15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸੀਨੀਅਰ ਸਿਟੀਜ਼ਨ ਅਤੇ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ

ਅਜੀਤ ਡੈਸਕ 12-04-2026
ਤਰਨ ਤਾਰਨ, 11 ਅਪ੍ਰੈਲ (ਇਕਬਾਲ ਸਿੰਘ ਸੋਢੀ)-ਸੀਨੀਅਰ ਸਿਟੀਜਨ ਅਤੇ ਪੈਨਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਤਰਨ ਤਾਰਨ ਦੀ ਮਹੀਨਾਵਾਰ ਮੀਟਿੰਗ ਅਜੀਤ ਸਿੰਘ ਢੋਟੀਆਂ ਦੀ ਪ੍ਰਧਾਨਗੀ ਹੇਠ ਬੱਸ ਅੱਡਾ ਤਰਨ ਤਾਰਨ ਵਿਖੇ ਹੋਈ | ਜਿਸ ਦੀ ਕਰਵਾਈ ਮਾਸਟਰ ਸਤਵਿੰਦਰ ਸਿੰਘ ਨੇ ਬੜੀ ਬਾਖ਼ੂਬੀ ਨਾਲ ਨਿਭਾਈ | ਮੀਟਿੰਗ ਵਿਚ ਸਭ ਤੋਂ ਪਹਿਲਾਂ ਹਰਪ੍ਰੀਤ ਸਿੰਘ ਬਰਾੜ ਜੱਜ ਵਲੋਂ ਦਿੱਤੇ ਫੈਸਲੇ ਅਤੇ ਡਾ. ਐਨ.ਕੇ ਕਲਸੀ ਵਲੋੋਂ ਕੋਰਟ ਵਿਚ ਮਦਦ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਸਾਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਇਸ ਫੈਸਲੇ ਵਿਰੋਧ ਵਿਚ ਅੱਗੇ ਕੋਰਟ ਵਿਚ ਅਪੀਲ ਕੀਤੀ ਗਈ ਤਾਂ ਸਮੂੰਹ ਪੈਨਸ਼ਨਰ ਸਟੇਟ ਪੱਧਰ ਤੇ ਵੱਡਾ ਐਕਸ਼ਨ ਕਰਨਗੇ | ਪੈਨਸ਼ਨਰ ਮਹਾਂ ਸੰਗ ਦੀ ਸਟੇਟ ਦੀ ਕਾਰਜਕਾਰਨੀ ਦੀ ਚੋਣ ਲਈ ਸਰਬਸਮਤੀ ਨਾਲ ਪ੍ਰੋੜਤਾ ਕੀਤੀ ਗਈ ਅਤੇ ਸਟੇਟ ਕਰਕਰਨੀ ਵਾਸਤੇ ਦੋ ਮੈਂਬਰ ਜੱਸਾ ਸਿੰਘ ਕੱਦ ਗਿੱਲ ਅਤੇ ਗੁਰਮੇਜ ਸਿੰਘ ਸਫੀਪੁਰ ਦਾ ਨਾਮ ਭੇਜਿਆ ਗਿਆ | ਮੀਟਿੰਗ ਵਿਚ ਗੁਰਮੇਜ ਸਿੰਘ, ਮਾਸਟਰ ਸਤਵਿੰਦਰ ਸਿੰਘ ਅਤੇ ਅੰਮਿ੍ਤਸਰ ਤੋੋਂ ਆਏ ਸਪੈਸ਼ਲ ਲੀਡਰ ਕਾਮਰੇਡ ਜੋਗਿੰਦਰ ਸਿੰਘ ਨੇ ਸੰਬੋਧਨ ਕੀਤਾ | ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਮੋਹਿੰਦਰ ਸਿੰਘ, ਧਰਮ ਸਿੰਘ, ਲੱਖਾ ਸਿੰਘ, ਕੁਲਵੰਤ ਸਿੰਘ ਸਮੇਤ 100 ਦੇ ਕਰੀਬ ਮੈਂਬਰਾਂ ਨੇ ਭਾਗ ਲਿਆ | ਅਖੀਰ ਵਿਚ ਪ੍ਰਧਾਨ ਅਜੀਤ ਸਿੰਘ ਨੇ ਸੰਬੋਧਨ ਕੀਤਾ ਅਤੇ ਆਏ ਹੋਏ ਮੈਂਬਰਾ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸਕੂਲ ਫਤਿਆਬਾਦ ਦਾ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਹਰੀਕੇ ਪੱਤਣ ਇਲਾਕੇ ਨੂੰ ਮੁੜ ਮਿਲੀ ਐਂਬੂਲੈਂਸ 108 ਦੀ ਸਹੂਲਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।