ਝਬਾਲ ਸਕੂਲ ਦੇ ਪੜ੍ਹਾਈ 'ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ 'ਆਪ' ਆਗੂ ਢਿੱਲੋਂ ਨੇ ਇਨਾਮ ਵੰਡੇ
ਅਜੀਤ ਡੈਸਕ
29-03-2026
ਝਬਾਲ, 28 ਮਾਰਚ (ਸਰਬਜੀਤ ਸਿੰਘ)-ਪਿੰਡ ਝਬਾਲ ਕਲਾਂ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਲੜਕੀਆਂ ਦਾ ਇਸ ਸਾਲ ਦਾ ਸਾਲਾਨਾ ਨਤੀਜਾ ਸ਼ਾਨਦਾਰ ਰਿਹਾ ਅਤੇ ਸਕੂਲ ਪ੍ਰਬੰਧਕਾਂ ਵਲੋਂ ਕਰਵਾਏ ਗਏ ਇਨਾਮ ਵੰਡ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵਿਕਰਮ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚ ਕੇ ਇਨਾਮ ਵੰਡੇ | ਇਸ ਮੌਕੇ ਵਿਕਰਮ ਸਿੰਘ ਢਿੱਲੋ ਨੇ ਬੱਚਿਆਂ ਨੇ ਪੜ੍ਹਾਈ ਵਿਚ ਪਹਿਲੇ, ਦੂਜੇ ਤੇ ਤੀਸਰੇ ਸਥਾਨ ਤੇ ਰਹਿਣ ਵਾਲੇ ਬੱਚਿਆਂ ਨੂੰ ਇਨਾਮ ਦਿੰਦਿਆਂ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਇਹ ਸਾਰਾ ਸਿਹਰਾਂ ਸਕੂਲ ਦੇ ਉਨ੍ਹਾਂ ਸਾਰੇ ਅਧਿਆਪਕਾ ਤੇ ਕਲਾਸ ਇੰਚਾਰਜ਼ਾ ਤੇ ਸਕੂਲ ਦੇ ਪਿੰਸੀਪਲ ਨੂੰ ਜਾਂਦਾ ਹੈ, ਜਿੰਨਾ ਨੇ ਬੱਚਿਆਂ ਨੂੰ ਇੰਨੀ ਵਧੀਆ ਮਿਹਨਤ ਕਰਵਾਈ ਹੈ ਤੇ ਬੱਚਿਆਂ ਨੇ ਵੀ ਇਹ ਮਿਹਨਤ ਦਾ ਮੁੱਲ ਮੋੜਦਿਆ ਪੜ੍ਹਾਈ ਵਿਚ ਮੱਲ੍ਹਾ ਮਾਰ ਕੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰਕੇ ਸਕੂਲ ਦਾ ਨਾਮ ਹੋਰ ਰੋਸ਼ਨ ਕੀਤਾ ਹੈ |ਇਸ ਮੌਕੇ ਨੰਬਰਦਾਰ ਗੁਰਲਾਲ ਸਿੰਘ, ਬੀ.ਓ ਰਜਿੰਦਰ ਸਿੰਘ, ਬੀ.ਆਰ.ਓ ਅਮਨਦੀਪ ਸਿੰਘ, ਮਨਦੀਪ ਕੌਰ, ਜਸਪ੍ਰੀਤ ਕੌਰ, ਰਜਨੀ, ਸੁਖਰਾਜ ਕੌਰ, ਸਿਮਰਨ ਕੌਰ, ਕੁਲਵੰਤ ਕੌਰ, ਗੁਰਵਿੰਦਰ ਕੌਰ ਅਤੇ ਸਮੂਹ ਸਕੂਲ ਸਟਾਫ ਹਾਜ਼ਰ ਸਨ |