15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਖੇਮਕਰਨ ਪੁਲਿਸ ਵਲੋਂ 2 ਇੰਟਰਨੈਸ਼ਨਲ ਤਸਕਰਾਂ ਖਿਲਾਫ਼ ਮਾਮਲਾ ਦਰਜ

ਅਜੀਤ ਡੈਸਕ 12-04-2026
ਤਰਨ ਤਾਰਨ, 11 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਖੇਮਕਰਨ ਦੀ ਪੁਲਿਸ ਨੇ 2 ਇੰਟਰਨੈਸ਼ਨਲ ਤਸਕਰਾਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਖਿਲਾਫ਼ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਖੇਮਕਰਨ ਦੇ ਮੁਖੀ ਇੰਸਪੈਕਟਰ ਕੰਵਲਜੀਤ ਰਾਏ ਨੇ ਦੱਸਿਆ ਕਿ ਏ.ਐੱਸ.ਆਈ. ਦਿਲਬਾਗ ਸਿੰਘ ਪੁਲਿਸ ਪਾਰਟੀ ਸਮੇਤ ਬੱਸ ਅੱਡਾ ਖੇਮਕਰਨ ਮੌਜੂਦ ਸੀ ਤਾਂ ਉਨ੍ਹਾਂ ਗੁਪਤ ਸੂਚਨਾ ਮਿਲੀ ਕਿ ਗੁਰਲਾਲ ਸਿੰਘ ਪੁੱਤਰ ਹਰਜੀਤ ਸਿੰਘ ਪੁੱਤਰ ਹੰਸਾ ਸਿੰਘ ਅਤੇ ਜੁਗਰਾਜ ਸਿੰਘ ਉਰਫ ਕਾਲੀ ਪੁੱਤਰ ਹਰਜੀਤ ਸਿੰਘ ਪੁੱਤਰ ਹੰਸਾ ਸਿੰਘ ਵਾਸੀਆਨ ਮਹਿੰਦੀਪੁਰ ਜੋ ਇੰਟਰਨੈਸ਼ਨਲ ਤਸਕਰ ਹਨ ਅਤੇ ਇਨ੍ਹਾਂ ਦੋਵਾਂ ਦੇ ਪਾਕਿਸਤਾਨ ਦੇ ਤਸਕਰਾਂ ਨਾਲ ਸੰਬੰਧ ਹਨ | ਇਹ ਦੋਵੇ ਪਾਕਿਸਤਾਨ ਦੇ ਤਸਕਰਾਂ ਨਾਲ ਸੰਪਰਕ ਕਰਕੇ ਨਸ਼ੀਲੀਆਂ ਵਸਤੂਆਂ, ਭਾਰਤੀ ਅਸਲੀ ਕਰੰਸੀ ਪਾਕਿਸਤਾਨ ਭੇਜਦੇ ਹਨ ਅਤੇ ਇਸਦੇ ਬਦਲੇ ਵਿਚ ਪਾਕਿਸਤਾਨ ਤੋਂ ਹੈਰੋਇਨ ਅਤੇ ਨਾਜਾਇਜ਼ ਹਥਿਆਰ ਮੰਗਵਾਉਂਦੇ ਹਨ | ਇੰਸਪੈਕਟਰ ਕੰਵਲਜੀਤ ਰਾਏ ਨੇ ਦੱਸਿਆ ਕਿ ਸੂਚਨਾ ਸੱਚੀ ਸਾਬਿਤ ਹੋਣ 'ਤੇ ਪੁਲਿਸ ਨੇ ਉਕਤ ਦੋਵਾਂ ਤਸਕਰਾਂ ਖਿਲਾਫ਼ ਥਾਣਾ ਖੇਮਕਰਨ ਵਿਖੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ |
ਪਿਛਲੀ ਖ਼ਬਰ ਸੇਂਟ ਸੋਂਲਜਰ ਡਿਵਾਇਨ ਪਬਲਿਕ ਸਕੂਲ ਵੇਈਾਪੂਈਾ ਵਿਖੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਅਗਲੀ ਖ਼ਬਰ ਫੂਡ ਸੇਫਟੀ ਪੰਦ੍ਹਰਵਾੜੇ ਤਹਿਤ ਜ਼ਿਲ੍ਹੇ 'ਚ ਜਾਗਰੂਕਤਾ ਮੁਹਿੰਮ ਜ਼ੋਰਾਂ 'ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।