15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਪੀ.ਐੱਮ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਹਵਾਈ ਜਹਾਜ਼ ਦੇ ਲਏ ਝੂਟੇ <br/>

ਅਜੀਤ ਡੈਸਕ 31-03-2026
ਹਰੀਕੇ ਪੱਤਣ, 30 ਮਾਰਚ (ਸੰਜੀਵ ਕੁੰਦਰਾ)-ਪੀ.ਐੱਮ.ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀਕੇ ਦੇ ਵਿਦਿਆਰਥੀਆਂ ਦਾ ਇਕ ਟੂਰ ਇੰਚਾਰਜ ਰਣਜੀਤ ਕੌਰ ਦੀ ਅਗਵਾਈ ਹੇਠ ਹਰੀਕੇ ਤੋਂ ਜੈਪੁਰ ਰਾਜਸਥਾਨ ਲਈ ਰਵਾਨਾ ਹੋਇਆ, ਜਿਸ ਨੂੰ ਕਸਬਾ ਹਰੀਕੇ ਪੱਤਣ ਦੇ ਸਰਪੰਚ ਇਕਬਾਲ ਸਿੰਘ ਸਿੱਧੂ, ਐੱਸ.ਐੱਸ.ਸੀ. ਚੇਅਰਮੈਨ ਕੁਲਵਿੰਦਰ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਇਸ ਮੌਕੇ ਸਮੂਹ ਪੰਚਾਇਤ ਮੈਂਬਰ, ਕਮੇਟੀ ਮੈਂਬਰ ਅਤੇ ਮਾਪੇ ਵੀ ਹਾਜ਼ਰ ਸਨ | ਜੈਪੁਰ ਰਾਜਸਥਾਨ ਦਾ ਟੂਰ ਸੈਸ਼ਨ 2024-25 ਦੇ ਅੱਵਲ ਆਉਣ ਵਾਲੇ 50 ਵਿਦਿਆਰਥੀਆਂ ਨੂੰ ਕਰਵਾਇਆ ਗਿਆ | ਸਕੂਲ ਮੁਖੀ ਰਣਜੀਤ ਕੌਰ ਨੇ ਦੱਸਿਆ ਕਿ ਇਹ ਸਫਰ ਵਿਦਿਆਰਥੀਆਂ ਨੇ ਹਵਾਈ ਜਹਾਜ਼ ਰਾਹੀਂ ਅੰਮਿ੍ਤਸਰ ਤੋਂ ਦਿੱਲੀ, ਦਿੱਲੀ ਤੋਂ ਜੈਪੁਰ ਅਤੇ ਵਾਪਸੀ ਵੀ ਹਵਾਈ ਜਹਾਜ਼ ਰਾਹੀਂ ਕੀਤੀ | ਜੈਪੁਰ ਵਿਚ ਤਿੰਨ ਦਿਨ ਫੋਰ ਸਟਾਰ ਹੋਟਲ ਵਿਚ ਠਹਿਰ ਦੇ ਨਾਲ ਨਾਲ ਵਿਦਿਆਰਥੀਆਂ ਨੇ ਅਲਬਰਟ ਹਾਲ, ਹਵਾ ਮਹਿਲ, ਜਲ ਮਹਿਲ, ਜੰਤਰ ਮੰਤਰ, ਚਿੜੀਆ ਘਰ ,ਚੌਖੀ ਢਾਣੀ ਦਾ ਆਨੰਦ ਮਾਣਿਆ ਅਤੇ ਇਤਿਹਾਸਿਕ ਜਾਣਕਾਰੀ ਹਾਸਿਲ ਕੀਤੀਆਂ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਇਹ ਬਹੁਤ ਉਤਸ਼ਾਹਿਤ ਟੂਰ ਸੀ ਕਿਉਂਕਿ ਸਭ ਨੇ ਪਹਿਲੀ ਵਾਰ ਹਵਾਈ ਸਫਰ ਦਾ ਆਨੰਦ ਮਾਣਿਆ |

ਪਿਛਲੀ ਖ਼ਬਰ ਸਾਬਕਾ ਵਾਈਸ ਪਿ੍ੰਸੀਪਲ ਦੇਵਰਾਜ ਕਾਲੀਆ 'ਲਾਈਫ ਅਚੀਵਮੈਂਟ' ਐਵਾਰਡ ਨਾਲ ਹੋਏ ਸਨਮਾਨਿਤ <br/> ਅਗਲੀ ਖ਼ਬਰ ਕਸਬਾ ਹਰੀਕੇ ਪੱਤਣ ਨੂੰ ਸਾਫ਼-ਸੁਥਰਾ ਰੱਖਣ ਲਈ ਹਰੀਕੇ ਪੱਤਣ ਪੰਚਾਇਤ ਵਲੋਂ ਉਪਰਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।