੂਲਾਂ ਦੀ 'ਮੈਗਾ ਮਾਪੇ-ਅਧਿਆਪਕ ਮਿਲਣੀ' <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।