03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਆਨੰਦ ਕਾਲਜ ਆਫ ਐਜੂਕੇਸ਼ਨ ਜੇਠੂਵਾਲ 'ਚ ਵਿਦਿਆਰਥਣਾਂ ਤੇ ਸਟਾਫ ਨੂੰ ਯੋਗਾ ਅਭਿਆਸ ਕਰਵਾਇਆ

ਅਜੀਤ ਡੈਸਕ 29-03-2026
ਜੇਠੂਵਾਲ, 28 ਮਾਰਚ (ਮਿੱਤਰ ਪਾਲ ਸਿੰਘ ਰੰਧਾਵਾ)-ਅੰਮਿ੍ਤਸਰ ਬਟਾਲਾ ਜੀ. ਟੀ. ਰੋਡ 'ਤੇ ਸਥਿਤ ਆਨੰਦ ਕਾਲਜ ਆਫ ਐਜੂਕੇਸ਼ਨ ਫਾਰ ਵੁਮੈਨ ਵਿਚ ਵਿਦਿਆਰਥਣਾਂ ਦੀ ਸਰੀਰਿਕ ਅਤੇ ਮਾਨਸਿਕ ਤੰਦਰੁਸਤੀ ਲਈ ਵਿਸ਼ੇਸ਼ ਯੋਗਾ ਅਭਿਆਸ ਕਰਵਾਇਆ ਗਿਆ | ਇਸ ਮੌਕੇ ਯੋਗਾ ਦੀ ਸਟੇਟ ਲੈਵਲ ਜੇਤੂ ਰਿਤੂ ਨੇ ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਵੱਖ-ਵੱਖ ਯੋਗ ਆਸਨ ਕਰਵਾ ਕੇ ਉਨ੍ਹਾਂ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ | ਰਿਤੂ ਨੇ ਯੋਗਾ ਦੇ ਲਾਭ ਬਾਰੇ ਕਿਹਾ ਕਿ ਵਿ੍ਕਸ਼ਾਸਨ, ਤਿ੍ਕੋਣਾਸਨ ਅਤੇ ਸੂਰਜ ਨਮਸਕਾਰ ਮਹੱਤਵਪੂਰਨ ਆਸਨ ਕਰਵਾ ਕੇ ਦੱਸਿਆ ਕਿ ਇਹ ਆਸਨ ਸਰੀਰ ਨੂੰ ਲਚਕੀਲਾ ਬਣਾਉਂਦੇ ਹਨ ਅਤੇ ਮਨ ਨੂੰ ਸ਼ਾਂਤ ਰੱਖਣ ਵਿਚ ਮਦਦ ਕਰਦੇ ਹਨ | ਕਾਲਜ ਦੇ ਚੇਅਰਮੈਨ ਡਾ. ਐੱਮ. ਐੱਮ. ਆਨੰਦ ਨੇ ਵਿਦਿਆਰਥਣਾਂ ਨੂੰ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਵਿਕਾਸ ਲਈ ਬਹੁਤ ਲਾਭਦਾਇਕ ਹਨ ਅਤੇ ਵਿਦਿਆਰਥਣਾਂ ਨੂੰ ਦਿਨ ਵਿਚ ਇਕ ਵਾਰ ਯੋਗਾ ਅਪਨਾਉਣ ਲਈ ਪ੍ਰੇਰਿਤ ਕੀਤਾ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸਿਹਤ ਸੰਬੰਧੀ ਪ੍ਰੋਗਰਾਮ ਕਰਵਾਏ ਜਾਂਦੇ ਰਹਿਣਗੇ | ਮੈਨੇਜਿੰਗ ਡਾਇਰੈਕਟਰ ਸੂਰਿਆ ਪ੍ਰਕਾਸ਼ ਆਨੰਦ, ਡਾ. ਕਵਲਬੀਰ ਕੌਰ ਮਾਹਲ, ਰੀਤੂ ਕਾਲੀਆ, ਚਰਨਜੀਤ ਕੌਰ, ਬਲਜੀਤ ਕੌਰ, ਸ਼ਰੁਚੀ ਪਾਲ, ਜਯੋਤੀ ਬਾਲਾ, ਜਗਰੂਪ ਕੌਰ ਸਮੇਤ ਹੋਰ ਸਟਾਫ ਅਤੇ ਵਿਦਿਆਰਥਣਾਂ ਸ਼ਾਮਿਲ ਸਨ | ਸਾਰੇ ਅਧਿਆਪਕਾਂ ਨੇ ਰਿਤੂ ਦੀ ਪ੍ਰਸ਼ੰਸਾ ਕੀਤੀ ਅਤੇ ਵਿਦਿਆਰਥਣਾਂ ਨੂੰ ਦਿਨ ਵਿਚ ਇਕ ਵਾਰ ਯੋਗਾ ਅਪਨਾਉਣ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਸਰਕਾਰੀ ਸਕੂਲ ਜਗਦੇਵ ਕਲਾਂ ਵਿਖੇ ਮਾਪੇ-ਅਧਿਆਪਕ ਮਿਲਣੀ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਖ਼ਾਲਸਾ ਕਾਲਜੀਏਟ ਸਕੂਲ ਮਹਿਤਾ ਦੇ ਸ਼ਾਨਦਾਰ ਨਤੀਜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।