ਖਡੂਰ ਸਾਹਿਬ, 28 ਮਾਰਚ (ਰਸ਼ਪਾਲ ਸਿੰਘ ਕੁਲਾਰ)-ਬਾਬਾ ਤੁਲਸੀ ਦਾਸ ਝੁਗੀ ਵਾਲਿਆਂ ਦੀ ਯਾਦ 'ਚ ਜੋੜ ਮੇਲਾ 2 ਤੋਂ 6 ਅਪ੍ਰੈਲ ਤੱਕ ਪਿੰਡ ਬਿਹਾਰੀਪੁਰ ਵਿਖੇ ਗੁਰਦੁਆਰਾ ਬਾਬਾ ਤੁਲਸੀ ਦਾਸ ਜੀ ਝੁਗੀ ਵਾਲਿਆਂ ਦੇ ਸਥਾਨ ਉੱਪਰ ਨਗਰ ਅਤੇ ਇਲਾਕੇ ਦੀ ਸੰਗਤ ਵਲੋਂ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਪ੍ਰਧਾਨ ਰਵੀਸ਼ੇਰ ਸਿੰਘ ਬਿਹਾਰੀਪੁਰ ਨੇ ਦੱਸਿਆ ਕਿ ਮਨਾਏ ਜਾ ਰਹੇ ਜੋੜ ਮੇਲੇ ਨੂੰ ਸਮਰਪਿਤ 2 ਅਪ੍ਰੈਲ ਨੂੰ ਪਹਿਲੀ ਅਖੰਡ ਪਾਠਾਂ ਦੀ ਲੜੀ ਆਰੰਭ ਹੋਵੇਗੀ ਅਤੇ ਚਾਰ ਨੂੰ ਭੋਗ ਪੈਣ ਉਪਰੰਤ ਫਿਰ ਦੂਜੀ ਅਖੰਡ ਪਾਠਾਂ ਦੀ ਲੜੀ ਆਰੰਭ ਹੋਵੇਗੀ | ਜਿਸ ਦੇ ਭੋਗ 6 ਅਪ੍ਰੈਲ ਨੂੰ ਪਾਏ ਜਾਣਗੇ ਉਪਰੰਤ ਖੁੱਲੇ ਪੰਡਾਲ ਵਿਚ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ | ਜਿਸ ਵਿਚ ਭਾਈ ਸੁਖਦੇਵ ਸਿੰਘ ਡੱਲਾ, ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ, ਕਵੀਸ਼ਰ ਭਾਈ ਭਗਵੰਤ ਸਿੰਘ ਘੁਰਕਵਿੰਡ, ਭਾਈ ਗੁਰਵਿੰਦਰਪਾਲ ਸਿੰਘ ਬੈਂਕਾਂ ਦੇ ਜਥੇ ਆਦਿ ਰਾਗੀ ਸਿੰਘਾਂ, ਢਾਡੀਆਂ, ਕਵੀਸ਼ਰਾਂ ਦੇ ਜਥਿਆਂ ਤੋਂ ਇਲਾਵਾ ਸੰਤ ਮਹਾਂਪੁਰਸ਼ ਬਾਬਾ ਨਰੈਣ ਸਿੰਘ ਜੀ ਹਰਿਦੁਆਰ ਵਾਲੇ, ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਆਦਿ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕਰਨਗੇ |