03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਪੀ.ਐੱਮ.ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੈਰੋਂ 'ਚ ਮੈਗਾ ਪੀ.ਟੀ.ਐੱਮ <br/>

ਅਜੀਤ ਡੈਸਕ 29-03-2026
ਪੱਟੀ, 28 ਮਾਰਚ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੈਰੋਂ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਹਦਾਇਤਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਤਨਾਮ ਸਿੰਘ ਬਾਠ ਦੀ ਅਗਵਾਈ ਹੇਠ ਸਾਰੀਆਂ ਨਾਨ ਬੋਰਡ ਕਲਾਸਾਂ ਜਿਵੇਂ ਕਿ ਛੇਵੀਂ, ਸੱਤਵੀਂ, ਨੌਵੀਂ, 11 ਵੀਂ ਸਾਇੰਸ, ਆਰਟਸ ਅਤੇ ਕਮਰਸ ਸਟਰੀਮ ਦੇ ਨਤੀਜੇ ਐਲਾਨੇ ਗਏ | ਇਸ ਦੌਰਾਨ ਉਪਰੋਕਤ ਕਲਾਸਾਂ ਦੇ ਵਿਦਿਆਰਥੀ ਬੜੇ ਉਤਸ਼ਾਹ ਨਾਲ ਆਪਣੇ ਮਾਤਾ-ਪਿਤਾ ਸਮੇਤ ਨਤੀਜੇ ਪ੍ਰਾਪਤ ਕਰਨ ਲਈ ਸਕੂਲ ਪਹੁੰਚੇ, ਜਿੱਥੇ ਸਕੂਲ ਇੰਚਾਰਜ ਮਨਦੀਪ ਕੌਰ ਲੈਕਚਰਾਰ ਕਮਿਸਟਰੀ ਅਤੇ ਸਮੂਹ ਸਟਾਫ਼ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਸਕੂਲ ਇੰਚਾਰਜ ਵਲੋਂ ਰੈਂਕ ਅਨੁਸਾਰ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ | ਇਸ ਮੌਕੇ ਸੀ.ਐੱਚ.ਸੀ. ਕੈਰੋਂ ਤੋਂ ਮੈਡੀਕਲ ਅਫ਼ਸਰ ਕੰਵਰਪਾਲ ਸਿੰਘ ਆਪਣੀ ਟੀਮ ਸਮੇਤ ਪਹੁੰਚੇ ਅਤੇ ਬੱਚਿਆਂ ਅਤੇ ਮਾਤਾ-ਪਿਤਾ ਨੂੰ ਐੱਚ.ਪੀ.ਵੀ ਵੈਕਸੀਨ ਬਾਰੇ ਜਾਣੂ ਕਰਵਾਇਆ | ਸਕੂਲ ਸਟਾਫ਼ ਵਿਚੋਂ ਹਰਪ੍ਰੀਤ ਕੌਰ ਲੈਕਚਰਾਰ ਕਮਰਸ, ਮਨਦੀਪ ਕੌਰ ਸਾਇੰਸ, ਅਮਰਜੀਤ ਕੌਰ, ਹਰਪਿੰਦਰਜੀਤ ਕੌਰ, ਮਨਦੀਪ ਕੌਰ ਮੈਥ, ਮੀਨੂੰ ਰਾਣੀ, ਜਸਮੀਤ ਕੌਰ, ਤਜਿੰਦਰ ਕੌਰ, ਰਣਜੀਤ ਸਿੰਘ, ਨੀਰਜ ਬਾਲਾ, ਅਮਿਤ ਕੁਮਾਰ, ਹਰਪ੍ਰੀਤ ਕੌਰ ਹੈਲਥ ਕੇਅਰ ਫੈਕਲਟੀ, ਦਿਲਅਮਨ ਕੌਰ ਬਿਊਟੀ ਐਂਡ ਵੈਲਨੈਸ ਫੈਕਲਟੀ, ਸੁਖਪ੍ਰੀਤ ਸਿੰਘ, ਅੰਮਿ੍ਤਪਾਲ ਸਿੰਘ ਐੱਸ.ਐਲ.ਏ. ਅਤੇ ਸਰਤਾਜ ਸਿੰਘ ਕੈਂਪਸ ਮੈਨੇਜਰ ਮੋਜੂਦ ਸਨ |

ਪਿਛਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਦੋਦੇ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਹੈਰੋਇਨ ਸਮੇਤ 7 ਵਿਅਕਤੀ ਗਿ੍ਫ਼ਤਾਰ-ਐੱਸ.ਐ ਸ.ਪੀ. ਸੁਰਿੰਦਰ ਲਾਂਬਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।