15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਮਮਤਾ ਨਿਕੇਤਨ ਸਕੂਲ ਵਿਖੇ ਮਨਾਈ ਡਾ. ਅੰਬੇਡਕਰ ਜੈਅੰਤੀ

ਅਜੀਤ ਡੈਸਕ 12-04-2026
ਤਰਨ ਤਾਰਨ, 11 ਅਪ੍ਰੈਲ (ਪਰਮਜੀਤ ਜੋਸ਼ੀ)-ਮਮਤਾ ਨਿਕੇਤਨ ਸਕੂਲ ਤਰਨ ਤਾਰਨ ਵਿਖੇ ਦੇਸ਼ ਦੀ ਮਹਾਨ ਸ਼ਖ਼ਸੀਅਤ ਡਾ. ਬੀ. ਆਰ. ਅੰਬੇਡਕਰ ਦੀ ਸਮਾਜ ਨੂੰ ਅਦੁੱਤੀ ਦੇਣ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਡਾ.ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਦੇ ਮੌਕੇ 'ਤੇ ਸਕੂਲ ਵਿਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਜਿਸ ਦਾ ਆਰੰਭ ਸਵੇਰ ਦੀ ਪ੍ਰਾਰਥਨਾ ਸਭਾ ਵਿਚ ਹੋਇਆ | ਸ਼ਬਦ ਗਾਇਨ ਉਪਰੰਤ ਸੱਤਵੀਂ ਜਮਾਤ ਦੀ ਸੁਖਮਨਪ੍ਰੀਤ ਕੌਰ ਦੁਆਰਾ ਬੀ.ਆਰ. ਅੰਬੇਦਕਰ ਜੀ ਦੇ ਸੰਘਰਸ਼ਮਈ ਜੀਵਨ, ਸਮਾਜ ਨੂੰ ਦਿੱਤੀ ਦੇਣ ਦੇ ਭਾਸ਼ਣ ਰਾਹੀਂ ਚਾਨਣਾ ਪਾਇਆ ਗਿਆ ਅਤੇ ਜੈਸਮੀਨ ਕੌਰ ਦੁਆਰਾ ਅੰਬੇਡਕਰ ਜੀ ਦੀ ਭਾਰਤੀਆਂ ਨੂੰ ਮਹਾਨ ਦੇਣ 'ਭਾਰਤੀ ਸੰਵਿਧਾਨ' ਵਿਸ਼ੇ 'ਤੇ ਕਵਿਤਾ ਪੇਸ਼ ਕੀਤੀ ਗਈ | ਇਸ ਤੋਂ ਇਲਾਵਾ ਕਲਾਸਾਂ ਵਿਚ ਅਧਿਆਪਕਾਂ ਦੁਆਰਾ ਉਨ੍ਹਾਂ ਦੇ ਸਮਾਜ ਸੁਧਾਰ ਲਈ ਕੀਤੇ ਕਾਰਜਾਂ ਤੋਂ ਜਾਣੂ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਗੁਰਚਰਨ ਕੌਰ ਦੁਆਰਾ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਡਾ.ਬੀ.ਆਰ. ਅੰਬੇਦਕਰ ਇਕ ਅਜਿਹੀ ਮਹਾਨ ਸ਼ਖਸੀਅਤ ਸਨ ਜਿਨ੍ਹਾਂ ਨੂੰ ਸੰਵਿਧਾਨ ਨਿਰਮਾਤਾ ਦੇ ਰੂਪ ਵਿਚ ਜਾਣੇ ਜਾਣ ਦੇ ਨਾਲ-ਨਾਲ ਇਕ ਮਹਾਨ ਸਮਾਜ ਸੁਧਾਰਕ ਵਜੋਂ ਵੀ ਜਾਣਿਆ ਜਾਂਦਾ ਹੈ | ਉਨ੍ਹਾਂ ਨੇ ਸਮਾਜ ਨੂੰ ਜਾਤ-ਪਾਤ ਦੇ ਭੇਦਭਾਵ ਤੋਂ ਉੱਚਾ ਚੁੱਕਿਆ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ |
ਪਿਛਲੀ ਖ਼ਬਰ ਮੀਂਹ ਅਤੇ ਗੜੇਮਾਰੀ ਨਾਲ ਕਣਕ ਦੀ ਪੱਕੀ ਫ਼ਸਲ ਦਾ ਸਰਕਾਰ ਮੁਆਵਜ਼ਾ ਦੇਵੇ-ਵੇਈਾਪੂਈ, ਕੱਲ੍ਹਾ ਅਗਲੀ ਖ਼ਬਰ ਬੇਸਹਾਰਾ ਪਸ਼ੂ ਬਣ ਰਹੇ ਸੜਕੀਆਂ ਹਾਦਸਿਆਂ ਦਾ ਕਾਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।