15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਪਿੰਡ ਭੈਲ ਢਾਏ ਵਾਲਾ ਵਿਖੇ ਕਿਸਾਨ ਸੰਘਰਸ਼ ਕਮੇਟੀ ਦੀ ਚੋਣ, ਇਸਤਰੀ ਵਿੰਗ ਦੀ ਵੀ ਚੋਣ ਕੀਤੀ ਗਈ

ਅਜੀਤ ਡੈਸਕ 12-04-2026
ਫਤਿਆਬਾਦ, 11 ਅਪ੍ਰੈਲ (ਹਰਵਿੰਦਰ ਸਿੰਘ ਧੂੰਦਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਜੋ ਪੂਰੇ ਪੰਜਾਬ 'ਚ ਚੋਣਾਂ ਕਰਵਾਈਆਂ ਜਾ ਰਹੀਆਂ ਹਨ, ਉਸ ਤਹਿਤ ਜ਼ਿਲ੍ਹਾ ਤਰਨ ਤਾਰਨ ਦੇ ਜ਼ੋਨ ਟਾਂਡਾ ਦੇ ਪਿੰਡ ਭੈਲ ਵਿਖੇ ਤਿੰਨ ਸਾਲਾਂ ਬਾਅਦ ਜੋ ਨਵੀਂ ਚੋਣ ਕਰਵਾਈ ਗਈ ਹੈ, ਜਿਸ 'ਚ ਜ਼ੋਨ ਪ੍ਰਧਾਨ ਕੁਲਵੰਤ ਸਿੰਘ ਭੈਲ, ਦਵਿੰਦਰ ਸਿੰਘ ਗਿੱਲ ਅਤੇ ਪਿ੍ਤਪਾਲ ਸਿੰਘ ਖਾਨ ਦੀ ਹਾਜ਼ਰੀ 'ਚ ਪਿੰਡ ਭੈਲ ਵਿਖੇ ਵੀ ਤਿੰਨ ਸਾਲਾਂ ਬਾਅਦ ਨਵੀਂ ਕਮੇਟੀ ਦੀ ਚੋਣ ਕਰਵਾਈ | ਜਿਸ 'ਚ ਬਹੁਤ ਸਾਰੇ ਕਿਸਾਨ ਆਗੂਆਂ ਅਤੇ ਦੁਕਾਨਦਾਰ ਮਜ਼ਦੂਰ ਆਗੂਆਂ ਦੀ ਹਾਜ਼ਰੀ ਵਿਚ ਚੋਣ ਸਰਬਸੰਮਤੀ ਨਾਲ ਹੋਈ | ਜਿਸ ਵਿਚ ਗੁਰਦੀਪ ਸਿੰਘ ਨੂੰ ਪ੍ਰਧਾਨ, ਮਲਕੀਤ ਸਿੰਘ, ਬਲਵਿੰਦਰ ਸਿੰਘ ਮੀਤ ਪ੍ਰਧਾਨ, ਮੁੱਖ ਸਕੱਤਰ ਕੁਲਵੰਤ ਸਿੰਘ, ਮੀਤ ਸਕੱਤਰ ਕਾਬਲ ਸਿੰਘ, ਗੁਰਤਾਰ ਸਿੰਘ ਨੂੰ ਚੁਣਿਆ ਗਿਆ | ਇਸੇ ਤਰ੍ਹਾਂ ਜਥੇਬੰਦਕ ਸਕੱਤਰ ਸੁੱਚਾ ਸਿੰਘ, ਸਹਾਇਕ ਜਥੇਬੰਦਕ ਸਕੱਤਰ ਗੁਰਬਚਨ ਸਿੰਘ, ਮਲਕੀਤ ਸਿੰਘ, ਅਜੀਤ ਸਿੰਘ ਆਦਿ ਬਣਾਏ ਗੲ | ਸੁਖਦੇਵ ਸਿੰਘ ਨੂੰ ਖਜਾਨਚੀ ਅਤੇ ਉਨ੍ਹਾਂ ਦੇ ਨਾਲ ਸਹਾਇਕ ਸਤਨਾਮ ਸਿੰਘ ਲਗਾਇਆ ਗਿਆ | ਸਰਵਣ ਸਿੰਘ, ਤਰਲੋਕ ਸਿੰਘ, ਸੁਰਮਖ ਸਿੰਘ ਸਹਾਇਕ ਖਜਾਨਚੀ ਬਣਾਏ ਗਏ | ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਇਸਤਰੀ ਵਿੰਗ ਜੋ ਪੰਜਾਬ ਵਿਚ ਚੱਲ ਰਿਹਾ ਹੈ, ਉਸ ਵਿਚ ਪਿੰਡ ਭੈਲ ਦੀ ਪ੍ਰਧਾਨ ਅਮਰਜੀਤ ਕੌਰ ਨੂੰ ਬਣਾਇਆ ਗਿਆ | ਰਾਜੂ ਕੌਰ ਅਤੇ ਬਲਵਿੰਦਰ ਕੌਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ, ਸਕੱਤਰ ਦੀ ਜਿੰਮੇਵਾਰੀ ਸਰਬਜੀਤ ਕੌਰ ਨੂੰ ਸੌਂਪੀ ਗਈ, ਸੁਖਵਿੰਦਰ ਕੌਰ ਅਤੇ ਮਨਜੀਤ ਕੌਰ ਨੂੰ ਮੀਤ ਸਕੱਤਰ ਬਣਾਇਆ ਗਿਆ | ਜਥੇਬੰਦੀ ਨੂੰ ਪ੍ਰਫੁੱਲਤ ਕਰਨ ਵਾਸਤੇ ਜਥੇਬੰਦਕ ਸਕੱਤਰ ਬੀਬੀ ਸੁਖਵਿੰਦਰ ਕੌਰ ਨੂੰ ਨਿਯੁਕਤ ਕੀਤਾ ਗਿਆ | ਬਲਬੀਰ ਕੌਰ ਅਤੇ ਗੁਰਮੀਤ ਕੌਰ ਨਾਲ ਸਹਾਇਕ ਸਕੱਤਰ ਬਣਾਈਆਂ ਗਈਆਂ |
ਪਿਛਲੀ ਖ਼ਬਰ ਮੁਗ਼ਲ ਚੱਕ ਪੰਨੂਆਂ ਵਿਖੇ ਅਕਾਲੀ ਵਰਕਰ ਮਿਲਣੀ ਹੋਈਬ੍ਰਹਮਪੁਰਾ ਨੇ 2027 ਚੋਣਾਂ ਲਈ ਵਰਕਰਾਂ ਨੂੰ ਕੀਤਾ ਤਿਆਰ ਅਗਲੀ ਖ਼ਬਰ ਗੁਰਮਤਿ ਟ੍ਰੇਨਿੰਗ ਕੈਂਪ ਦੌਰਾਨ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ ਦੇ 40 ਬੱਚਿਆਂ ਨੇ ਅੰਮਿ੍ਤ ਪਾਨ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।